Connect with us

ਇੰਡੀਆ ਨਿਊਜ਼

ਐੱਮ.ਬੀ.ਡੀ. ਗਰੁੱਪ ਦਾ 76ਵਾਂ ਸਥਾਪਨਾ ਦਿਵਸ : ਸ੍ਰੀ ਅਸ਼ੋਕ ਕੁਮਾਰ ਮਲਹੋਤਰਾ ਦੀ ਸਮਾਜ ਪ੍ਰਤੀ ਵਚਨਬੱਧਤਾ ਅਤੇ ਉੱਦਮੀ ਭਾਵਨਾ ਨੂੰ ਕੀਤਾ ਸਿੱਜਦਾ

Published

on

MBD 76th Foundation Day of the Group: Mr. Ashok Kumar Malhotra's Commitment to Society and Entrepreneurship

ਲੁਧਿਆਣਾ : ਐੱਮ.ਬੀ.ਡੀ. ਗਰੁੱਪ ਵਲੋਂ ਸੰਸਥਾਪਕ ਸ੍ਰੀ ਅਸ਼ੋਕ ਕੁਮਾਰ ਮਲਹੋਤਰਾ ਦੀ 76ਵੀਂ ਵਰ੍ਹੇਗੰਢ ਅਤੇ ਸਿੱਖਿਆ ਦੇ ਖੇਤਰ ‘ਚ ਮੋਢੀ, ਪ੍ਰਸਿੱਧ ਬਰਾਂਡ, ਵਿਹਾਰਕ ਹਾੱਸਪੀਟੈਲਿਟੀ ਅਤੇ ਰਿਅਲ ਇਸਟੇਟ ਦੇ ਬਰਾਂਡ ਐੱਮ.ਬੀ.ਡੀ. ਗਰੁੱਪ ਦਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ । ਇਕ ਦੂਰਦਰਸ਼ੀ, ਸਿੱਖਿਅਕ, ਪ੍ਰਾਹੁਣਚਾਰੀ ਦੇ ਮਾਹਰ, ਲੜਕੀਆਂ ਦੀ ਸਿੱਖਿਆ ਦੇ ਸਮਰਥਕ ਸ੍ਰੀ ਅਸ਼ੋਕ ਕੁਮਾਰ ਮਲਹੋਤਰਾ ਦਾ ਨਾਮ ਐੱਮ.ਬੀ.ਡੀ ਦੇ ਬਰਾਂਡ ਵਿਚ ਵਿਸ਼ਵਾਸ, ਨਿਮਰਤਾ ਅਤੇ ਸੇਵਾ ਦੀ ਚੇਤਨਾ ਜਗਾਉਂਦਾ ਹੈ। ਹਰ ਸਾਲ ਆਉਣ ਵਾਲਾ ਇਹ ਸ਼ੁਭ ਦਿਨ ਐੱਮ.ਬੀ.ਡੀ. ਦੇ ਕਰਮਚਾਰੀਆਂ ਦੁਆਰਾ ਆਪਣੇ ਸੰਸਥਾਪਕ ਦੀ ਸੋਚ ਦੀ ਪੁਸ਼ਟੀ ਕਰਨ ਅਤੇ ਆਪਣੇ-ਆਪ ਨੂੰ ਇਸ ਦੇ ਲਈ ਸਮਰਪਿਤ ਕਰਨ ਵੱਜੋਂ ਮਨਾਇਆ ਜਾਂਦਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਮਾਰੀ ਕਾਰਨ ਇਹ ਸਮਾਗਮ ਵਰਚੁਅਲੀ ਮਨਾਇਆ ਗਿਆ।

ਸ੍ਰੀ ਅਸ਼ੋਕ ਕੁਮਾਰ ਮਲਹੋਤਰਾ ਸਿੱਖਿਆ ਨੂੰ ਬਦਲਾਉ ਅਤੇ ਸ਼ਕਤੀਕਰਨ ਦਾ ਸ਼ਸਤਰ ਮੰਨਦੇ ਸਨ। ਉਹ ਜਾਣਦੇ ਸਨ ਕਿ ਇਹ ਟੀਚਾ ਬਹੁਤ ਵੱਡਾ ਹੈ ਇਸ ਲਈ ਉਨ੍ਹਾਂ ਨੇ 1956 ਵਿਚ ਬਹੁਤ ਛੋਟੀ ਉਮਰ ਦੇ ਸ਼ੁਰੂਆਤੀ ਸਾਲਾਂ ਵਿਚ ਪੰਜਾਬ ਦੇ ਜਲੰਧਰ ਜ਼ਿਲ੍ਹੇ ’ਚ ਸ਼ੁਰੂਆਤ ਕੀਤੀ ਅਤੇ ਬਿਨਾਂ ਸ਼ੱਕ ਸਿਰਫ 13 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੇ ਇਕ ਕਿਤਾਬ ‘ਜਨਰਲ ਐਜੂਕੇਸ਼ਨ’ ਨਾਮਕ ਖੁਦ ਲਿਖੀ ਅਤੇ ਉਸਦਾ ਪ੍ਰਕਾਸ਼ਨ ਵੀ ਖੁਦ ਕੀਤਾ। ਪਰ ਉਹ ਸਿਰਫ ਸਿੱਖਿਆ ਤਕ ਹੀ ਸੀਮਿਤ ਨਹੀਂ ਰਹੇ, ਕਿਤਾਬਾਂ ਅਤੇ ਛਪਾਈ, ਈ -ਸਿੱਖਿਆ ਤੋਂ ਲੈ ਕੇ ਹਾੱਸਪੀਟੈਲਿਟੀ, ਰਿਅਲਟੀ, ਡਿਜ਼ਾਇਨ ਅਤੇ ਕਨਸਟਰੱਕਸ਼ਨ ਦੇ ਨਿਵੇਕਲੇ ਸੁਪਨੇ ਦੇਖੇ ਅਤੇ ਉਨ੍ਹਾਂ ਨੂੰ ਸੱਚ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ। ਜਿਵੇਂ-ਜਿਵੇਂ ਉਹ ਪ੍ਰਾਪਤੀਆਂ ਕਰਦੇ ਗਏ, ਉਨ੍ਹਾਂ ਦੀ ਸੇਵਾ ਦੀ ਇੱਛਾ ਵੀ ਵੱਧਦੀ ਗਈ। ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ ਕਿ ਦੂਸਰਿਆਂ ਦੀ ਮਦਦ ਕਰਨ ਨਾਲ ਹਮੇਸ਼ਾ ਸਕਾਰਾਤਮਕ ਰਸਤੇ ਖੁੱਲ੍ਹਦੇ ਹਨ।

ਪਿਛਲੇ ਸਾਲ ਜਦੋਂ ਵਿਦਿਆਰਥੀਆਂ ਨੂੰ ਘਰ ‘ਚ ਰਹਿਣਾ ਪਿਆ ਅਤੇ ਸਿੱਖਿਆ ਅਤੇ ਪੜ੍ਹਾਈ ਵਿਚ ਬਦਲਾਅ ਆਇਆ, ਐੱਮ.ਬੀ.ਡੀ. ਗਰੁੱਪ ਨੇ AASOKA APPP ਸ਼ੁਰੂ ਕੀਤਾ ਜਿਸ ਨੇ ਵਿਦਿਆਰਥੀਆਂ ਨੂੰ ਉੱਚ ਕੋਟੀ ਦੀ ਪੜ੍ਹਾਈ ਸਮੱਗਰੀ ਮੁਹੱਈਆ ਕਰਵਾਈ। ਈ-ਕਿਤਾਬਾਂ, ਆਡੀਓ ਪਾਠ, ਵੀਡੀਓ ਪਾਠ, ਆਨਲਾਈਨ ਅਸੈਸਮੈਂਟਮ ਅਤੇ ਅਸਾਈਨਮੈਂਟਸ ਦੇ ਰੂਪ ਵਿਚ, ਜੋ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਉਸਾਰੂ ਅਤੇ ਦਿਲਚਸਪ ਢੰਗ ਨਾਲ ਧਿਆਨ ਦੇਣ ਵਿਚ ਮਦਦ ਕਰਦੀ ਹੈ। ਸਕੂਲਾਂ ਵਾਸਤੇ ALTS (Aasoka Learning and Teaching Solutions) ਵੀ ਤਿਆਰ ਕੀਤਾ ਗਿਆ; ਇਹ ਇਕ ਕਲਾਊਡ ਬੇਸਡ ਪਲੇਟਫ਼ਾਰਮ ਹੈ ਜੋ CBSE, ICSE / ISC ਅਤੇ ਵੱਖ -ਵੱਖ ਸਟੇਟ ਬੋਰਡਾਂ ਦੇ ਪਾਠਕ੍ਰਮ ਦੇ ਨਾਲ ਸਾਰੇ ਵਿਦਿਅਕ, ਪ੍ਰਬੰਧਕੀ, ਸਿੱਖਣ ਅਤੇ ਸਿਖਾਉਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਐੱਮ.ਬੀ.ਡੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਮੋਨਿਕਾ ਮਲਹੋਤਰਾ ਕੰਧਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਉਤਪਾਦਾਂ ਵਿਚ ਅਸੀਂ ਐਡਟੇਕ ਸਪੇਸ ਵਿਚ ਐੱਮ.ਬੀ.ਡੀ. ਪਰਿਵਾਰ ਦਾ ਉੱਜਵਲ ਭਵਿੱਖ ਦੇਖਦੇ ਹਾਂ।

ਉੱਤਰ, ਪੱਛਮ ਅਤੇ ਦੱਖਣ ਭਾਰਤ ਵਿਚ ਫੈਲੇ ਹੋਏ ਐੱਮ.ਬੀ.ਡੀ. ਗਰੁੱਪ ਦੇ ਹਾੱਸਪੀਟੈਲਿਟੀ ਮੁਹਿੰਮ , ਐੱਮ.ਬੀ.ਡੀ. ਸਟੀਨਬਰਗਰ ਅਤੇ ਐੱਮ.ਬੀ.ਡੀ. ਐਕਸਪ੍ਰੈਸ ਸਨਮਾਨਜਨਕ ਤਰੀਕੇ ਨਾਲ ਅੱਗੇ ਵਧ ਰਹੇ ਹਨ। ਐੱਮ.ਬੀ.ਡੀ. ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਮੋਨਿਕਾ ਮਲਹੋਤਰਾ ਨੇ ਕਿਹਾ ਕਿ ਗਰੁੱਪ ਦਾ ਲਗਜ਼ਰੀ ਹਾੱਸਪੀਟੈਲਿਟੀ ਬਰਾਂਡ ਐੱਮ.ਬੀ.ਡੀ. ਸਟੀਨਬਰਗਰ 250 ਕੀਸ ਦੇ ਨਾਲ ਮੁੰਬਈ ਵਿਚ, 320 ਕੀਸ ਦੇ ਨਾਲ ਬੈਂਗਲੁਰੂ ਵਿਚ ਅਤੇ 36 ਕੀਸ ਦੇ ਨਾਲ ਰਣਥੰਭੋਰ ਵਿਚ ਪਹਿਲਾਂ ਹੀ ਸਫਲਤਾ ਹਾਸਿਲ ਕਰ ਚੁੱਕਾ ਹੈ। ਐੱਮ.ਬੀ.ਡੀ. ਐਕਸਪ੍ਰੈਸ 950 ਕੀਸ ਪਹਿਲਾਂ ਤੋਂ ਹੀ ਪ੍ਰਾਪਤ ਕਰ ਚੁਕਾ ਹੈ।

ਦਯਾ ਅਤੇ ਉਦਾਰਤਾ ਦੀ ਇਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਐੱਮ.ਬੀ.ਡੀ. ਗਰੁੱਪ ਦੀ ਚੇਅਰਪਰਸਨ ਸ਼੍ਰੀਮਤੀ ਸਤੀਸ਼ ਬਾਲਾ ਮਲਹੋਤਰਾ ਨੇ ਗਰੁੱਪ ਦੇ ਕਰਮਚਾਰੀਆਂ ਦੀ ਭਲਾਈ ਲਈ ਨਿਰੰਤਰ ਸਾਧਨ ਪ੍ਰਦਾਨ ਕਰਦੇ ਆ ਰਹੇ ਹਨ। ਕਰਮਚਾਰੀਆਂ ਲਈ ਮੈਡੀਕਲ ਇਨਸ਼ੋਰੰਸ਼ ਕਵਰ ਨੂੰ ਦੁੱਗਣਾ ਕਰ ਦਿੱਤਾ ਹੈ ਤਾਂ ਕਿ ਉਹ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਵਿਚੋਂ ਕੋਈ ਵੀ ਸਹਾਇਤਾ ਜਾਂ ਸਾਧਨਾਂ ਦੀ ਕਮੀ ਦੇ ਚਲਦੇ ਇਲਾਜ ਅਤੇ ਦੇਖ-ਭਾਲ ਤੋਂ ਵਾਂਝਾ ਨਾ ਰਹਿ ਜਾਵੇ। ਸਕੂਲਾਂ ਨੂੰ ਮੁਫ਼ਤ ਡਿਜੀਟਲ ਸੰਸਾਧਨ ਅਤੇ ਆਨਲਾਈਨ ਟੀਚਰ ਟ੍ਰੇਨਿੰਗ ਉਪਲੱਬਧ ਕਰਵਾਈ ਹੈ ਤਾਂ ਜੋ ਸਿੱਖਣ ਤੇ ਪੜ੍ਹਾਉਣ ਨੂੰ ਨਿਰੰਤਰ ਯਕੀਨੀ ਬਣਾਇਆ ਜਾ ਸਕੇ।

ਕਰੋਨਾ ਮਹਾਂਮਾਰੀ ਦੇ ਔਖੇ ਸਮੇਂ ਦੇ ਦੌਰਾਨ ਵੀ ਐੱਮ.ਬੀ.ਡੀ. ਗਰੁੱਪ ਨੇ ਅੱਗੇ ਵੱਧਣਾ ਜਾਰੀ ਰੱਖਿਆ। ਜਿਵੇਂ ਹੀ ਸੰਚਾਲਨ WFH ਮੌਡ ਵਿਚ ਗਿਆ, ਸੇਵਾ ਅਤੇ ਵਪਾਰ ਨਾਲ ਸਬੰਧਿਤ ਵਿਤਰਣ, ਬਿਨਾਂ ਕਿਸੀ ਰੁਕਾਵਟ ਦੇ ਜਾਰੀ ਰਿਹਾ। ਸਮੇਂ ਦੀ ਸੀਮਾ ਦਾ ਉਲੰਘਣ ਕਦੇ ਨਹੀਂ ਕੀਤੀ ਗਈ । ਐੱਮ.ਬੀ.ਡੀ. ਗਰੁੱਪ ਦੇ ਕਰਮਚਾਰੀਆਂ ਦੇ ਅਸਾਧਾਰਣ ਹੌਂਸਲੇ ਅਤੇ ਉਦਮਤਾ ਦਾ ਸਨਮਾਨ ਕਰਦਿਆਂ ਐੱਮ.ਬੀ.ਡੀ. ਹੀਰੋ ਦਾ ਉਹ ਪੁਰਸਕਾਰ ਦੇ ਕੇ ਕੀਤਾ ਗਿਆ ਜੋ ਕਿ ਉਹਨਾਂ ਕਰਮਚਾਰੀਆਂ ਦੀ ਮਹਾਨਤਾ ਦੀ ਝਲਕ ਦਾ ਸਨਮਾਨ ਕਰਦਾ ਹੈ ਜਿਹਨਾਂ ਨੇ ਚੁਣੌਤੀਆਂ ਦੇ ਬਾਵਜੂਦ ਵੀ ਸਹੀ ਕੰਮ ਕਰਨਾ ਜਾਰੀ ਰੱਖਿਆ।

Facebook Comments

Trending