Connect with us

ਇੰਡੀਆ ਨਿਊਜ਼

5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਜ਼ਰੂਰੀ ਨਹੀਂ, ਜਾਰੀ ਕੀਤੇ ਨਵੇਂ ਨਿਯਮ

Published

on

Masks not required for children under 5, new rules issued

ਨਵੀਂ ਦਿੱਲੀ :   ਕੇਂਦਰ ਸਰਕਾਰ ਨੇ ਕਿਹਾ ਕਿ 18 ਸਾਲ ਦੇ ਘੱਟ ਉਮਰ ਦੇ ਮਰੀਜ਼ਾਂ ਲਈ ਐਂਟੀਵਾਇਰਲ ਅਤੇ ਮੋਨੋਕਲੋਨਲ ਐਂਟੀਬਾਡੀਜ਼ ਦੀ ਜ਼ਰੂਰਤ ਨਹੀਂ ਹੈ। ਕੇਂਦਰ ਨੇ ਕਿਹਾ ਕਿ ਕੋਰੋਨਾ ਸੰਕਰਮਣ ਦੀ ਗੰਭੀਰਤਾ ਦੇ ਬਾਵਜੂਦ ਅਤੇ ਜੇਕਰ ਸਟੇਰਾਇਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ 10 ਤੋਂ 14 ਦਿਨਾਂ ‘ਚ ਘੱਟ ਕੀਤਾ ਜਾਣਾ ਚਾਹੀਦਾ।

ਬੱਚਿਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ‘ਚ ਕੋਰੋਨਾ ਦੇ ਪ੍ਰਬੰਧਨ ਲਈ ਸੋਧ ਵਿਆਪਕ ਦਿਸ਼ਾ-ਨਿਰਦੇਸ਼ ‘ਚ ਸਿਹਤ ਮੰਤਰਾਲਾ ਨੇ ਇਹ ਵੀ ਕਿਹਾ ਕਿ 5 ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਲਗਾਉਣ ਦਾ ਸੁਝਾਅ ਨਹੀਂ ਦਿੱਤਾ ਜਾਂਦਾ।

ਗਾਈਡਲਾਈਨਜ਼ ‘ਚ ਕਿਹਾ ਗਿਆ ਹੈ ਕਿ 6-11 ਸਾਲ ਦੇ ਬੱਚੇ ਆਪਣੀ ਸਮਰੱਥਾ ਦੇ ਆਧਾਰ ‘ਤੇ ਆਪਣੀ ਸੁਰੱਖਿਆ ਅਤੇ ਮਾਤਾ-ਪਿਤਾ ਦੀ ਉੱਚਿਤ ਦੇਖਰੇਖ ‘ਚ ਸਹੀ ਤਰ੍ਹਾਂ ਨਾਲ ਮਾਸਕ ਦਾ ਇਸਤੇਮਾਲ ਕਰ ਸਕਦੇ ਹਨ।

ਗਾਈਡਲਾਈਨਜ਼ ‘ਚ ਇਹ ਵੀ ਕਿਹਾ ਗਿਆ ਹੈ ਕਿ 12 ਸਾਲ ਤੋਂ ਘੱਟ ਅਤੇ ਉਸ ਤੋਂ ਵੱਧ ਦੇ ਬੱਚਿਆਂ ਨੂੰ ਵੱਡਿਆਂ ਦੀ ਤਰ੍ਹਾਂ ਮਾਸਕ ਪਹਿਨਣ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ। ਓਮੀਕ੍ਰੋਨ ਕਾਰਨ ਆਈ ਕੋਰੋਨਾ ਮਾਮਲਿਆਂ ਦੀ ਨਵੀਂ ਲਹਿਰ ਦੇ ਮੱਦੇਨਜ਼ਰ ਕੇਂਦਰ ਦੇ ਮਾਹਿਰਾਂ ਨੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ‘ਚ ਸੋਧ ਕੀਤਾ ਹੈ।

Facebook Comments

Trending