ਪੰਜਾਬ ਨਿਊਜ਼

PU ਦੇ BA ਸਮੈਸਟਰ ਦੇ ਤੀਜੇ ਨਤੀਜੇ ਵਿੱਚ ਮੇਧਾਵੀ ਅਤੇ ਸਮਰਿਧੀ ਨੇ ਕ੍ਰਮਵਾਰ ਦੂਜਾ ਅਤੇ ਪੰਜਵਾਂ ਸਥਾਨ ਕੀਤਾ ਹਾਸਿਲ

Published

on

ਲੁਧਿਆਣਾ : ਪੰਜਾਬ ਯੁਨੀਵਰਸਿਟੀ ਵਲੋਂ ਬੀ. ਏ. ਭਾਗ – ਤੀਜੇ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਸਰਕਾਰੀ ਕਾਲਜ ਲੜਕੀਆਂ ਦਾ ਸ਼ਾਨਦਾਰ ਨਤੀਜਾ ਰਿਹਾ ਹੈ। ਸਰਕਾਰੀ ਕਾਲਜ ਲੜਕੀਆਂ ਦੀ ਵਿਦਿਆਰਥਣ ਮੇਧਾਵੀ ਸਪੁਤੱਰੀ ਸ਼੍ਰੀ ਰਾਜੇਸ਼ ਗੋਇਲ ਅਤੇ ਸਮਰਿਧੀ ਸਪੁਤੱਰੀ ਸ਼੍ਰੀ ਕਪਿਲ ਬਹਿਲ ਨੇ ਪੀ. ਯੂ. ਦੇ ਨਤੀਜੇ ਵਿੱਚ ਕ੍ਰਮਵਾਰ ਦੂਜਾ(353/400) ਅਤੇ ਪੰਜਵਾਂ (347/400) ਸਥਾਨ ਹਾਸਿਲ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਜੀ ਨੇ ਵਿਦਿਆਰਥਣਾਂ ਤੇ ਉਹਨਾਂ ਦੇ ਮਾਤਾ – ਪਿਤਾ ਨੂੰ ਮੁਬਾਰਕ ਦਿੱਤੀ ਅਤੇ ਉਨ੍ਹਾਂ ਨੇ ਆਖਿਆ ਕਿ ਇਹ ਵਿਦਿਆਰਥਣਾਂ,ਅਧਿਆਪਕਾਂ ਅਤੇ  ਮਾਪਿਆਂ ਦੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ |

Facebook Comments

Trending

Copyright © 2020 Ludhiana Live Media - All Rights Reserved.