Connect with us

ਲੁਧਿਆਣਾ ਨਿਊਜ਼

ਜੀ. ਟੀ. ਰੋਡ ‘ਤੇ ਚੱਲਦੀ ਹੋਈ ਮਰਸੀਡੀਜ਼ ਕਾਰ ਨੂੰ ਲੱਗੀ ਭਿਆਨਕ ਅੱਗ, ਮਸਾਂ ਬਚੀਆਂ 3 ਜਾਨਾਂ

Published

on

mercedes fire

ਖੰਨਾ ਦੇ ਨਜ਼ਦੀਕੀ ਪਿੰਡ ਦੇਹੜੂ ਨੇੜੇ ਜੀ. ਟੀ. ਰੋਡ ‘ਤੇ ਉਸ ਵੇਲੇ ਹੜਕੰਪ ਮੱਚ ਗਿਆ ਜਦੋ ਇਕ ਮਰਸੀਡੀਜ਼ ਕਾਰ ਨੂੰ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਇਨ੍ਹੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਕਾਰ ਪੂਰੀ ਤਰ੍ਹਾਂ ਸੜ ਗਈ। ਕਾਰ ‘ਚ ਲੋਕ ਵੀ ਸਵਾਰ ਸਨ ਪਰ ਰਾਹਤ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

mercedes fire

ਕਾਰ ‘ਚ ਬੈਠੇ ਲੋਕ ਸਮਾਂ ਰਹਿੰਦੇ ਬਾਹਰ ਨਿਕਲ ਗਏ ਸਨ। ਜਿਕਰਯੋਗ ਹੋ ਕਿ ਇਹ ਕਾਰ ਸਵਾਰ ਮਨੀਮਾਜਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਇਹ ਲੋਕ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸਨ। ਹਾਲਾਂਕਿ ਅੱਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ ਨੂੰ ਇਹ ਅੱਗ ਕਿਊ ਲੱਗੀ।

Facebook Comments

Trending