ਪੰਜਾਬੀ

ਟਰੱਕ ਯੂਨੀਅਨਾਂ ਨੂੰ ਬਹਾਲ ਕਰਵਾਉਣ ਲਈ ਸਾਹਨੇਵਾਲ ਵਿਖੇ ਕੀਤੀ ਮੀਟਿੰਗ

Published

on

ਸਾਹਨੇਵਾਲ/ਲੁਧਿਆਣਾ : ‘ਦਿ ਟਰੱਕ ਉਪਰੇਟਰਜ਼ ਯੂਨੀਅਨ ਪੰਜਾਬ’ ਪ੍ਰਧਾਨ ਹੈਪੀ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਦੀਆਂ ਟਰੱਕ ਯੂਨੀਅਨਾਂ ਦੀ ਬਹਾਲੀ ਲਈ ਸਾਹਨੇਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਅਤੇ ਸੀਨੀਅਰ ਵਾਈਸ ਪ੍ਰਧਾਨ ਸ਼ੇਰ ਸਿੰਘ ਚੱਕ ਦੀ ਅਗਵਾਈ ਹੇਠ ਸਾਹਨੇਵਾਲ ਟਰੱਕ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਚਾਹਿਲ ਅਤੇ ਪ੍ਰਧਾਨ ਗੁਰਦੀਪ ਸਿੰਘ ਭੋਲਾ ਤੋਂ ਇਲਾਵਾ ਚੇਅਰਮੈਨ ਬਲਜਿੰਦਰ ਸਿੰਘ ਧਰੋੜ ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਵਿਸ਼ੇਸ਼ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਸਾਹਨੇਵਾਲ ਟਰੱਕ ਯੂਨੀਅਨ ਦੇ ਟਰੱਕ ਉਪਰੇਟਰਜ਼ ਤੋਂ ਇਲਾਵਾ ਹਠੂਰ, ਪਾਇਲ , ਰਾਏਕੋਟ, ਮਾਛੀਵਾੜਾ ਸਾਹਿਬ , ਜਗਰਾਓ, ਜੋਧਾਂ, ਹੰਬੜਾਂ, ਦੋਰਾਹਾ, ਮੁੱਲਾਪੁਰ, ਸਮਰਾਲਾ, ਮਲੋਦ ਅਤੇ ਪੋਹੀੜ ਦੇ ਟਰੱਕ ਯੂਨੀਅਨਾਂ ਦੇ ਪ੍ਰਧਾਨਾਂ ਨੇ ਹਿੱਸਾ ਲਿਆ ਗਿਆ।‍

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਵੱਲੋਂ ਮੀਟਿੰਗ ਦੌਰਾਨ ਪਹੁੰਚੇ ਸਮੂਹ ਟਰੱਕ ਉਪਰੇਟਰਜ਼ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਆਈ ਸੀ ਉਸ ਸਮੇਂ ਪੰਜਾਬ ਦੀਆਂ ਸਮੂਹ ਟਰੱਕ ਯੂਨੀਅਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ ਟਰੱਕ ਯੂਨੀਅਨ ਖਤਮ ਹੋਣ ਕਰਨ ਕਾਫ਼ੀ ਲੋਕਾਂ ਬੇਰੁਜ਼ਗਾਰ ਹੋ ਗਏ ਸਨ ।

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਜਿਹੜੀਆਂ ਟਰੱਕ ਯੂਨੀਅਨਾਂ ਨੂੰ ਖ਼ਤਮ ਕੀਤਾ ਗਿਆ ਸੀ ਉਨ੍ਹਾਂ ਯੂਨੀਅਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਤਾਂ ਜੋ ਕਿ ਜਿਹੜੇ ਲੋਕ ਬੇਰੁਜ਼ਗਾਰ ਹੋਏ ਸਾਨੂੰ ਉਹ ਮੁੜ ਆਪਣੇ ਕਿੱਤੇ ‘ਤੇ ਲੱਗ ਸਕਣ ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਆਦੇਸ਼ ਜਾਰੀ ਕੀਤੇ ਜਾਣਗੇ ਉਨ੍ਹਾਂ ਉਦੇਸ਼ਾਂ ਦੇ ਅਨੁਸਾਰ ਹੀ ਵਪਾਰੀ ਵਰਗ ਦੇ ਲੋਕਾਂ ਨਾਲ ਮਿਲਕੇ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਕੰਮ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਪੂਰਨ ਤੌਰ ‘ਤੇ ਸਹਿਯੋਗ ਦੇਣ ਲਈ ਵਚਨਬੱਧ ਰਹਿ ਜਾਵੇਗਾ।ਅੰਤ ਵਿਚ ਜ਼ਿਲ੍ਹਾ ਪ੍ਰਧਾਨ ਵੱਲੋਂ ਸਮੂਹ ਟਰੱਕ ਯੂਨੀਅਨਾਂ ਦੇ ਮੈਂਬਰਾਂ ਨੂੰ ਇਕ ਅਪੀਲ ਵੀ ਕੀਤੀ ਗਈ ਹੈ ਕਿ ਕੋਈ ਵੀ ਟਰੱਕ ਯੂਨੀਅਨ ਦਾ ਮੈਂਬਰ ਦੂਸਰੇ ਦੀ ਯੂਨੀਅਨ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰੇਗਾ।

Facebook Comments

Trending

Copyright © 2020 Ludhiana Live Media - All Rights Reserved.