Connect with us

ਪੰਜਾਬ ਨਿਊਜ਼

ਕਿਰਾਏ ਦੀ ਕੋਠੀ ‘ਚ ਛਾਪ ਰਹੇ ਸੀ ਨਕਲੀ ਨੋਟ, ਜਾਅਲੀ ਕਰੰਸੀ ਤੇ ਪ੍ਰਿੰਟਰਾਂ ਸਣੇ 2 ਗ੍ਰਿਫਤਾਰ

Published

on

ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪਾਤੜਾਂ ਪੁਲਿਸ ਨੇ ਸ਼ਹਿਰ ਦੀ ਸੁੰਦਰ ਬਸਤੀ ’ਚ ਇੱਕ ਕੋਠੀ ਅੰਦਰ ਚੱਲ ਰਹੇ ਜਾਅਲੀ ਕਰੰਸੀ ਬਣਾਉਣ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪਾਤੜਾ ਸਿਟੀ ਪੁਲਿਸ ਇੰਚਾਰਜ ਹਰਸ਼ਵੀਰ ਸਿੰਘ ਸੰਧੂ ਦੀ ਅਗਵਾਈ ‘ਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਕੇ ਸੁੰਦਰ ਬਸਤੀ ’ਚੋਂ ਕੋਠੀ ਅੰਦਰ ਜਾਅਲੀ ਨੋਟ ਤਿਆਰ ਕਰਨ ਦਾ ਧੰਦਾ ਕਰਦੇ 2 ਵਿਅਕਤੀਆਂ ਨੂੰ 11,300 ਰੁਪਏ ਦੀ ਜਾਅਲੀ ਕਰੰਸੀ ਅਤੇ 2 ਪ੍ਰਿੰਟਰਾਂ ਸਣੇ ਗ੍ਰਿਫਤਾਰ ਕੀਤਾ ਹੈ।

ਦੱਸਣਯੋਗ ਹੈ ਕਿ ਇਨ੍ਹਾਂ ਦੇ 3 ਹੋਰ ਸਾਥੀ ਅਜੇ ਵੀ ਗ੍ਰਿਫ਼ਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਵਿਅਕਤੀ ਘੱਟ ਰੇਟ ਤੇ ਅਸਲੀ ਕਰੰਸੀ ਲੈ ਕੇ ਜਾਅਲੀ ਕਰੰਸੀ ਲੋਕਾਂ ਨੂੰ ਵੇਚਕੇ ਠੱਗੀ ਮਾਰਦੇ ਸਨ। ਦੂਜੇ ਪਾਸੇ ਇਨ੍ਹਾਂ ਨੇ ਕਿਰਾਏ ਤੇ ਕੋਠੀ ਲੈ ਕੇ ਜਾਅਲੀ ਕਰੰਸੀ ਤਿਆਰ ਕਰਨ ਲਈ ਪ੍ਰਿੰਟਰ ਮਸ਼ੀਨਾਂ ਅਤੇ ਹੋਰ ਸਾਮਾਨ ਰੱਖਿਆ ਹੋਇਆ ਸੀ ਅਤੇ ਛਾਪੇਮਾਰੀ ਦੌਰਾਨ ਵੀ ਕੋਠੀ ’ਚ ਜਾਅਲੀ ਕਰੰਸੀ ਤਿਆਰ ਕੀਤੀ ਜਾ ਰਹੀ ਸੀ।

ਦੱਸਣਯੋਗ ਹੈ ਕਿ ਪੁਲਿਸ ਵੱਲੋਂ ਮੌਕੇ ਤੇ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਅਤਾਲਾ ਮੋੜ ਘੱਗਾ ਤੇ ਸਾਹਿਬ ਸਿੰਘ ਪੁੱਤਰ ਲੋਕ ਸਿੰਘ ਵਾਸੀ ਸੁੰਦਰ ਬਸਤੀ ਪਾਤੜਾਂ ਨੂੰ ਕਾਬੂ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ ਜਿਨ੍ਹਾਂ ਨੂੰ ਹੋਰ ਪੁੱਛਗਿੱਛ ਲਈ 2 ਦਿਨਾਂ ਦੇ ਰਿਮਾਂਡ ਤੇ ਲਿਆ ਗਿਆ ਹੈ। ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਬਾਕੀ 3 ਸਾਥੀਆਂ ਨਿਰਮਲ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਸੁੰਦਰ ਬਸਤੀ ਪਾਤੜਾਂ, ਗੁੱਲੂ ਤੇ ਰਵੀ ਕੁਮਾਰ ਵਾਸੀਅਨ ਦਿੱਲੀ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।

Source: punjabkesari

Facebook Comments

Advertisement

Advertisement

ਤਾਜ਼ਾ

ਪੰਜਾਬ ਨਿਊਜ਼1 second ago

ਹਸਪਤਾਲ ਪ੍ਰਸ਼ਾਸ਼ਨ ਦੀ ਵੱਡੀ ਲਾਪਰਵਾਹੀ: ਮ੍ਰਿਤਕ ਨੌਜਵਾਨ ਦੀ ਲਾਸ਼ ’ਚ ਪਏ ਕੀੜੇ

ਅੰਮ੍ਰਿਤਸਰ ‘ਚ ਬੀਤੇ ਦਿਨੀਂ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ...

ਇੰਡੀਆ ਨਿਊਜ਼9 mins ago

ਕੋਰੋਨਾ ਮਾਮਲਿਆਂ ‘ਚ ਲਗਾਤਾਰ ਵਾਧਾ ਜਾਰੀ, ਦੇਸ਼ ‘ਚ ਮਾਮਲੇ ਹੋਏ 53 ਲੱਖ ਤੋਂ ਪਾਰ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਰੋਜਾਨਾ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਹਨ। ਦੇਸ਼ ‘ਚ ਕੋਰੋਨਾ...

ਇੰਡੀਆ ਨਿਊਜ਼22 mins ago

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਆਇਆ ਭੂਚਾਲ

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ 70 ਕਿੱਲੋਮੀਟਰ ਉੱਤਰ ‘ਚ ਅੱਜ ਸਵੇਰੇ 8.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਣਯੋਗ...

ਲੁਧਿਆਣਾ ਨਿਊਜ਼27 mins ago

ਲੁਧਿਆਣਾ ਦੇ ਮਸ਼ਹੂਰ ਜਿਊਲਰ ਦੇ ਮਾਲਕ ਨੇ ਗੋਲੀ ਮਾਰਕੇ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੇ ਮਸ਼ਹੂਰ ਜਿਵੈਲਰ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰਕੇ...

ਲੁਧਿਆਣਾ ਨਿਊਜ਼17 hours ago

ਲੁਧਿਆਣਾ ‘ਚ ਕੋਰੋਨਾ ਕਾਰਨ ਹਾਲਾਤ ਬਣੇ ਚਿੰਤਾਜਨਕ, 388 ਨਵੇਂ ਮਾਮਲਿਆਂ ਸਣੇ 18 ਮਰੀਜ਼ਾਂ ਦੀ ਹੋਈ ਮੌਤ

ਜ਼ਿਲ੍ਹਾ ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ...

ਇੰਡੀਆ ਨਿਊਜ਼17 hours ago

ਕੇਜਰੀਵਾਲ ਸਰਕਾਰ ਦਾ ਅਹਿਮ ਫੈਸਲਾ, ਹੁਣ ਇਸ ਤਰੀਕ ਤੱਕ ਨਹੀਂ ਖੁੱਲ੍ਹਣਗੇ ਸਕੂਲ

ਦਿੱਲੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ 5 ਅਕਤੂਬਰ...

ਬਾਲੀਵੁੱਡ18 hours ago

ਫੈਨ ਨੇ ਇਸ ਤਰ੍ਹਾਂ ਬਣਾਇਆ ਸੁਸ਼ਾਂਤ ਸਿੰਘ ਰਾਜਪੂਤ ਨੂੰ ਅਮਰ, ਸੋਸ਼ਲ ਮੀਡੀਆ ਤੇ ਹੋ ਰਹੀ ਤਾਰੀਫ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਦੇਸ਼ ‘ਚ ਉਨ੍ਹਾਂ...

ਪੰਜਾਬ ਨਿਊਜ਼18 hours ago

ਹੋ ਜਾਓ ਸਾਵਧਾਨ, ਹੁਣ ਫੇਸਬੁੱਕ ਜਰੀਏ ਇਸ ਤਰ੍ਹਾਂ ਵੀ ਹੋ ਰਹੀ ਹਜ਼ਾਰਾਂ ਰੁਪਏ ਦੀ ਠੱਗੀ

ਜਲੰਧਰ ‘ਚ ਸੋਸ਼ਲ ਮੀਡੀਆ ਜਰੀਏ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ਤੇ ਸਰਗਰਮ ਠੱਗ ਨੇ ਬੈਂਕ ਆਫ ਬੜੌਦਾ ਦੇ...

ਲੁਧਿਆਣਾ ਨਿਊਜ਼19 hours ago

ਲੁਧਿਆਣਾ ਦੇ ਹੈਬੋਵਾਲ ਨੇੜੇ ਪਤਨੀ ਤੋਂ ਦੁਖੀ ਹੋਏ ਪਤੀ ਨੇ ਚੁੱਕਿਆ ਖੌਫਨਾਕ ਕਦਮ, ਉਜੜਿਆ ਪਰਿਵਾਰ

ਲੁਧਿਆਣਾ ਦੇ ਹੈਬੋਵਾਲ ਕਲਾਂ ਦੇ ਚੰਦਰ ਨਗਰ ਇਲਾਕੇ ‘ਚ ਪਤਨੀ ਤੋਂ ਕਥਿਤ ਤੌਰ ਤੇ ਦੁਖੀ ਹੋ ਕੇ ਨੌਜਵਾਨ ਨੇ ਫਾਹ...

ਲੁਧਿਆਣਾ ਨਿਊਜ਼19 hours ago

ਲੁਧਿਆਣਾ ‘ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼, 2 ਸਮੱਗਲਰ ਗ੍ਰਿਫਤਾਰ

ਲੁਧਿਆਣਾ ‘ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ਤੇ ਸ਼ਿੰਕਜਾ ਕੱਸਦੇ ਹੋਏ ਥਾਣਾ ਡੇਹਲੋਂ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ...

ਇੰਡੀਆ ਨਿਊਜ਼19 hours ago

ਗੂਗਲ ਨੇ ਪਲੇਅ ਸਟੋਰ ਤੋਂ ਹਟਾਈ Paytm App, ਜਾਣੋਂ ਕਿਉਂ ਲੈਣਾ ਪਿਆ ਇਹ ਵੱਡਾ ਫੈਸਲਾ

ਗੂਗਲ ਪਲੇਅ ਸਟੋਰ ਤੋਂ Paytm App ਅਤੇ ਪੇ.ਟੀ.ਐੱਮ. ਫਰਸਟ ਗੇਮ ਨੂੰ ਹਟਾ ਦਿੱਤਾ ਗਿਆ ਹੈ। ਇਸ ਮੌਕੇ ਗੂਗਲ ਨੇ ਦੱਸਿਆ...

ਪੰਜਾਬ ਨਿਊਜ਼20 hours ago

ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਤੇ 22600 ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ 2 ਗ੍ਰਿਫਤਾਰ

ਪਠਾਨਕੋਟ ਦੇ ਥਾਣਾ ਡਿਵੀਜਨ ਨੰਬਰ 1 ਦੀ ਪੁਲਿਸ ਵੱਲੋਂ ਏ. ਐੱਸ. ਆਈ. ਬਲਵੀਰ ਸਿੰਘ ਸਮੇਤ ਪੁਲਿਸ ਟੀਮ ਗਸ਼ਤ ਅਤੇ ਚੈਕਿੰਗ...

Trending