ਪੰਜਾਬੀ

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਯੂਰੋ ਕਾਨਫਰੰਸ ਦਾ ਮੈਨੀਫੈਸਟੋ ਜਾਰੀ

Published

on

ਲੁਧਿਆਣਾ :  ਡਿਪਟੀ ਕਮਿਸ਼ਨਰ ਸੁਰਭੀ ਮਲਿਕ ਉੱਤਰੀ ਜ਼ੋਨ ਯੂਰੋਲੋਜੀਕਲ ਸੋਸਾਇਟੀ ਆਫ਼ ਇੰਡੀਆ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਜੁਲਾਈ 22-23 ਨੂੰ ਅਕਾਈ ਹਸਪਤਾਲ ਵੱਲੋਂ ਆਯੋਜਿਤ ਹੋਣ ਵਾਲੀ ਯੂਰੋ-ਕੈਂਸਰ ਰੋਬੋਟਿਕ/ਲੈਪਰੋਸਕੋਪਿਕ ਬਾਰੇ ਮਿਡਟਰਮ ਸੀਐਮਈ ਅਤੇ ਵਰਕਸ਼ਾਪ ਦਾ ਬਰੋਸ਼ਰ ਜਾਰੀ ਕੀਤਾ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਇਸ ਕਾਨਫਰੰਸ ਵਿੱਚ ਭਾਰਤ ਭਰ ਦੇ ਉੱਘੇ ਯੂਰੋਲੋਜਿਸਟ ਹਿੱਸਾ ਲੈਣਗੇ ਅਤੇ ਅਕਾਈ ਹਸਪਤਾਲ ਵਿੱਚ ਲਾਈਵ ਆਪ੍ਰੇਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਕਿਡਨੀ ਅਤੇ ਗਦੂਦਾਂ ਦੇ ਕੈਂਸਰ ਤੋਂ ਪੀੜਤ ਮਰੀਜ਼ ਇਸ ਮੌਕੇ ਦਾ ਲਾਭ ਉਠਾਉਣ। ਉਨ੍ਹਾਂ ਇਸ ਕਾਨਫਰੰਸ ਲਈ ਪ੍ਰਬੰਧਕਾਂ ਅਤੇ ਡਾਕਟਰ ਔਲਖ ਦੀ ਸ਼ਲਾਘਾ ਕੀਤੀ।

ਡਾਕਟਰ ਬਲਦੇਵ ਸਿੰਘ ਔਲਖ, ਚੀਫ਼ ਯੂਰੋਲੋਜਿਸਟ ਅਤੇ ਪ੍ਰਬੰਧਕ ਨੇ ਦੱਸਿਆ ਕਿ ਉੱਨਤ ਅਤੇ ਨਵੀਨਤਮ ਟੈਕਨਾਲੋਜੀ ਦੀ ਵਰਤੋਂ ਵਿਸ਼ੇਸ਼ ਮਾਹਿਰਾਂ ਦੁਆਰਾ ਮਰੀਜ਼ਾਂ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਉਭਰਦੇ ਯੂਰੋਲੋਜਿਸਟਸ ਨੂੰ ਸਿਖਲਾਈ ਦੇਣ ਅਤੇ ਸਮਾਜ ਦੀ ਸੇਵਾ ਕਰ ਰਹੇ ਸਾਰੇ ਲੋਕਾਂ ਦੇ ਗਿਆਨ ਨੂੰ ਬਿਹਤਰ ਬਣਾਉਣ ਲਈ ਉੱਨਤ ਰੂਪ-ਰੇਖਾ ਵੀ ਦਰਸਾਏਗਾ।

ਇਹ ਦੋ ਦਿਨਾ ਸੀ.ਐਮ.ਈ. ਯੂਰੋ-ਕੈਂਸਰ ਜਿਵੇਂ ਕਿ ਪ੍ਰੋਸਟੇਟ, ਕਿਡਨੀ ਅਤੇ ਬਲੈਡਰ ਦੇ ਇਲਾਜ ਦੇ ਵੱਖ-ਵੱਖ ਰੂਪਾਂ ਬਾਰੇ ਗਿਆਨ ਅਤੇ ਸਮਝ ਨੂੰ ਸਾਂਝਾ ਕਰਨ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਅਤੇ ਉਤਸ਼ਾਹੀਆਂ ਨੂੰ ਇਕੱਠਾ ਕਰੇਗਾ। ਉਨ੍ਹਾਂ ਕਿਹਾ ਕਿ ਯ-{ਆਰ-ਓ ਕੈਂਸਰ- ਕਿਡਨੀ ਜਾਂ ਗਦੂਦਾਂ ਦੇ ਕੈਂਸਰ ਤੋਂ ਪੀੜਤ ਵਿਅਕਤੀ 0161-5252525 ‘ਤੇ ਰਜਿਸਟ੍ਰੇਸ਼ਨ ਕਰਵਾਉਣ।

Facebook Comments

Trending

Copyright © 2020 Ludhiana Live Media - All Rights Reserved.