ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਲਗਾਇਆ ਗਿਆ ਮੈਗਾ ਰੋਜ਼ਗਾਰ ਮੇਲਾ

Published

on

ਲੁਧਿਆਣਾ : ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਸ੍ਰੀਮਤੀ ਸੁਖਮਨ ਮਾਨ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਲੁਧਿਆਣਾ ਅਤੇ ਸ੍ਰੀ ਦੀਪਕ ਭੱਲਾ, ਉਪ ਮੁੱਖ ਕਾਰਜਕਾਰੀ ਅਫ਼ਸਰ, ਜ਼ਿਲ੍ਹਾ ਰੁਜ਼ਗਾਰ ਬਿਊਰੋ ਅਤੇ ਉੱਦਮ ਲੁਧਿਆਣਾ ਦੀ ਅਗਵਾਈ ਹੇਠ ਮੈਗਾ ਨੌਕਰੀ ਮੇਲਾ ਲਗਾਇਆ ਗਿਆ।

ਇਸ ਮੇਲੇ ਦਾ ਉਦੇਸ਼ ਇੱਕ ਥਾਂ ‘ਤੇ ਬਹੁਤ ਸਾਰੇ ਸੰਭਾਵਿਤ ਮਾਲਕਾਂ ਨੂੰ ਮਿਲਣ ਅਤੇ ਗੱਲਬਾਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ। ਇਸ ਮੌਕੇ ਸਹਾਇਕ ਕਮਿਸ਼ਨਰ ਪੁਲਿਸ ਅਨਿਲ ਕੁਮਾਰ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।

ਇਆ ਮੇਲੇ ਵਿਚ ਡਿਊਕ, ਇੰਦਰਾ ਹੌਜ਼ਰੀ ਮਿਲਜ਼, ਨਿਟ, ਸਾਂਝ, ਆਈਸੀਆਈਸੀਆਈ ਬੈਂਕ, ਵੈਸਟਸਾਈਡ, ਇਨੋਵਾ, ਪੁਖਰਾਜ, ਏਅਰਟੈੱਲ, ਨੇਵਾ, ਵਾਸਟ ਲਿੰਕਰਜ਼, ਸਟਾਰ, ਐਲਆਈਸੀ, ਪੀਵੀਆਰ, ਸਟੇਟ ਬੈਂਕ ਆਫ ਇੰਡੀਆ, ਆਈਆਈਐਫਐਮ, ਬਾਈਜੂਜ਼, ਕੋਕਾ ਕੋਲਾ, ਲਵਿਆ ਐਸੋਸੀਏਸ਼ਨਜ਼, ਟੀਮ ਲੀਜ਼, ਅਲਾਇੰਸ, ਨਿਕ ਬੇਕਰਜ਼, ਐਮਾਜ਼ਾਨ, ਰੈਪੀਡੋ, ਫਰੰਟੀਅਰ ਸਾਫਟਟੈਕ, ਸਾਫਟਫ੍ਰਾਈਟ ਕੰਪਨੀਆਂ ਸ਼ਾਮਲ ਸਨ।

ਰੋਜ਼ਗਾਰ ਮੇਲੇ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ 800 ਤੋਂ ਵੱਧ ਉਮੀਦਵਾਰਾਂ ਨੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰੀ ਕੋਮਲ ਜੈਨ, ਸ੍ਰੀ ਅਤੁਲ ਜੈਨ, ਸ੍ਰੀ ਲਲਿਤ ਜੈਨ, ਸ੍ਰੀ ਰਾਕੇਸ਼ ਜੈਨ, ਸ੍ਰੀ ਅਨਿਲ ਜੈਨ ਅਤੇ ਕਮੇਟੀ ਦੇ ਹੋਰ ਮੈਂਬਰਾਂ ਅਤੇ ਕਾਲਜ ਦੇ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਨੇ ਯੋਗ ਉਮੀਦਵਾਰਾਂ ਨੂੰ ਮੌਕੇ ਦੇਣ ਲਈ ਕਾਲਜ ਅਤੇ ਕੰਪਨੀਆਂ ਦੀ ਸ਼ਲਾਘਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.