Connect with us

ਦੁਰਘਟਨਾਵਾਂ

ਪੰਜਾਬ ‘ਚ ਵੱਡਾ ਹਾਦਸਾ, ਪ੍ਰਾਈਵੇਟ ਬੱਸ ਦੀ ਟੱਕਰ ਨਾਲ ਭਾਖੜਾ ਨਹਿਰ ‘ਚ ਡਿੱਗੀ ਕਾਰ

Published

on

Major accident in Punjab, car fell into Bhakra canal due to collision of private bus

ਰੋਪੜ :ਘਨੌਲੀ ਨੇੜੇ ਅਹਿਮਦਪੁਰ ਪੁਲ ਤੋਂ ਭਾਖੜਾ ਨਹਿਰ ਚ ਕਾਰ ਡਿੱਗ ਗਈ ਹੈ। ਕਾਰ ਨੂੰ ਇਕ ਨਿੱਜੀ ਕੰਪਨੀ ਦੀ ਬੱਸ ਨੇ ਓਵਰਟੇਕ ਕਰਦੇ ਹੋਏ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਕਾਰ ਭਾਖੜਾ ਨਹਿਰ ਵਿਚ ਜਾ ਡਿੱਗੀ। ਬੱਸ ਨੇ ਕਾਰ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰੀ ਕਿ ਇਹ ਪੁਲ ਦੀ ਰੇਲਿੰਗ ਤੋੜ ਕੇ ਨਹਿਰ ਵਿਚ ਜਾ ਡਿੱਗੀ।

ਕੁਝ ਸਮੇਂ ਬਾਅਦ ਇਕ ਔਰਤ ਪਾਣੀ ‘ਚ ਡੁੱਬਦੀ ਹੋਈ ਨਜ਼ਰ ਆਈ। ਉਸ ਦਾ ਰੁੜਦਾ ਹੋਇਆ ਪਰਸ ਕਿਸੇ ਤਰ੍ਹਾਂ ਲੋਕਾਂ ਨੇ ਬਾਹਰ ਕੱਢ ਲਿਆ। ਪਰਸ ਅੰਦਰੋਂ ਔਰਤ ਦਾ ਪਛਾਣ ਪੱਤਰ ਮਿਲਿਆ। ਇਸ ਮੁਤਾਬਕ ਰਾਜਸਥਾਨ ਦੇ ਸੀਕਰ ਜ਼ਿਲੇ ਦੇ ਪਿੰਡ ਬੋਰੀਆ ਦੀ ਸਰਿਤਾ ਪੂਨੀਆ ਪਤਨੀ ਸਤੀਸ਼ ਕੁਮਾਰ ਪੂਨੀਆ ਕਾਰ ਚ ਸਵਾਰ ਹੋ ਕੇ ਜਾ ਰਹੀ ਸੀ। ਲੋਕਾਂ ਮੁਤਾਬਕ ਕਾਰ ਮੌਕੇ ‘ਤੇ ਹੀ ਨਹਿਰ ਚ ਡੁੱਬ ਗਈ। ਮੌਕੇ ‘ਤੇ ਗੋਤਾਖੋਰਾਂ ਨੂੰ ਬੁਲਾਇਆ ਗਿਆ ਅਤੇ ਕਾਰ ਅੰਦਰ ਸਵਾਰ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Facebook Comments

Trending