ਪੰਜਾਬ ਨਿਊਜ਼

ਭਗਵਾਨ ਮਹਾਵੀਰ ਜਯੰਤੀ ’ਤੇ ਅੱਜ ਪੰਜਾਬ ’ਚ ਮੀਟ ਤੇ ਆਂਡਿਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Published

on

ਚੰਡੀਗੜ੍ਹ/ ਲੁਧਿਆਣਾ : ਭਗਵਾਨ ਮਹਾਵੀਰ ਜਯੰਤੀ ਮੌਕੇ ਅੱਜ 14 ਅਪ੍ਰੈਲ ਨੂੰ ਪੰਜਾਬ ਵਿਚ ਬੁੱਚੜਖਾਨੇ, ਮੀਟ ਦੀਆਂ ਦੁਕਾਨਾਂ ਬੰਦ ਰੱਖੇ ਜਾਣ ਦੀ ਮੰਗ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸਲਿਲ ਜੈਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਰੱਖੀ ਸੀ। ਡਾ. ਸਲਿਲ ਨੇ ਦੱਸਿਆ ਕਿ ਭਗਵਾਨ ਮਹਾਵੀਰ ਸਵਾਮੀ ਦਾ ਸੰਦੇਸ਼ ਅਹਿੰਸਾ ਪਰਮੋਧਰਮ ਅੱਜ ਵੀ ਸਰਵਮਾਨੀ ਹੈ।

ਪੰਜਾਬ ਸਰਕਾਰ ਨੇ ਇਸ ਵਿਸ਼ੇ ’ਤੇ ਫ਼ੈਸਲਾ ਲੈਂਦਿਆਂ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣੇ ਪੱਧਰ ’ਤੇ ਫੈਸਲਾ ਲੈਣ ਨੂੰ ਕਿਹਾ ਸੀ। ਡਾ. ਸਲਿਲ ਨੇ ਦੱਸਿਆ ਪੰਜਾਬ ਦੇ 21 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਮਹਾਵੀਰ ਜਯੰਤੀ ’ਤੇ ਨਾਨ-ਵੈੱਜ, ਮੀਟ ਨੂੰ ਵੇਚਣ ’ਤੇ ਪੂਰਨ ਰੋਕ ਲਗਾ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.