Connect with us

ਪੰਜਾਬੀ

ਮਹੇਸ਼ਇੰਦਰ ਸਿੰਘ ਗਰੇਵਾਲ ਭਾਰੀ ਬਹੁਮਤ ਨਾਲ ਜਿੱਤਣਗੇ – ਭਾਊ ਭਗਵਾਨ ਸਿੰਘ

Published

on

Maheshinder Singh Grewal will win by a landslide - Bhau Bhagwan Singh

ਲੁਧਿਆਣਾ  :  ਭਾਊ ਭਗਵਾਨ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨਜਦੀਕ ਆਉਣ ‘ਤੇ ਲੋਕਾਂ ਦਾ ਰੁਖ ਅਕਾਲੀ-ਬਸਪਾ ਵੱਲ ਹੋ ਰਿਹਾ ਹੈ ਜਿਸ ਤੋਂ ਜਾਪਦਾ ਹੈ ਕਿ ਹਲਕਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ।

ਉਨ੍ਹਾਂ ਦੱਸਿਆ ਕਿ ਸ. ਗਰੇਵਾਲ ਪਿਛਲੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹਨ ਅਤੇ ਪਾਰਟੀ ਦੇ ਉੱਚ ਅਹੁੱਦਿਆਂ ‘ਤੇ ਕੰਮ ਕਰਨ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਰਹੇ ਹਨ ਅਤੇ ਸੂਬੇ ਦੀ ਤਰੱਕੀ, ਖੁਸ਼ਹਾਲੀ ਲਈ ਅਹਿਮ ਯੋਗਦਾਨ ਪਾਇਆ ਹੈ।

ਮੌਜੂਦਾ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਵਾਸਤੇ ਸ. ਗਰੇਵਾਲ ਜਿਸ ਵੀ ਇਲਾਕੇ ਵਿਚ ਜਾ ਰਹੇ ਹਨ, ਉੱਥੇ ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਤੇ ਲੋਕ ਬੜੀ ਆਸ ਨਾਲ ਸ. ਗਰੇਵਾਲ ਨੂੰ ਆਪਣੀਆਂ ਤਕਲੀਫਾਂ ਦੱਸ ਰਹੇ ਹਨ ਕਿਉਂਕਿ ਵੋਟਰ ਉਮੀਦ ਕਰ ਰਹੇ ਹਨ ਕਿ ਪਿਛਲੀ ਅਕਾਲੀ ਦਲ ਸਰਕਾਰ ਵਾਂਗ ਆਉਣ ਵਾਲੀ ਅਕਾਲੀ ਦਲ-ਬਸਪਾ ਸਰਕਾਰ ਹੀ ਸ਼ਹਿਰ ਦਾ ਵਿਕਾਸ ਕਰ ਸਕਦੀ ਹੈ |

Facebook Comments

Trending