ਇੰਡੀਆ ਨਿਊਜ਼

ਸਿੱਖ ਪੰਥ ਨੂੰ ਪ੍ਰਫੁੱਲਿਤ ਕਰਨ ਦੇ ਉਪਾਅ – ਠਾਕੁਰ ਦਲੀਪ ਸਿੰਘ ਜੀ

Published

on

“ਸਿੱਖ ਪੰਥ” ਘੱਟ ਰਿਹਾ ਹੈ: ਪੰਥ ਨੂੰ ਘਟਣ ਤੋਂ ਰੋਕਣ ਲਈ ਅਤੇ ਪੰਥ ਵਧਾਉਣ ਵਾਸਤੇ, ਹਰ ਸਿੱਖ ਨੂੰ; ਹੇਠ ਲਿਖੇ ਨੁਕਤਆਿਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਇਹਨਾਂ ਨੁਕਤਿਆਂ ਦਾ ਗੁਰਦੁਆਰਾ ਚੋਣਾਂ ਨਾਲ ਕੋਈ ਸੰਬੰਧ ਨਹੀਂ। (ਗੁਰਦੁਆਰਾ ਚੋਣਾਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਕਿਉਂਕਿ, ਕਿ ਉਹ ਸਿੱਖ ਪੰਥ ਲਈ ਅਤਿ ਹਾਨੀਕਾਰਕ ਹਨ)। ਇਹ ਕੇਵਲ ਸਿੱਖੀ ਨੂੰ ਪ੍ਰਫੁੱਲਿਤ ਕਰਨ ਸੰਬੰਧੀ ਵਿਚਾਰਾਂ ਹਨ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਸਨਿਮਰ ਬੇਨਤੀ ਹੈ ਕਿ ਭਾਵੇਂ “ਅੰਮ੍ਰਿਤਧਾਰੀ ਖਾਲਸੇ” ਹੋਣਾ ਬਹੁਤ ਚੰਗੀ ਗੱਲ ਹੈ ਪਰ “ਸਿੱਖ” ਹੋਣ ਵਾਸਤੇ ਅੰਮ੍ਰਿਤਧਾਰੀ ਖਾਲਸੇ ਹੋਣਾ ਜਰੂਰੀ ਨਹੀਂ। ਕਿਉਂਕਿ, ਗੁਰੂ ਸਾਹਬਿ ਜੀ ਵਲੋਂ ਆਪਣੀ ਬਾਣੀ ਵਿਚ ਕਿਤੇ ਵੀ ਅਜਿਹਾ ਨਹੀਂ ਲਿਖਿਆ ।

ਅਸੀਂ ਸਾਰੇ “ਅੰਮ੍ਰਿਤਧਾਰੀ ਖ਼ਾਲਸੇ”: ਆਪਣੇ ਆਪ ਨੂੰ ਹੀ ” ਸਿੱਖ ਪੰਥ” ਮੰਨਦੇ ਹਾਂ। ਅਸੀਂ ਅੰਮ੍ਰਿਤਧਾਰੀਆਂ ਨੇ ਇਹ ਸਮਝ ਲਿਆ ਹੈ ਕਿ ਸਿਰਫ ਅੰਮ੍ਰਿਤਧਾਰੀ ਹੀ ਸਿੱਖ ਹਨ ਬਾਕੀ ਸਿੱਖ ਸੰਪਰਦਾਵਾਂ ਦੇ ਸ਼ਰਧਾਲੂ: ਸਿੱਖ ਨਹੀਂ ਹਨ। ਜਦਕਿ ਬਾਣੀ ਅਨੁਸਾਰ, ਸਿੱਖੀ ਸ਼ਰਧਾ ਨਾਲ ਹੈ; “ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ” “ਸਤਗਿੁਰ ਕੀ ਨਿਤ ਸਰਧਾ ਲਾਗੀ”। (ਅੰਗ 982) ਕੇਸ, ਦਾਹੜੀ, ਪੰਜ ਕਕਾਰ ਆਦਿ ਬਾਹਰਲੇ ਸਰੂਪ ਨਾਲ “ਸਿੱਖੀ” ਨਹੀਂ। ਸਤਿਗੁਰੂ ਨਾਨਕ ਦੇਵ ਜੀ ਦੇ ਬਚਨਾਂ ਅਨੁਸਾਰ : “ਨਾ ਸਤਿ ਮੂੰਡ ਮੁਡਾਈ, ਕੇਸੀ ਨਾ ਸਤਿ” (ਅੰਗ-952) “ਛੋਡਹੁ ਵੇਸੁ ਭੇਖ ਚਤੁਰਾਈ” (ਅੰਗ-598)। ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ: “ਕੇਸ ਧਰੇ ਨ ਮਿਲੇ ਹਰਿ ਪਿਆਰੇ ” ਪੰਨਾ ਨੰ-35 (ਸ੍ਰੀ ਦਸਮ ਗ੍ਰੰਥ ਸਾਹਿਬ)। ਗੁਰਦੁਆਰਾ ਐਕਟ ਵਿਚ ਲਿਖੀ ਹੋਈ ਸਿੱਖ ਦੀ ਪਰਿਭਾਸ਼ਾ ਕੇਵਲ ਗੁਰਦੁਆਰਿਆਂ ਦੀਆਂ ਚੋਣਾਂ ਵਾਸਤੇ ਹੈ। ਸਿੱਖ ਦੀ ਉਸ ਪਰਿਭਾਸ਼ਾ ਦਾ, ਸਿੱਖੀ ਨਾਲ ਕੋਈ ਸੰਬੰਧ ਨਹੀਂ। ਕਿਉਂਕਿ ਇਹ ਪਰਿਭਾਸ਼ਾ ਗੋਰਿਆਂ ਨੇ ਬਣਾਈ ਸੀ, ਕਿਸੇ ਗੁਰੂ ਸਾਹਬਿਾਨ ਦੀ ਲਿਖੀ ਹੋਈ ਨਹੀਂ। ਕਿਉਂਕਿ ਗੁਰਦੁਆਰਾ ਐਕਟ ਗੋਰਿਆਂ ਨੇ ਬਣਾਇਆ ਸੀ, ਉਸ ਵਿਚ ਹੀ ਸਿੱਖ ਦੀ ਪਰਿਭਾਸ਼ਾ ਵੀ ਲਿਖੀ ਸੀ, ਜਿਸ ਨੂੰ ਅਸਾਂ ਭੁਲੇਖੇ ਵਿਚ ਹੀ ਸਹੀ ਤੇ ਸੱਚੀ ਮੰਨ ਲਿਆ ਹੈ।

ਇਸ ਲਈ ਅੰਮ੍ਰਿਤਧਾਰੀ ਸਿੱਖਾਂ ਨੂੰ : ਬਾਕੀ ਸਾਰੇ ਗੁਰੂ ਕੇ ਸ਼ਰਧਾਲੂ ਨਾਨਕ ਪੰਥੀਆਂ ( ਜਿਵੇ ਉਦਾਸੀ, ਨਿਰਮਲੇ, ਨਾਮਧਾਰੀ, ਨੀਲਧਾਰੀ, ਨਿਹੰਗ, ਸਕਿਲੀਗਰ, ਸਿੰਧੀ, ਲਾਮੇ, ਵਣਜਾਰੇ ਆਦਿ) ਨੂੰ “ਸਿੱਖ” ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਉਹ ਜਿਸ ਸਰੂਪ ਅਤੇ ਜਿਸ ਵਿਸਵਾਸ਼ ਵਿਚ ਵੀ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ, ਉਸੇ ਤਰ੍ਹਾਂ ਹੀ, ਬਿਨ੍ਹਾਂ ਉਹਨਾਂ ਦੇ ਵਿਸਵਾਸ਼ ਅਤੇ ਪਰੰਪਰਾਵਾਂ ਬਦਲਣ ਤੋਂ ਹੀ: ਉਹਨਾਂ ਨੂੰ “ਸਿੱਖ” ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕਿਉਂਕਿ “ਸਿੱਖ ਪੰਥ” “ਗੁਰੂ ਨਾਨਕ ਨਾਮ ਲੇਵਾ ਪੰਥ” ਹੈ ਅਤੇ ਗੁਰੂ ਨਾਨਕ ਨਾਮ ਲੇਵਾ; ਕੋਈ ਵੀ, ਕਿਸੇ ਵੀ ਰੂਪ ਵਿਚ ਹੈ ਜਾਂ ਕਿਸੇ ਵੀ ਤਰ੍ਹਾਂ ਉਹ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਅਤੇ ਸ਼ਰਧਾ ਰੱਖਦਾ ਹੈ ਜਾਂ /ਅਤੇ ਉਸਦਾ ਬਾਹਰਲਾ ਸਰੂਪ, ਪਰੰਪਰਾਵਾਂ ਆਦਿ ਕਿਸੇ ਵੀ ਤਰ੍ਹਾਂ ਦੀਆਂ ਹਨ, ਉਹਨਾਂ ਸਾਰਆਿਂ ਸਮੇਤ ਹੀ: ਉਹਨਾਂ ਨੂੰ ਸਿੱਖ ਪ੍ਰਵਾਨ ਕਰਨ ਦੀ ਲੋੜ ਹੈ। ਸਾਨੂੰ ਆਪਣੀਆਂ ਪਰੰਪਰਾਵਾਂ ਅਤੇ ਵਿਸਵਾਸ਼, ਉਹਨਾਂ ਉੱਤੇ ਠੋਸਣੇ ਨਹੀਂ ਚਾਹੀਦੇ। ਕਿਉਂਕਿ ਪਰੰਪਰਾਵਾਂ ਤਾਂ ਸਾਡੀਆਂ ਅੰਮ੍ਰਿਤਧਾਰੀ ਸੰਪਰਦਾਵਾਂ ਦੀਆਂ ਵੀ ਆਪਸ ਵਿਚ ਨਹੀਂ ਮਿਲਦੀਆਂ। ਫਿਰ ਬਾਕੀ ਦੀਆਂ ਸੰਪਰਦਾਵਾਂ ਦੀ ਵੀ ਆਪਣੀ-ਆਪਣੀ ਸੁਤੰਤਰ ਹੋਂਦ ਹੈ ਅਤੇ ਆਪਣੀਆਂ-ਆਪਣੀਆਂ ਪ੍ਰੰਪਰਾਵਾਂ ਅਤੇ ਵਿਸਵਾਸ਼ ਹਨ। ਇਸ ਕਰਕੇ ਆਪਣੇ-ਆਪਣੇ ਥਾਂ ਉਹ ਸਭ ਠੀਕ ਹਨ, ਸਾਨੂੰ ਉਹਨਾਂ ਨੂੰ ਗਲਤ ਕਹਿਣ ਦਾ ਕੋਈ ਹੱਕ ਨਹੀਂ।

ਕਿਸੇ ਵੀ ਸਤਿਗੁਰੂ ਜੀ ਨੇ ਆਪਣੀ ਬਾਣੀ ਵਿਚ ਕਿਤੇ ਵੀ ਇਹ ਨਹੀਂ ਲਿਖਿਆਂ ਕਿ ਸਿੱਖੀ ਕਿਸੇ ਵਿਸ਼ੇਸ਼ ਬਾਹਰਲੇ ਸਰੂਪ ਜਾਂ ਕੇਸ਼ ਦਾਹੜੀ ਨਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਬਿ ਵਿਚ ਤਾਂ ਇਹ ਵੀ ਲਿਖਿਆਂ ਹੈ: “ਜੋਗੁ ਨ ਭਗਵੀ ਕਪੜੀ”।(ਅੰਗ-1421) “ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ” (ਅੰਗ – 1365)। ਵਿਚਾਰਨ ਦੀ ਲੋੜ ਹੈ; ਕੀ ਆਪਣੇ ਆਪ ਨੂੰ ਅੰਮ੍ਰਿਤਧਾਰੀ ਖਾਲਸੇ ਦੱਸ ਕੇ, ਚੋਣ ਪ੍ਰਣਾਲੀ ਰਾਹੀਂ ਪੰਥ ਪਾੜ ਕੇ: ਗੋਲਕਾਂ ਲੁੱਟਣ ਵਾਲੇ ਹੀ ਅਸਲੀ “ਸਿੱਖ” ਹਨ ? ਜਾਂ, ਇਸ ਕਰਕੇ ਉਹ ਅਸਲੀ “ਸਿੱਖ” ਹਨ ਕਿਉਕਿ ਉਹਨਾਂ ਦਾ ਵੱਡਿਆਂ ਗੁਰਦੁਆਰਿਆਂ ਉੱਤੇ ਕਬਜਾ ਹੈ ? ਬਾਕੀ ਦੇ ਗੁਰੂ ਕੇ ਸ਼ਰਧਾਲੂ ਸਿੱਖ ਕਿਉਂ ਨਹੀਂ ਹਨ ?

ਸਿੱਖ ਵੀਰੋ ਵਿਚਾਰ ਕਰੋ ! ਕੀ ਅਸੀਂ, ਆਪਣਾ ਸਿੱਖ ਪੰਥ ਵਧਾਉਣ ਲਈ, ਸਾਰੇ “ਗੁਰੂ ਕੇ ਸ਼ਰਧਾਲੂ ਨਾਨਕ ਪੰਥੀਆਂ” ਨੂੰ: “ਅੰਮ੍ਰਿਤਧਾਰੀ” ਪੰਜ ਕਕਾਰੀ ਖ਼ਾਲਸੇ ਬਣਾ ਸਕਦੇ ਹਾਂ? ਅੱਜ ਤਾਂ ਸਾਡੇ ਆਪਣੇ ਬੱਚੇ ਹੀ ਕੇਸ ਰੱਖਣ, ਪੰਜ ਕਕਾਰ ਜਾਂ ਖਾਲਸਾ ਪੰਥ ਦੇ ਐਸੇ ਬਾਹਰਲੇ ਚਿਨ੍ਹ, ਧਾਰਨ ਕਰਨ ਲਈ ਤਿਆਰ ਨਹੀਂ ਹਨ। ਸਾਨੂੰ ਆਪਣਾ “ਸਿੱਖ ਪੰਥ” ਘਟਣ ਤੋਂ ਰੋਕਣ ਲਈ ਅਤੇ ਪੰਥ ਵਧਾਉਣ ਵਾਸਤੇ; ਕੱਟੜ ਸੰਕੀਰਣ ਸੋਚ ਦੀ ਨਹੀਂ, ਵਿਸ਼ਾਲ ਸੋਚ ਦੀ ਲੋੜ ਹੈ। ਸਾਡੇ ਗੁਰੂ ਸਾਹਿਬਾਨਾਂ ਉੱਪਰ ਸ਼ਰਧਾ ਰੱਖਣ ਵਾਲੀਆਂ ਬਹੁਤ ਸਾਰੀਆਂ “ਗੁਰੂ ਨਾਨਕ ਨਾਮ ਲੇਵਾ ਸੰਪ੍ਰਦਾਵਾਂ” ਹਨ ਜੋ ਕਿ “ਅੰਮ੍ਰਿਤਧਾਰੀ ਖ਼ਾਲਸੇ” ਨਹੀਂ ਹਨ। ਸਾਨੂੰ ਉਨ੍ਹਾਂ ਸਾਰੇ ਗੁਰੂ ਕੇ ਸ਼ਰਧਾਲੂਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਨਾਲ ਆਪਸੀ ਵਿਤਕਰੇ ਛੱਡ ਕੇ, ਉਹਨਾਂ ਨੂੰ ਪ੍ਰੇਮ ਸਹਿਤ ਸਿੱਖ ਪ੍ਰਵਾਨ ਕਰਕੇ: ਆਪਸ ਵਿਚ ਇਕੱਠੇ ਹੋ ਜਾਣਾ ਚਾਹੀਦਾ ਹੈ। ਗੁਰੂ ਜੀ ਦਾ ਹੁਕਮ ਹੈ : “ਹੋਇ ਇਕਤ੍ਰ ਮਿਲਹੁ ਮੇਰੇ ਭਾਈ” (ਅੰਗ -1185) ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਨਾਲ ਮਿਲ ਕੇ ਹੀ ਪੰਥ ਵਧ ਸਕਦਾ ਹੈ।

ਸਿੱਖ ਵੀਰੋ ! ਸਿੱਖ ਪੰਥ: ਸਰਿਫ਼ “ਅੰਮ੍ਰਿਤਧਾਰੀ ਖ਼ਾਲਸੇ” ਹੀ ਨਹੀਂ; ਜਦ ਕਿ “ਅੰਮ੍ਰਿਤਧਾਰੀ ਖ਼ਾਲਸੇ” (ਖ਼ਾਲਸਾ ਪੰਥ) ਤਾਂ ਸਮੁੱਚੇ ਸਿੱਖ ਪੰਥ ਦਾ ਇੱਕ ਸ੍ਰੇਸ਼ਟ ਅੰਗ ਹਨ। ਹਰ ਇੱਕ ਮਨੁੱਖ ਵਿਚ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਲੇ ਬ੍ਰਹਮਗਿਆਨੀ ਭਾਈ ਘਨਈਆ ਜੀ, ਗੁਰੂ ਕੇ ਮਹਾਨ ਆਸ਼ਿਕ ਭਾਈ ਨੰਦਲਾਲ ਜੀ, ਸੋਨੇ ਦੀਆਂ ਮੁਹਰਾਂ ਵਿਛਾ ਕੇ ਸਾਹਿਬਜਾਦਿਆਂ ਦੇ ਸਸਕਾਰ ਲਈ ਜਮੀਨ ਖਰੀਦਣ ਵਾਲੇ ਦੀਵਾਨ ਟੋਡਰਮੱਲ ਜੀ ਆਦਿ ਸਿੱਖ; ਦਸਵੇਂ ਪਾਤਸ਼ਾਹ ਜੀ ਦੇ ਸਮੇਂ ਵੀ ‘ਅੰਮ੍ਰਿਤਧਾਰੀ’ ਨਹੀਂ ਸਨ: ਪਰ, ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤਪਾਨ ਨਾ ਕਰਨ ਕਰਕੇ, ਪੰਥ ਵਿਚੋਂ ਕੱਢਿਆ ਨਹੀਂ ਅਤੇ ਉਹ ਵੀ ਗੁਰੂ ਜੀ ਦੇ ਪਿਆਰੇ ਮਹਾਨ ਸਿੱਖ ਸਨ। ਵਿਚਾਰਨਯੋਗ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਤੋਂ ਵਰ੍ਹਦੀਆਂ ਗੋਲੀਆਂ ਵਿਚੋਂ “ਉੱਚ ਦਾ ਪੀਰ” ਰੂਪ ਵਿਚ ਚੁੱਕ ਕੇ ਲੈ ਜਾਣ ਵਾਲੇ ਗੁਰੂ ਕੇ ਸ਼ਰਧਾਲੂ: ਗਨੀ ਖਾਂ, ਨਬੀ ਖਾਂ, ਉਹ ਵੀ ਤਾਂ ਮਹਾਨ ਸਿੱਖ (ਮੁਰੀਦ) ਹੀ ਸਨ।

ਸਰਹੰਦ ਵਿਚ ਛੋਟੇ ਸਾਹਿਬਜਾਦਿਆਂ ਨੂੰ ਚੋਰੀ ਦੁੱਧ ਪਿਆਉਣ ਵਾਲੇ ਮੋਤੀ ਰਾਮ ਮਹਰਿਾ; “ਜਿਹਨਾਂ ਦਾ ਸਾਰਾ ਪਰਿਵਾਰ ਵੇਲਣੇ ਰਾਹੀਂ ਪੀੜਿਆ ਗਿਆ ਸੀ”: ਉਹ ਵੀ ਅੰਮ੍ਰਿਤਧਾਰੀ ਤਾਂ ਨਹੀਂ ਸਨ ਪਰ, ਗੁਰੂ ਕੇ “ਮਹਾਨ ਸ਼ਰਧਾਲੂ ਸਿੱਖ” ਤਾਂ ਸਨ। ਜੇ ਉਪਰ ਲਿਖੇ ਸਾਰੇ ਨਾਮ: ਦਸਵੇਂ ਪਾਤਸ਼ਾਹ ਜੀ ਵੇਲੇ ਵੀ ਪ੍ਰਵਾਨਿਤ ਮਹਾਨ ਸਿੱਖ ਸਨ। ਫਿਰ, ਅੰਮ੍ਰਿਤ ਨਾ ਛਕਣ ਵਾਲੇ ਬਾਕੀ ਗੁਰੂ ਨਾਨਕ ਨਾਮ ਲੇਵਾ: “ਸਿੱਖ” ਕਿਉਂ ਨਹੀਂ ਹੋ ਸਕਦੇ ? ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਕਿਤੇ ਵੀ ਆਪਣੀ ਬਾਣੀ ਵਿਚ ਅਜਿਹਾ ਨਹੀਂ ਲਿਖਿਆਂ: ” ਜਿਹੜਾ ਕੇਸ ਨਾ ਰੱਖੇ ਅਤੇ ਅੰਮ੍ਰਿਤ ਨਾ ਛਕੇ, ਉਹ ਸਿੱਖ ਨਹੀਂ ਹੈ”। ਇਸ ਕਰਕੇ, ਸਾਨੂੰ ਆਪਣਾ ਸਿੱਖ ਪੰਥ ਵਧਾਉਣ ਵਾਸਤੇ, ਹਰ ਇੱਕ ਨੂੰ ਅੰਮ੍ਰਿਤਧਾਰੀ-ਕੇਸਾਧਾਰੀ ਬਣਾਉਣ ਦੀ ਕੱਟੜ ਸੰਕੀਰਣ ਸੋਚ ਛੱਡ ਕੇ; ਪੰਥ ਪ੍ਰਫੁੱਲਿਤ ਕਰਨ ਵਾਲੀ ਵਿਸ਼ਾਲ ਸੋਚ ਆਪਣਾ ਕੇ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ।

ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੀ ਰੰਗ-ਬਿਰੰਗੀ ਫੁਲਵਾੜੀ ਨੂੰ, ਉਸੇ ਤਰ੍ਹਾਂ ਹੀ ਰੰਗ-ਬਿਰੰਗੀ ਰੱਖ ਕੇ ਹੀ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਆਪਾਂ ਨੂੰ ਯਤਨ ਕਰਕੇ ਸਾਰੇ ਸੰਸਾਰ ਨੂੰ ਧੰਨ ਸਤਿਗੁਰੂ ਨਾਨਕ ਆਖਣ ਲਾਉਣਾ ਚਾਹੀਦਾ ਹੈ। ਅਤੇ, ਸਾਰੀ ਸ੍ਰਿਸ਼ਟੀ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣਾ ਕੇ ਉਹਨਾਂ ਦੇ ਚਰਣੀ ਲਾਉਣਾ ਚਾਹੀਦਾ ਹੈ ਤਾ ਕਿ ਸਾਰਆਿਂ ਦਾ ਪਾਰ ਉਤਾਰਾ ਹੋ ਸਕੇ ਅਤੇ ਗੁਰੂ ਦੇ ਚਰਣੀ ਲੱਗ ਕੇ ਸਾਰੀ ਸ੍ਰਿਸ਼ਟੀ ਉਹਨਾਂ ਦੀ ਸਿੱਖਆਿਵਾਂ ਨੂੰ ਆਪਣਾ ਕੇ: ਸੁਖੀ ਵਸੇ।

Facebook Comments

Trending

Copyright © 2020 Ludhiana Live Media - All Rights Reserved.