Connect with us

ਇੰਡੀਆ ਨਿਊਜ਼

ਲੰਬੇ ਇੰਤਜ਼ਾਰ ਤੋਂ ਬਾਅਦ ਖੁੱਲ੍ਹ ਰਿਹਾ ਮਾਤਾ ਵੈਸ਼ਨੋ ਦੇਵੀ ਦਾ ਮੰਦਰ, ਇਨ੍ਹਾਂ ਸ਼ਰਤਾਂ ਨਾਲ ਮਿਲੇਗੀ ਐਂਟਰੀ

Published

on

ਕੋਰੋਨਾ ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਮਾਤਾ ਦੇ ਭਗਤਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ ਅਤੇ ਹੁਣ ਭਗਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਸਕਣਗੇ। ਪਿਛਲੇ 5 ਮਹੀਨਿਆਂ ਤੋਂ ਬੰਦ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਹੁਣ ਸ਼ੁਰੂ ਹੋਣ ਜਾ ਰਹੀ ਹੈ ਤੇ 16 ਅਗਸਤ ਨੂੰ ਫਿਰ ਤੋਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਹੋ ਜਾਵੇਗੀ। ਨਾਲ ਹੀ ਪ੍ਰਦੇਸ਼ ਦੇ ਬਾਕੀ ਧਾਰਮਿਕ ਸਥਾਨਾਂ ਨੂੰ ਵੀ ਖੋਲ੍ਹ ਦਿੱਤਾ ਜਾਵੇਗਾ ਜਿਸ ‘ਚ ਬਾਬੇ ਮੰਦਰ, ਰਘੁਨਾਥ ਮੰਦਰ, ਸ਼ਿਵ ਖੋੜੀ ਸਣੇ ਬਾਕੀ ਦੇਵੀ-ਦੇਵਤਿਆਂ ਦੇ ਮੰਦਰ ਵੀ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ। ਧਾਰਮਿਕ ਸਥਾਨਾਂ ਨੂੰ ਫਿਰ ਤੋਂ ਖੋਲ੍ਹਣ ਦੀ ਜਾਣਕਾਰੀ ਸਰਕਾਰ ਦੇ ਬੁਲਾਰੇ ਰੋਹਿਤ ਕੰਸਲ ਨੇ ਦਿੱਤੀ ਹੈ। ਰੋਹਿਤ ਨੇ ਕਿਹਾ ਹੈ ਕਿ ਸਾਰੇ ਧਾਰਮਿਕ ਸਥਾਨਾਂ ਨੂੰ 16 ਅਗਸਤ ਨੂੰ ਖੋਲ੍ਹ ਦਿੱਤਾ ਜਾਵੇਗਾ। ਜਿਸ ‘ਚ ਸਾਰਿਆਂ ਨੂੰ ਐੱਸ.ਓ.ਪੀ. ਦਾ ਪਾਲਣ ਕਰਨਾ ਹੋਵੇਗਾ।

ਦੱਸਣਯੋਗ ਹੈ ਕਿ ਭਗਤਾਂ ਨੂੰ ਆਖਰੀ ਵਾਰ 17 ਮਾਰਚ ਨੂੰ ਮਾਤਾ ਦੇ ਭਵਨ ਭੇਜਿਆ ਗਿਆ ਸੀ ਤੇ 17 ਮਾਰਚ ਨੂੰ ਕਰੀਬ 14 ਹਜ਼ਾਰ 816 ਭਗਤਾਂ ਨੂੰ ਮਾਤਾ ਦੇ ਭਵਨ ਲਈ ਰਵਾਨਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਤੋਂ ਹੀ ਤਾਲਾਬੰਦੀ ਕਾਰਨ ਯਾਤਰਾ ਨੂੰ ਬੰਦ ਕਰ ਦਿੱਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਯਾਤਰਾ ਨੂੰ ਪ੍ਰਦੇਸ਼ ਦੇ ਲੋਕਾਂ ਲਈ ਹੀ ਖੋਲ੍ਹਿਆ ਗਿਆ ਹੈ ਅਤੇ ਬਾਹਰੋਂ ਯਾਤਰੀਆਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਕੋਰੋਨਾ ਟੈਸਟ ਹੋਣਾ ਜ਼ਰੂਰੀ ਹੈ। ਜਿਸ ਲਈ ਸ਼ਰਾਈਨ ਬੋਰਡ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਕਿੰਨੇ ਭਗਤਾਂ ਨੂੰ ਇੱਥੇ ਯਾਤਰਾ ਲਈ ਮਨਜ਼ੂਰੀ ਦਿੱਤੀ ਜਾਵੇਗੀ ਇਸ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰ ਦਿਨ ਦੀ ਭਗਤਾਂ ਦੀ ਗਿਣਤੀ ਤੇ ਵੀ ਫੈਸਲਾ ਕੀਤਾ ਜਾਵੇਗਾ।

Source: punjabkesari

Facebook Comments

Advertisement

Advertisement

ਤਾਜ਼ਾ

ਸਿਹਤ9 hours ago

ਸੌਂਫ ਦਾ ਪਾਣੀ ਪੀਣ ਨਾਲ ਮਿਲਦਾ ਹੈ ਇਨ੍ਹਾਂ ਗੰਭੀਰ ਸਮੱਸਿਆ ਤੋਂ ਛੁਟਕਾਰਾ

ਸੌਂਫ ਦੀ ਵਰਤੋਂ ਵਿਸ਼ੇਸ਼ ਤੌਰ ਤੇ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਅਤੇ ਕੁੱਝ ਲੋਕ ਇਸ ਦੀ ਵਰਤੋਂ...

ਸਿਹਤ9 hours ago

ਗਰਭਵਤੀ ਔਰਤ ਨਹੀਂ ਕਰ ਸਕਦੀ ਪਲਾਜ਼ਮਾ ਡੋਨੇਟ, ਜਾਣੋਂ ਕਾਰਨ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਠੀਕ ਕਰਨ ਲਈ ਕਈ ਦੇਸ਼ਾਂ ‘ਚ...

ਪੰਜਾਬ ਨਿਊਜ਼10 hours ago

ਜਿੰਮ ਜਾਣ ਦੇ ਸ਼ੌਕੀਨਾਂ ਲਈ ਇਹ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਕਰਨੇ ਪੈਣਗੇ ਹੁਣ ਇਹ ਕੰਮ

ਕੋਰੋਨਾ ਕਾਲ ਦੌਰਾਨ ਖੁੱਲੇ ਜਿਮ ‘ਚ ਨਵੇਂ ਬਦਲਾ ਲਿਆਉਣ ਦੇ ਨਾਲ-ਨਾਲ ਫਿਟਨੈਸ ਦੇ ਸ਼ੌਕੀਨਾਂ ਦੀ ਐਂਟਰੀ ਹੋ ਰਹੀ ਹੈ। ਸਰਕਾਰ...

ਵਿਸ਼ਵ ਖ਼ਬਰਾਂ10 hours ago

ਰੂਸ ਨੇ ਕੋਰੋਨਾ ਵਾਇਰਸ ਦੀ ਪਹਿਲੀ ਦਵਾਈ ਵੇਚਣ ਦੀ ਦਿੱਤੀ ਮਨਜ਼ੂਰੀ

ਰੂਸ ਨੇ ਹਲਕੇ ਤੋਂ ਦਰਮਿਆਨੀ ਕੋਰੋਨਾ ਸੰਕ੍ਰਮਣਾਂ ਲਈ ਆਰ-ਫਾਰਮ ਕੰਪਨੀ ਦੇ ਕੋਰੋਨਾਵੀਰ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ...

ਵਿਸ਼ਵ ਖ਼ਬਰਾਂ10 hours ago

ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ‘ਚ ਕਈ ਦੇਸ਼, ਇਸ ਦੇਸ਼ ‘ਚ ਲੱਗਿਆ ਮੁੜ ਲਾਕਡਾਊਨ

ਦੇਸ਼ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।...

ਬਾਲੀਵੁੱਡ10 hours ago

ਫੇਸ ਸ਼ੀਲਡ ਪਾ ਕੇ ਅਮਿਤਾਭ ਬੱਚਨ ਨੇ ਕੀਤੀ ਸ਼ੂਟਿੰਗ, ਲੋਕਾਂ ਨੂੰ ਕੀਤੀ ਇਹ ਖਾਸ ਅਪੀਲ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਹਾਲ ਹੀ ‘ਚ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਏ ਹਨ ਅਤੇ ਵਾਪਸ ਕੰਮ ਤੇ ਪਰਤ...

ਲੁਧਿਆਣਾ ਨਿਊਜ਼11 hours ago

ਲੁਧਿਆਣਾ ‘ਚ ਰੇਲਵੇ ਦੀ ਜ਼ਮੀਨ ਤੋਂ ਕਬਜੇ ਨਾ ਹਟਾਏ ਗਏ ਤਾਂ ਰੇਲਾਂ ਹੋਣਗੀਆਂ ਠੱਪ

ਲੁਧਿਆਣਾ ‘ਚ ਰੇਲਵੇ ਜ਼ਮੀਨਾਂ ਤੇ ਹੋਏ ਕਬਜ਼ਿਆਂ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਜਿਸ ਨਾਲ ਆਉਣ ਵਾਲੇ ਦਿਨਾਂ ‘ਚ...

ਸਿਹਤ11 hours ago

ਮੋਟਾਪੇ ਦੇ ਨਾਲ-ਨਾਲ ਇਨ੍ਹਾਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਐਲੋਵੀਰਾ ਜੂਸ !

ਐਲੋਵੀਰਾ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਹ ਤੁਹਾਡੀ ਚਮੜੀ ਅਤੇ ਸਿਹਤ...

ਲੁਧਿਆਣਾ ਨਿਊਜ਼11 hours ago

ਲੁਧਿਆਣਾ ‘ਚ ਅੱਤ ਦੀ ਗਰਮੀ ਤੋਂ ਲੋਕ ਪਰੇਸ਼ਾਨ, 10 ਸਾਲਾਂ ‘ਚ ਪਹਿਲੀ ਵਾਰ ਤਾਪਮਾਨ 37 ਡਿਗਰੀ ਤੋਂ ਪਾਰ

ਪਿਛਲੇ ਕੁੱਝ ਦਿਨਾਂ ਤੋਂ ਗਰਮੀ ਦੀ ਤੇਜ਼ ਧੁੱਪ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਸੂਬੇ ‘ਚ ਮਾਨਸੂਨ ਦੇ ਜਾਣ ਵਾਲੇ ਦਿਨ...

ਪੰਜਾਬ ਨਿਊਜ਼11 hours ago

ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਸੂਬੇ ‘ਚ ਨਹੀਂ ਖੁੱਲ੍ਹਣਗੇ ਸਕੂਲ

ਕੋਰੋਨਾ ਮਹਾਂਮਾਰੀ ਦੇ ਚਲਦੇ 21 ਸਤੰਬਰ ਤੋਂ ਲੈ ਕੇ 30 ਸਤੰਬਰ ਲੱਗਣ ਵਾਲੇ ਅਨਲਾਕ-4 ਲੈ ਕੇ ਅੱਜ ਪੰਜਾਬ ਸਰਕਾਰ ਵੱਲੋਂ...

ਪੰਜਾਬ ਨਿਊਜ਼12 hours ago

ਜਬਰ ਜਨਾਹ ਦੀ ਸ਼ਿਕਾਰ ਹੋਈ ਲੜਕੀ ਨੂੰ ਨਾ ਮਿਲਿਆ ਇਨਸਾਫ, ਚੁੱਕਿਆ ਖੌਫਨਾਕ ਕਦਮ

ਲਾਹੌਰ ਨੇੜੇ ਇੱਕ ਵਿਦੇਸ਼ੀ ਮੁਸਲਿਮ ਔਰਤ ਨਾਲ ਸਮੂਹਿਕ ਜਬਰ ਜ਼ਨਾਹ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਜਬਰ ਜਨਾਹ ਦੀ...

ਪੰਜਾਬ ਨਿਊਜ਼12 hours ago

ਲੋਕਾਂ ਨੂੰ ਬੁਖਾਰ ਜਾਂ ਫਲੂ ਦੇ ਲੱਛਣ ਹੋਣ ਤੇ ਤੁਰੰਤ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ: ਏ. ਡੀ. ਸੀ.

ਵਧੀਕ ਡਿਪਟੀ ਕਮਿਸ਼ਨਰ ਵਿਜੇਸ਼ ਸਾਰੰਗਲ ਜੋ ਕਿ 1 ਸਤੰਬਰ ਨੂੰ ਫਰੰਟ ਲਾਈਨ ਕੋਰੋਨਾ ਯੋਧਾ ਵਜੋਂ ਲਾਈਨ ਡਿਊਟੀ ਦੌਰਾਨ ਨਾਵਲ ਕੋਰੋਨਾਵਾਇਰਸ...

Trending