ਪੰਜਾਬੀ

ਲੋਕਤੰਤਰ ਸਬੰਧੀ ਬੋਲੀਆਂ ਪਾਉਂਦੇ ਹੋਏ ਵੀਡੀਓ ਬਣਾ ਕੇ ਭੇਜੋ, ਸ਼ਾਨਦਾਰ ਇਨਾਮ ਦੇ ਬਣੋ ਹੱਕਦਾਰ

Published

on

ਲੁਧਿਆਣਾ : ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਵਲੋਂ ‘ਤੀਆਂ ਲੋਕਤੰਤਰ ਦੀਆਂ’ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਪੰਜਾਬਣਾਂ ਨੂੰ ਦਿਲੋਂ ਸੱਦਾ ਦਿੰਦਿਆ ਕਿਹਾ ਕਿ ਉਹ ਲੋਕਤੰਤਰ ਨਾਲ ਸਬੰਧਤ ਬੋਲੀਆਂ ਪਾਉਂਦੇ ਹੋਏ ਵੀਡੀਓ ਬਣਾ ਕੇ ਸਾਨੂੰ ਭੇਜੋ ਅਤੇ ਸ਼ਾਨਦਾਰ ਇਨਾਮ ਦੇ ਹੱਕਦਾਰ ਬਣੋ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਐਂਟਰੀਆਂ ਭੇਜਣ ਦੀ ਆਖਰੀ ਮਿਤੀ 20 ਅਗਸਤ, 2023 ਹੈ।

ਐਂਟਰੀ ਈ-ਮੇਲ smmceopb@gmail.com ‘ਤੇ ਭੇਜੀ ਜਾ ਸਕਦੀ ਹੈ। ਨਿਯਮ ਤੇ ਸ਼ਰਤਾਂ ਸਬੰਧੀ ਉਨ੍ਹਾਂ ਅੱਗੇ ਦੱਸਿਆ ਕਿ ਕਾਸਟਿਊਮ ਪੰਜਾਬੀ ਗਿੱਧੇ ਦਾ ਲਿਬਾਸ ਸਮੇਤ ਗਹਿਣੇ ਲਾਜ਼ਮੀ ਅਤੇ ਵੀਡੀਓ ਦਾ ਸਮਾਂ ਕੇਵਲ ਇੱਕ ਤੋਂ ਦੋ ਮਿੰਟ ਹੋਵੇਗਾ। ਸ੍ਰੀਮਤੀ ਮਲਿਕ ਨੇ ਦੱਸਿਆ ਕਿ ਮੁਕਾਬਲੇ ਦੇ ਜੇਤੂਆਂ ਲਈ ਪਹਿਲਾ ਨਕਦ ਇਨਾਮ 5000 ਰੁਪਏ, ਦੂਜ਼ਾ 3000 ਰੁਪਏ ਅਤੇ ਤੀਜ਼ਾ ਇਨਾਮ 2000 ਰੁਪਏੇ ਹੋਵੇਗਾ।

Facebook Comments

Trending

Copyright © 2020 Ludhiana Live Media - All Rights Reserved.