ਅਪਰਾਧ

ਫੈਕਟਰੀ ‘ਚੋਂ ਚੋਰੀ ਕਰਕੇ ਭੱਜ ਰਿਹਾ ਵਿਅਕਤੀ ਕਾਬੂ

Published

on

ਲੁਧਿਆਣਾ : ਫੈਕਟਰੀ ‘ਚੋਂ ਚੋਰੀ ਕਰਕੇ ਭੱਜ ਰਹੇ ਵਿਅਕਤੀ ਨੂੰ ਸੁਰੱਖਿਆ ਮੁਲਾਜ਼ਮ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਬਾਂਸਲ ਸਪਿਨਿੰਗ ਮਿੱਲਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਰ ਰਾਜ ਕੁਮਾਰ ਦੀ ਸ਼ਿਕਾਇਤ ‘ਤੇ ਜਗਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬੁਆਣੀ ਖਿਲਾਫ਼ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਬੀਤੇ ਦਿਨ ਉਸ ਦੀ ਫੈਕਟਰੀ ਵਿਚ ਕੰਮ ਦੇ ਸਿਲਸਿਲੇ ਵਿਚ ਆਇਆ ਸੀ, ਜਦੋਂ ਵਾਪਸ ਜਾਣ ਲੱਗਾ ਤੇ ਦੋਸ਼ੀ ਨੇ ਉੱਥੇ ਪਿਆ ਭਾਰੀ ਮਾਤਰਾ ‘ਚ ਪਿਆ ਲੋਹੇ ਦਾ ਸਾਮਾਨ ਚੁੱਕ ਲਿਆ ਤੇ ਆਪਣੇ ਬੋਰੇ ਵਿਚ ਪਾ ਲਿਆ, ਜਦੋਂ ਕਥਿਤ ਦੋਸ਼ੀ ਫੈਕਟਰੀ ਤੋਂ ਬਾਹਰ ਜਾਣ ਲੱਗਿਆ ਤਾਂ ਡਿਊਟੀ ‘ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਵਲੋਂ ਉਸ ਦਾ ਪੂਰਾ ਚੈੱਕ ਕੀਤਾ ਗਿਆ ਤਾਂ ਉਸ ‘ਚ ਚੋਰੀ ਕੀਤਾ ਹੋਇਆ ਸਾਮਾਨ ਬਰਾਮਦ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.