Connect with us

ਪੰਜਾਬ ਨਿਊਜ਼

25 ਅਗਸਤ ਨੂੰ ਲੱਗਣ ਜਾ ਰਹੇ ਪਲੇਸਮੈਂਟ ਕੈਂਪ ਦਾ ਲਿਆ ਜਾਵੇ ਵੱਧ ਤੋਂ ਵੱਧ ਲਾਹਾ – ਚੇਅਰਮੈਨ ਡੀ.ਬੀ.ਈ.ਈ.

Published

on

Maximum benefit should be taken from the placement camp to be held on August 25 - Chairman DBEE.

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਚੇਅਰਮੇਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਲਈ ‘ਮਿਸ਼ਨ ਸੁਨਹਿਰੀ ਸ਼ੁਰੂਆਤ’ ਦੇ ਅਧੀਨ ਸਟੇਟ ਲੇਵਲ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿੱਚ ਵੱਖ-ਵੱਖ ਜਿਲ੍ਹੇ ਭਾਗ ਲੈ ਰਹੇ ਹਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਵੱਲੋਂ ਅੱਗੇ ਦੱਸਿਆ ਗਿਆ ਕਿ ਸਥਾਨਕ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮ.ਐਸ.ਡੀ.ਸੀ), ਸਰਕਾਰੀ ਆਈ.ਟੀ.ਆਈ. ਕੈਂਪਸ ਗਿੱਲ ਰੋਡ, ਨੇੜੇ ਅਰੋੜਾ ਪੈਲਸ, ਲੁਧਿਆਣਾ ਵਿਖੇ 25 ਅਗਸਤ, 2022 ਨੂੰ ਸਵੇਰੇ 10 ਵਜੇ ਤੋਂ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ 18 ਤੋਂ 35 ਸਾਲ ਦੀ ਉਮਰ ਤੱਕ ਦੇ 12ਵੀਂ, ਗ੍ਰੈਜ਼ੂਏਟ ਅਤੇ ਪੋਸਟ ਗਰੇਜ਼ੂਏਟ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਮੌਕੇ ਟੈਲੀਪ੍ਰਫਾਰਮੈਂਯ ਗਲੋਬਲ ਸਰਵਿਸਜ ਪ੍ਰਾਈਵੇਟ ਲਿਮਟਿਡ, ਡਾ.ਆਈ.ਟੀ.ਐਮ. ਲਿਮਟਿਡ, ਵਿੰਡੋਜ ਟੈਕਨਾਲੋਜੀ ਪ੍ਰਾਇਵੇਟ ਲਿਮਟਿਡ ਵਰਗੀਆਂ ਨਾਮੀ ਕੰਪਨੀਆਂ ਵੱਲੋਂ ਇੰਟਰਵਿਊ ਲਈ ਜਾਣਗੀਆ। ਇਨ੍ਹਾਂ ਕੰਪਨੀਆ ਵਲੋਂ ਸੈਲਰੀ ਪੈਕਜ 10,000 ਤੋਂ 33,000 ਤੱਕ ਦਿੱਤੇ ਜਾਣੇ ਹਨ।

ਵਧੀਕ ਡਿਪਟੀ ਕਮਿਸ਼ਨਰ (ਪੇੱਡੂ ਵਿਕਾਸ)-ਕਮ-ਸੀ.ਈ.ਓ. ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਲੁਧਿਆਣਾ ਸ਼੍ਰੀ ਅਮੀਤ ਕੁਮਾਰ ਪੰਚਾਲ ਵੱਲੋਂ ਉਮੀਦਵਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਨ੍ਹਾਂ ਦੱਸਿਆ ਇਸ ਪਲੇਸਮੈਂਟ ਕੈਂਪ ਵਿੱਚ ਨਵੇਂ ਅਤੇ ਤਜ਼ਰਬੇਕਾਰ ਲੜਕੇ-ਲੜਕੀਆਂ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਉਮੀਦਵਾਰ ਆਪਣਾ ਬਾਇਓ ਡਾਟਾ, ਪਛਾਣ ਪੱਤਰ, ਵਿੱਦਿਅਕ ਯੋਗਤਾਵਾਂ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਪਹੁੰਚਣ।

Facebook Comments

Trending