Connect with us

ਇੰਡੀਆ ਨਿਊਜ਼

ਦੇਸ਼ ਭਰ ਚ 12 ਅਕਤੂਬਰ ਨੂੰ ਮਨਾਇਆ ਜਾਵੇਗਾ ਸ਼ਹੀਦ ਕਿਸਾਨ ਦਿਵਸ

Published

on

Martyr's Day will be celebrated across the country on October 12

ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਨੇ ਯੋਗੀ ਸਰਕਾਰ ਨੂੰ ਅਲਟੀਮੇਟਮ ਦਿੰੰਦਿਆਂ ਐਲਾਨ ਕੀਤਾ ਹੈ ਕਿ 11 ਅਕਤੂਬਰ ਤਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਸਾਜਸ਼ ’ਚ ਗ੍ਰਿਫ਼ਤਾਰੀ ਸਮੇਤ ਲਖੀਮਪੁਰ ਖੀਰੀ ’ਚ ਹੋਏ ਕਿਸਾਨਾਂ ਦੇ ਹਤਿਆਕਾਂਡ ’ਚ ਮੰਤਰੀ ਦੇ ਬੇਟੇ ਅਸ਼ੀਸ਼ ਸਮੇਤ ਹੋਰ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ 18 ਅਕਤੂਬਰ ਨੂੰ ਦੇਸ਼ ਭਰ ’ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਰੇਲਾਂ ਦਾ ਮੋਰਚੇ ਦੀ ਇਕ ਮੀਟਿੰਗ ’ਚ ਲਏ ਇਸ ਫ਼ੈਸਲੇ ਦਾ ਕਿਸਾਨ ਆਗੂਆਂ ਨੇ ਐਲਾਨ ਕਰਦਿਆਂ ਕੇਂਦਰ ਸਰਕਾਰ ’ਚੋਂ ਵੀ ਮੰਤਰੀ ਦੀ ਬਰਖਾਸਤਗੀ ਦੀ ਮੰਗ ਰੱਖੀ ਹੈ। 12 ਅਕਤੂਬਰ ਨੂੰ ਸ਼ਹੀਦ ਕਿਸਾਨਾਂ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਦੇਸ਼ ਭਰ ’ਚ ਕਿਸਾਨ ਸ਼ਹੀਦ ਦਿਵਸ ਮਨਾਉਣ ਦਾ ਵੀ ਸੱਦਾ ਦਿਤਾ ਗਿਆ।

 

ਉੱਤਰ ਪ੍ਰਦੇਸ ਸਰਕਾਰ ਵੱਲੋਂ ਲਖੀਮਪੁਰ ਖੇੜੀ ਕਿਸਾਨ ਕਤਲੇਆਮ ਦੇ ਦੋਸੀਆਂ ਨੂੰ ਬਚਾਏ ਜਾਣ ‘ਤੇ ਚਿੰਤਾ ਪ੍ਰਗਟਾਈ ਹੈ। ਯੋਗੀ ਅਤੇ ਮੋਦੀ ਸਰਕਾਰ ਵੱਲੋਂ ਇਹ ਅਚਾਨਕ ਕੀਤੀ ਕਾਰਵਾਈ ਨਹੀਂ ਹੈ ਅਤੇ ਅਸੀਂ ਸਰਕਾਰ ਨੂੰ ਦੋਸੀ ਟਿਕਣ ਵਿੱਚ ਸਹੀ ਸਾਬਤ ਹੋਏ । ਯੂਪੀ ਸਰਕਾਰ ਵੱਲੋਂ ਹਰੀਸ ਸਾਲਵੇ ਵੀ ਕਹਿੰਦੇ ਹਨ ਕਿ ਸਰਕਾਰ ਤੇ ਲੱਗੇ ਦੋਸ ਸੱਚੇ ਹਨ। ਮੋਰਚੇ ਨੇ ਉੱਤਰ ਪ੍ਰਦੇਸ ਸਰਕਾਰ ਦੁਆਰਾ 6 ਅਕਤੂਬਰ ਨੂੰ ਬਣਾਈ ਗਈ ਨਿਆਂਇਕ ਕਮਿਸਨ ਦੀ ਜਾਂਚ ਅਤੇ ਯੂਪੀ ਸਰਕਾਰ ਦੀ ਐਸਆਈਟੀ ਨੂੰ ਰੱਦ ਕਰ ਦਿੱਤਾ ਹੈ । ਐਸਕੇਐਮ ਨੇ ਅਜਿਹੀ ਜਾਂਚ ਏਜੰਸੀ ਦੀ ਮੰਗ ਕੀਤੀ, ਜੋ ਸਿੱਧੀ ਸੁਪਰੀਮ ਕੋਰਟ ਨੂੰ ਰਿਪੋਰਟ ਕਰੇ। 12 ਅਕਤੂਬਰ ਨੂੰ “ਸਹੀਦ ਕਿਸਾਨ ਦਿਵਸ“ ਵਜੋਂ ਮਨਾਇਆ ਜਾਵੇਗਾ। ਐਸਕੇਐਮ ਨੇ 12 ਅਕਤੂਬਰ ਨੂੰ ਟਿਕੋਨੀਆ ਵਿੱਚ ਲਖੀਮਪੁਰ ਖੇੜੀ ਕਿਸਾਨ ਕਤਲੇਆਮ ਵਿੱਚ ਪੰਜ ਸਹੀਦਾਂ ਦੀ ਅੰਤਿਮਅਰਦਾਸ ਵਿੱਚ ਸਾਮਲ ਹੋਣ ਲਈ ਸਾਰੇ ਯੂਪੀ ਅਤੇ ਭਾਰਤ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ।

 

 

Facebook Comments

Trending