ਪੰਜਾਬੀ

ਕਾਂਗਰਸੀ ਉਮੀਦਵਾਰ ਲੱਖਾ ਦੇ ਹੱਕ ‘ਚ ਵੱਖ-ਵੱਖ ਪਿੰਡਾਂ ‘ਚ ਵਿਸ਼ਾਲ ਚੋਣ ਜਲਸੇ

Published

on

ਦੋਰਾਹਾ (ਲੁਧਿਆਣਾ) : ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਨੇ ਰਾਜਗੜ, ਅਜਨੌਦ, ਰਾਣੋਂ ਅਤੇ ਦੋਰਾਹਾ ਪਿੰਡ ਆਦਿ ਥਾਵਾਂ ‘ਤੇ ਵੱਡੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਦੂਸਰੀਆਂ ਰਾਜਨੀਤਿਕ ਪਾਰਟੀਆਂ ਦਲਿਤ ਪੱਖੀ ਹੋਣ ਦਾ ਵਧੇਰੇ ਢੰਡੋਰਾ ਪਿੱਟਦੀਆਂ ਹਨ, ਜਦਕਿ ਅਸਲੀਅਤ ਵਿਚ ਦਲਿਤ ਵਿਰੋਧੀ ਹਨ।

ਕਾਂਗਰਸ ਪਾਰਟੀ ਨੇ ਇੱਕ ਦਲਿਤ ਤੇ ਗਰੀਬ ਪਰਿਵਾਰ ਦੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਸਮੁੱਚੇ ਦਲਿਤ ਭਾਈਚਾਰੇ ਨੂੰ ਮਾਣ ਤੇ ਸਤਿਕਾਰ ਦਿੱਤਾ ਹੈ। ਉਨ੍ਹਾਂ ਹਲਕੇ ਵਿਚ ਵਿਧਾਇਕ ਵਜੋਂ ਕੀਤੇ ਕੰਮਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਹਲਕੇ ਦੇ ਵੱਡੀ ਗਿਣਤੀ ‘ਚ ਗਰੀਬ ਪਰਿਵਾਰਾਂ ਲਈ ਕੱਚੇ ਮਕਾਨਾਂ ਵਾਸਤੇ ਪੈਸੇ ਸਮੇਤ ਅਨੇਕਾਂ ਹੀ ਭਲਾਈ ਸਕੀਮਾਂ ਲਾਗੂ ਕਰਵਾਈਆਂ ਅਤੇ ਦੋਰਾਹਾ ‘ਚ ਕਰੋੜਾਂ ਰੁਪਏ ਦੀ ਲਾਗਤ ਸਿਵਲ ਹਸਪਤਾਲ, ਪਿੰਡਾਂ ‘ਚ ਗਲੀਆਂ ਨਾਲੀਆਂ ਅਤੇ ਛੱਪੜਾਂ ਸਫ਼ਾਈ ਆਦਿ ਦੇ ਵਿਕਾਸ ਕਾਰਜ ਕਰਵਾਏ।

ਜਿਸ ਕਾਰਨ ਲੋਕਾਂ ਵਲੋਂ ਉਨ੍ਹਾਂ ਨੂੰ ਅਥਾਹ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ। ਇਸ ਸਮੇਂ ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਸਰਪੰਚ ਗਗਨਦੀਪ ਸਿੰਘ ਲੰਢਾ, ਉਪ ਚੇਅਰਮੈਨ ਸੁਖਦੇਵ ਸਿੰਘ ਬੁਆਣੀ, ਪ੍ਰਧਾਨ ਰਾਜਵੀਰ ਸਿੰਘ ਰੂਬਲ, ਗੁਰਪ੍ਰੀਤ ਸਿੰਘ ਗੁਰੀ ਰਾਣੋਂ, ਅਜੀਤਪਾਲ ਸਿੰਘ ਰਾਣੋਂ ਆਦਿ ਆਗੂਆਂ ਨੇ ਵਿਧਾਇਕ ਲੱਖਾ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਦੁਬਾਰਾ ਵਿਧਾਨ ਸਭਾ ਭੇਜਿਆ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.