ਪੰਜਾਬੀ
ਲਾਂਚ ਇਵੈਂਟ ’ਚ ਮਲਾਇਕਾ ਦਾ ਗਲੈਮਰਸ ਅੰਦਾਜ਼, ਓਰੇਂਜ ਡਰੈੱਸ ’ਚ ਲੱਗ ਰਹੀ ਖੂਬਸੂਰਤੀ
Published
3 years agoon

ਮਲਾਇਕਾ ਅਰੋੜਾ ਬਾਲੀਵਿੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਫ਼ੈਸ਼ਨ ਦੇ ਮਾਮਲੇ ’ਚ ਵੀ ਅੱਗੇ ਰਹਿੰਦੀ ਹੈ। ਮਲਾਇਕਾ ਆਪਣੇ ਆਪ ਨੂੰ ਬੋਲਡ ਕੱਪੜਿਆਂ ’ਚ ਸਟਾਈਲ ਕਰਨਾ ਪਸੰਦ ਕਰਦੀ ਹੈ। ਕੋਈ ਇਵੈਂਟ ਜਾ ਪਾਰਟੀ ’ਚ ਅਦਾਕਾਰਾ ਆਪਣੀ ਲੁੱਕ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਹੌਟ ਲੁੱਕ ਦਿਖਾਈ ਹੈ। ਜਿਸ ਨੂੰ ਦੇਖ ਕੇ ਹਰ ਕੋਈ ਦੀਵਾਨਾ ਹੋ ਰਿਹਾ ਹੈ।
ਦਰਅਸਲ ਬੀਤੇ ਦਿਨ ਮਲਾਇਕਾ ਅਰੋੜਾ ਨੇ ਮੁੰਬਈ ’ਚ ਆਪਣਾ ਐਕਸੈਸਰੀਜ ਬ੍ਰਾਂਡ ਲਾਂਚ ਕੀਤਾ ਹੈ। ਇੱਥੇ ਇੰਡਸਟਰੀ ਦੀ ਕਈ ਹਸਤੀਆਂ ਸ਼ਾਮਲ ਹੋਈਆ।ਅਦਾਕਾਰਾ ਮਲਾਇਕਾ ਅਰੋੜਾ ਨੇ ਇਸ ਇਵੈਂਟ ’ਚ ਆਪਣੀ ਲੁੱਕ ਨਾਲ ਚਾਰ-ਚੰਨ ਲਗਾ ਦਿੱਤੇ।
ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਓਰੇਂਜ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਮਿਨੀਮਲ ਮੇਕਅੱਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਬਲੈਕ ਕਲਰ ਦਾ ਪਰਸ ਕੈਰੀ ਕੀਤਾ ਹੋਇਆ ਹੈ।
ਮਲਾਇਕਾ ਨੇ ਡਰੈੱਸ ਦੇ ਨਾਲ ਬਰਾਊਨ ਕਲਰ ਦੀ ਹੀਲ ਪਾਈ ਹੈ। ਪ੍ਰਸ਼ੰਸਕ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ’ਚ ਅਦਾਕਾਰਾ ਦਾ ਬੇਹੱਦ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਮਲਾਈਕਾ ਨੇ ਕੈਮਰੇ ਸਾਹਮਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੱਤੇ ।
ਤੁਹਾਨੂੰ ਦੱਸ ਦੇਈਏ ਮਲਾਇਕਾ ਅਰੋੜਾ ਬਾਲੀਵੁੱਡ ਦੀ ਸਟਾਈਲ ਆਈਕਨ ਹੈ। ਜਿਸ ਤਰ੍ਹਾਂ ਉਨ੍ਹਾਂ ਨੇ 48 ਸਾਲ ਦੀ ਉਮਰ ’ਚ ਵੀ ਖੁਦ ਨੂੰ ਬਰਕਰਾਰ ਰੱਖਿਆ ਹੈ, ਅਦਾਕਾਰਾ ਦੀ ਚਰਚਾ ਪੂਰੇ ਬੀ-ਟਾਊਨ ’ਚ ਹੁੰਦੀ ਰਹਿੰਦੀ ਹੈ। ਉਹ ਹਰ ਰੋਜ਼ ਕਸਰਤ ਅਤੇ ਯੋਗਾ ਨਾਲ ਖੁਦ ਨੂੰ ਫਿੱਟ ਰੱਖਦੀ ਹੈ ।
You may like
-
ਨਹੀਂ ਰਹੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ, 42 ਦਿਨਾਂ ਤੋਂ ਲੜ ਰਹੇ ਸੀ ਜ਼ਿੰਦਗੀ ਦੀ ਜੰਗ
-
ਸ਼ਹਿਨਾਜ਼ ਗਿੱਲ ਇਨ੍ਹਾਂ ਫ਼ਿਲਮਾਂ ’ਚ ਆਵੇਗੀ ਨਜ਼ਰ, ਮੀਡੀਆ ਦੇ ਸਵਾਲ ’ਤੇ ਅਦਾਕਾਰਾ ਨੇ ਕੀਤਾ ਖ਼ੁਲਾਸਾ
-
ਸਿਰਫ ਕਾਮੇਡੀਅਨ ਹੀ ਨਹੀਂ, ਪੰਜਾਬ ’ਚ ਫੈਕਟਰੀ ਦੀ ਮਾਲਕਣ ਹੈ ਭਾਰਤੀ ਸਿੰਘ
-
ਕਨਿਕਾ ਮਾਨ ਨੇ ਕਰਵਾਇਆ ਗਲੈਮਰਸ ਫ਼ੋਟੋਸ਼ੂਟ, ਬੋਲਡ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
-
ਰਿਆ ਚੱਕਰਵਰਤੀ ਨੇ SIIMA Awards ‘ਚ ਦਿਖਾਈ ਖੂਬਸੂਰਤੀ, ਹਰੇ ਰੰਗ ਦੀ ਸਾੜੀ ‘ਚ ਲੱਗ ਰਹੀ ਸੀ ਸ਼ਾਨਦਾਰ
-
ਹਿਨਾ ਖ਼ਾਨ ਨੇ ਕਰਵਾਇਆ ਹੌਟ ਫ਼ੋਟੋਸ਼ੂਟ, ਤਸਵੀਰਾਂ ’ਚ ਦਿਖਿਆ ਦਿਲਕਸ਼ ਅੰਦਾਜ਼