Connect with us

ਇੰਡੀਆ ਨਿਊਜ਼

ਹਿਮਾਚਲ ਪ੍ਰਦੇਸ਼ ਦੇ ਡਿੱਪੂਆਂ ‘ਤੇ ਵੀ ਮਿਲਣਗੇ ਮਾਰਕਫੈੱਡ ਦੇ ਉਤਪਾਦ

Published

on

Markfed products will also be available at depots in Himachal Pradesh

ਚੰਡੀਗੜ੍ਹ : ਮਾਰਕਫੈੱਡ ਤੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ (ਐੱਮਓਯੂ) ਹੋਇਆ ਜਿਸ ਨਾਲ ਮਾਰਕਫੈੱਡ ਦੇ ਵੱਖ-ਵੱਖ ਉਤਪਾਦ ਹੁਣ ਹਿਮਾਚਲ ਦੇ 5000 ਦੇ ਕਰੀਬ ਜਨਤਕ ਵੰਡ ਪ੍ਰਣਾਲੀ ਦੇ ਡਿੱਪੂਆਂ ‘ਤੇ ਉਪਲੱਬਧ ਹੋਣਗੇ।

ਇਹ ਫੈਸਲਾ ਅੱਜ ਸ਼ਿਮਲਾ ਵਿਖੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਸ੍ਰੀ ਪੌਲ ਰਾਸੂ ਤੇ ਡਾਇਰੈਕਟਰ ਸ੍ਰੀ ਲਲਿਤ ਜੈਨ ਨਾਲ ਪੰਜਾਬ ਦੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਮਾਰਕਫੈਡ ਦੇ ਐੱਮਡੀ ਸ੍ਰੀ ਵਰੁਣ ਰੂਜ਼ਮ ਤੇ ਤੇਲ ਮਿੱਲ ਖੰਨਾ ਦੇ ਜਨਰਲ ਮੈਨੇਜਰ ਸ੍ਰੀ ਰਵਿੰਦਰ ਸ਼ਰਮਾ ਵੱਲੋਂ ਮਾਰਕਫੈੱਡ ਤੇ ਸ਼ੂਗਰਫੈੱਡ ਦੇ ਉਤਪਾਦ ਹਿਮਾਚਲ ਪ੍ਰਦੇਸ਼ ਨੂੰ ਜਨਤਕ ਵੰਡ ਪ੍ਰਣਾਲੀ ਲਈ ਮੁਹੱਈਆ ਕਰਵਾਉਣ ਬਾਰੇ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੁਝ ਸਮਾਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਉਤਪਾਦਾਂ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਇਹ ਐੱਮਓਯੂ ਸੰਭਵ ਹੋਇਆ।

ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਅੱਜ ਹੋਏ ਸਮਝੌਤੇ ਤਹਿਤ ਮਾਰਕਫੈੱਡ ਦੇ ਉਚ ਮਿਆਰਾਂ ਦੇ ਖਾਣਯੋਗ ਉਤਪਾਦ ਹੁਣ ਹਿਮਾਚਲ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਵਾਜਬ ਕੀਮਤਾਂ ਉਤੇ ਮਿਲਣਗੇ। ਇਸ ਦੌਰਾਨ ਸ਼ੂਗਰਫੈੱਡ ਪੰਜਾਬ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਖੰਡ ਦੀ ਸਪਲਾਈ ਕਰਨ ਬਾਰੇ ਵੀ ਗੱਲਬਾਤ ਹੋਈ ਜਿਸ ਦੀਆਂ ਸੰਭਾਵਨਾਵਾਂ ਤਲਾਸ਼ਣ ਬਾਰੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਭਵਿੱਖ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਸ੍ਰੀ ਵਰੁਣ ਰੂਜ਼ਮ ਨੇ ਕਿਹਾ ਕਿ ਅੱਜ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫੈੱਡ ਵੱਲੋਂ ਆਪਣਾ ਦਾਇਰਾ ਵਧਾਉਣ ਦੀਆਂ ਕੋਸ਼ਿਸ਼ਾਂ ਹੋਰ ਬਲ ਮਿਲਿਆ ਹੈ ਅਤੇ ਹੁਣ ਹਿਮਾਚਲ ਵਾਸੀ ਵੀ ਮਾਰਕਫੈੱਡ ਦੇ ਉਚ ਮਿਆਰੀ ਤੇ ਸਵਾਦਲੇ ਉਤਪਾਦ ਵਾਜਬ ਕੀਮਤਾਂ ਉਤੇ ਆਪਣੇ ਹੀ ਘਰਾਂ ਕੋਲੋਂ ਲੈ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐੱਸਈ) ਵੱਲੋਂ ਕਰਵਾਏ ਐੱਨਐੱਮਆਰ ਸ਼ੁੱਧਤਾ ਪ੍ਰੀਖਣ ਵਿੱਚ ਮਾਰਕਫੈੱਡ ਦਾ ਉਤਪਾਦ ਸੋਹਣਾ ਬਰਾਂਡ ਸ਼ਹਿਦ ਪਾਸ ਹੋਇਆ ਸੀ। ਇਹ ਟੈਸਟ ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੈ।

Facebook Comments

Advertisement

Advertisement

ਤਾਜ਼ਾ

Now Razia Sultana has resigned from the ministry, find out why Now Razia Sultana has resigned from the ministry, find out why
ਪੰਜਾਬ ਨਿਊਜ਼24 mins ago

ਹੁਣ ਰਜ਼ੀਆ ਸੁਲਤਾਨਾ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਣੋ ਕਿਉਂ

ਚੰਡੀਗੜ੍ਹ : ਪੰਜਾਬ ਦੀ ਕਾਂਗਰਸ ‘ਚ ਸਚਮੁੱਚ ਭੂਚਾਲ ਆ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਖ਼ਜ਼ਾਨਚੀ ਗੁਲਜ਼ਾਰ...

In District Ludhiana again 5185 samples were taken today, the cure rate of patients was 97.58% In District Ludhiana again 5185 samples were taken today, the cure rate of patients was 97.58%
ਕਰੋਨਾਵਾਇਰਸ36 mins ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 5185 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.58% ਹੋਈ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

World Rabies Day is celebrated by the Department of Health World Rabies Day is celebrated by the Department of Health
ਪੰਜਾਬੀ51 mins ago

ਸਿਹਤ ਵਿਭਾਗ ਵੱਲੋਂ ਵਿਸ਼ਵ ਰੈਬੀਜ (ਹਲਕਾਅ) ਦਿਵਸ ਮਨਾਇਆ ਗਿਆ

ਲੁਧਿਆਣਾ :  ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਐਪੀਡੀਮੋਲੋਜਿਸਟ ਡਾ.ਰਮੇਸ਼ ਕੁਮਾਰ ਦੀ ਅਗਵਾਈ ਹੇਠ ਵਿਸ਼ਵ...

Department of Agriculture appeals to farmers, contributes to make Ludhiana a straw free district Department of Agriculture appeals to farmers, contributes to make Ludhiana a straw free district
ਖੇਤੀਬਾੜੀ1 hour ago

ਖੇਤੀਬਾੜੀ ਵਿਭਾਗ ਦੀ ਕਿਸਾਨਾਂ ਨੂੰ ਅਪੀਲ, ਲੁਧਿਆਣਾ ਨੂੰ ਪਰਾਲੀ ਮੁਕਤ ਜ਼ਿਲ੍ਹਾ ਬਣਾਉਣ ‘ਚ ਪਾਉਣ ਯੋਗਦਾਨ

ਲੁਧਿਆਣਾ : ਰਾਓਵਾਲ ਪਿੰਡ ਵਿੱਚ ਦੋ ਰੋਜ਼ਾ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮੇਲਾ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਅਤੇ...

US President Joe Biden administers booster dose of corona vaccine US President Joe Biden administers booster dose of corona vaccine
ਇੰਡੀਆ ਨਿਊਜ਼1 hour ago

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼

ਜਾਣਕਾਰੀ ਅਨੁਸਾਰ ਦੇਸ਼ ਹੀ ਨਹੀਂ ਵਿਦੇਸ਼ ਵਿਚ ਮੁੜ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅਮਰੀਕਾ ਦੇ...

Cars will now fly in the sky instead of roads, read the full story Cars will now fly in the sky instead of roads, read the full story
ਇੰਡੀਆ ਨਿਊਜ਼1 hour ago

ਹੁਣ ਸੜਕਾਂ ਦੀ ਥਾਂ ਅਸਮਾਨ ‘ਚ ਉੱਡਣਗੀਆਂ ਕਾਰਾਂ, ਪੜ੍ਹੋ ਪੂਰੀ ਖ਼ਬਰ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਜੇ ਤੱਕ ਤੁਸੀਂ ਸਿਰਫ਼ ਫ਼ਿਲਮਾਂ ਵਿੱਚ ਹੀ ਉੱਡਣ ਵਾਲੀਆਂ ਕਾਰਾਂ ਵੇਖੀਆਂ ਹੋਣਗੀਆਂ। ਉੱਡਣ ਵਾਲੀਆਂ ਕਾਰਾਂ...

From the beginning, the goal is to keep pace with the goals - Preet Kohli From the beginning, the goal is to keep pace with the goals - Preet Kohli
ਪੰਜਾਬੀ2 hours ago

ਮੁੱਢ ਤੋਂ ਟੀਚੇ ਮਿਥ ਕੇ ਚੱਲਣ ਵਾਲੇ ਮੰਜ਼ਿਲਾਂ ਦੇ ਹਾਣੀ ਬਣਦੇ ਨੇ – ਪ੍ਰੀਤ ਕੋਹਲੀ

ਲੁਧਿਆਣਾ :  ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸ੍ਰੀ ਡੀ.ਪੀ.ਐਸ. ਖਰਬੰਦਾ ਦੇ ਹੁਕਮਾ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਸਦਕਾ...

Deep Sidhu carried out the blast before the 2022 elections Deep Sidhu carried out the blast before the 2022 elections
ਪਾਲੀਵੁੱਡ2 hours ago

ਦੀਪ ਸਿੱਧੂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤਾ ਇਹ ਧਮਾਕਾ

ਜਾਣਕਾਰੀ ਅਨੁਸਾਰ ਪੰਜਾਬ ਫਿਲਮ ਅਦਾਕਾਰ ਦੀਪ ਸਿੱਧੂ ਪੰਜਾਬ ਵਿੱਚ ਇੱਕ ਨਵਾਂ ਮੁਕਾਮ ਬਣਾਉਣ ਜਾ ਰਹੇ ਹਨ। ਉਹ ਵਾਰਿਸ ਪੰਜਾਬ ਦੇ...

All roads to be repaired in a week - Bharat Bhushan Ashu All roads to be repaired in a week - Bharat Bhushan Ashu
ਪੰਜਾਬੀ2 hours ago

 ਇੱਕ ਹਫ਼ਤੇ ‘ਚ ਸਾਰੀਆਂ ਸੜ੍ਹਕਾਂ ਦੀ ਕੀਤੀ ਜਾਵੇ ਮੁਰੰਮਤ – ਭਾਰਤ ਭੂਸ਼ਣ ਆਸ਼ੂ 

ਲੁਧਿਆਣਾ :  ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਨਗਰ ਨਿਗਮ ਦੇ...

The Prime Minister Awarded the first prize for a clean and green campus The Prime Minister Awarded the first prize for a clean and green campus
ਇੰਡੀਆ ਨਿਊਜ਼2 hours ago

ਪ੍ਰਧਾਨ ਮੰਤਰੀ ਨੇ ਪੀ.ਏ.ਯੂ. ਨੂੰ ਸਾਫ ਸੁਥਰੇ ਅਤੇ ਹਰੇ ਭਰੇ ਕੈਂਪਸ ਲਈ ਪਹਿਲਾ ਇਨਾਮ ਪ੍ਰਦਾਨ ਕੀਤਾ  

ਲੁਧਿਆਣਾ :  ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਰਾਸ਼ਟਰੀ ਖੇਤੀ ਉਚ ਸਿੱਖਿਆ ਪ੍ਰੋਜੈਕਟ ਵੱਲੋਂ ਪੀ.ਏ.ਯੂ. ਦੇ ਕੈਂਪਸ ਨੂੰ ਪਿਛਲੇ ਸਾਲ ਲਈ...

Commencement of services related to registration and certification of fertilizers in the service centers Commencement of services related to registration and certification of fertilizers in the service centers
ਪੰਜਾਬੀ2 hours ago

 ਸੇਵਾ ਕੇਂਦਰਾਂ ‘ਚ ਖਾਦ ਪਦਾਰਥਾਂ ਦੀ ਰਜਿਸਟ੍ਰੇਸ਼ਨ ਤੇ ਸਰਟੀਫਿਕੇਟ ਨਾਲ ਸਬੰਧਤ ਸੇਵਾਵਾਂ ਸ਼ੁਰੂ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਵਸਨੀਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਦੇ ਉਦੇਸ਼ ਨਾਲ ਸੇਵਾ ਕੇਂਦਰਾਂ ‘ਚ ਖਾਣ ਵਾਲੇ ਪਦਾਰਥਾਂ ਦੀ...

More than 10 million corona vaccines were administered in India yesterday More than 10 million corona vaccines were administered in India yesterday
ਇੰਡੀਆ ਨਿਊਜ਼3 hours ago

ਕੱਲ੍ਹ ਭਾਰਤ ‘ਚ 1 ਕਰੋੜ ਤੋਂ ਵੱਧ ਲੱਗੇ ਕੋਰੋਨਾ ਵੈਕਸੀਨ ਦੇ ਟੀਕੇ

ਜਾਣਕਾਰੀ ਅਨੁਸਾਰ ਦੇਸ਼ ਵਿਚ ਮੁੜ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵਧਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਕੋਰੋਨਾ ਤੋਂ ਬਚਣ...

Trending