Connect with us

ਪੰਜਾਬੀ

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮਾਸ ਮੀਡੀਆ ਟੀਮ ਕਰ ਰਹੀ ਲੋਕਾਂ ਨੂੰ ਜਾਗਰੁਕ – ਸਿਵਲ ਸਰਜਨ

Published

on

Mass media team in flood affected areas to make people aware - Civil Surgeon

ਲੁਧਿਆਣਾ : ਜ਼ਿਲ੍ਹੇ ਦੇ ਕੁਝ ਇਲਾਕਿਆ ਵਿਚ ਹੜ੍ਹਾਂ ਕਾਰਨ ਪਾਣੀ ਦੀ ਮਾਰ ਹੇਠ ਆਏ ਕੁਝ ਰਿਹਾਇਸ਼ੀ ਇਲਾਕਿਆਂ ਅਤੇ ਪਿੰਡਾਂ ਵਿਚ ਬਿਮਾਰੀਆਂ ਵਧਣ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਮਾਸ ਮੀਡੀਆ ਟੀਮ ਵੱਲੋ ਦਰਿਆ ਨਾਲ ਲੱਗਦੇ ਪਿੰਡਾਂ, ਕੂੰਮਕਲਾਂ ਅਤੇ ਰਤਨਗੜ੍ਹ ਆਦਿ ਵਿਚ ਜਾ ਕਿ ਲੋਕਾਂ ਨੂੰ ਬਿਮਾਰੀਆਂ ਦੇ ਬਚਾਅ ਸਬੰਧੀ ਜਾਗਰੁਕ ਕੀਤਾ ਗਿਆ ਸੀ।

ਇਸੇ ਲੜੀ ਤਹਿਤ ਨੂਰਪੁਰ ਬੇਟ ਅਤੇ ਖਹਿਰਾ ਬੇਟ ਦੇ ਆਮ ਲੋਕਾਂ ਨੂੰ ਬਿਮਾਰੀਆਂ ਜਿਵੇਂ ਕਿ ਚਮੜੀ ਰੋਗ,  ਅੰਤੜੀ ਰੋਗ, ਡੇਗੂ, ਮਲੇਰੀਆ, ਹੈਪਾਟਾਈਟਸ ਆਦਿ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਹਾਜ਼ਰ ਲੋਕਾਂ ਨੂੰ ਓ ਆਰ ਐਸ ਦੇ ਪੈਕਟ ਅਤੇ ਲੋੜੀਦੀ ਦਵਾਈ ਵੀ ਦਿੱਤੀ ਗਈ। ਪਾਣੀ ਨੂੰ ਪੀਣ ਤੋ ਪਹਿਲਾ ਚੰਗੀ ਤਰ੍ਹਾ ਉਬਾਲ ਕੇ ਠੰਢਾ ਕਰਕੇ ਪੀਣ ਲਈ ਵਰਤਿਆ ਜਾਵੇ, ਤਾਜ਼ਾ ਅਤੇ ਸਾਫ ਸੁਥਰਾ ਭੋਜਨ ਲਿਆ ਜਾਵੇ ਅਤੇ ਬਾਸੀ ਖਾਣਾ ਅਤੇ ਗਲੇ ਸੜੇ ਫਲ ਅਤੇ ਸਬਜ਼ੀਆਂ ਤੋ ਬਚਾਅ ਰੱਖਿਆ ਜਾਵੇ। ਬਿਮਾਰੀਆਂ ਦੇ ਬਚਾਅ ਲਈ ਖਾਣਾ ਖਾਣ ਤੋ ਪਹਿਲਾ ਆਪਣੇ ਹੱਥਾਂ ਨੂੰ ਚੰਗੀ ਤਰਾਂ ਸਾਬਣ ਪਾਣੀ ਨਾਲ ਧੋਇਆ ਜਾਵੇ।

Facebook Comments

Trending