ਪੰਜਾਬੀ

ਮਹੇਸ਼ਇੰਦਰ ਗਰੇਵਾਲ ਨੂੰ ਲੁਧਿਆਣਾ ਪੱਛਮੀ ‘ਚ ਮਿਲਿਆ ਲੋਕਾਂ ਦਾ ਸਮਰਥਨ

Published

on

ਲੁਧਿਆਣਾ : ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਬਹੁ-ਕੋਣੀ ਚੋਣ ਲੜ ਰਹੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਲੋਕਾਂ ਦੇ ਮਨਾਂ ‘ਤੇ ਡੂੰਘੀ ਛਾਪ ਛੱਡੀ ਹੈ।

ਇਸ ਲੜੀ ਤਹਿਤ ਗਰੇਵਾਲ ਪਹਿਲਾਂ ਹੀ ਪੰਜ-ਪੱਖੀ ਮੁਕਾਬਲੇ ਵਿਚ ਆਪਣੇ ਵਿਰੋਧੀਆਂ ਤੋਂ ਅੱਗੇ ਚੱਲ ਰਹੇ ਹਨ ਅਤੇ ਲੁਧਿਆਣਾ ਪੱਛਮੀ ਦੇ ਵਾਸੀਆਂ ਵਲੋਂ ਉਨ੍ਹਾਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਬੀ.ਆਰ.ਐਸ. ਨਗਰ, ਨਿਊ ਸ਼ਾਮ ਨਗਰ, ਨਿਊ ਮਾਡਲ ਟਾਊਨ, ਜਵਾਹਰ ਕੈਂਪ, ਬਾੜੇਵਾਲ ਰੋਡ, ਆਸ਼ਾਪੁਰੀ, ਇੰਦਰਾ ਕਾਲੋਨੀ ਵਿਖੇ ਜਨਤਕ ਮੀਟਿੰਗਾਂ ਅਤੇ ਵਿਸ਼ਾਲ ਕਾਫਲੇ ਦੇ ਰੂਪ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਦੌਰਾਨ ਗਰੇਵਾਲ ਦਾ ਸਵਾਗਤ ਕੀਤਾ ਗਿਆ।

ਹਲਕੇ ਦੇ ਲੋਕਾਂ ਵਲੋਂ ਮਿਲ ਰਹੇ ਸਮਰਥਨ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਗਰੇਵਾਲ ਅਸਾਨੀ ਨਾਲ ਜਿੱਤ ਰਹੇ ਹਨ ਅਤੇ ਲੋਕ ਟਕਸਾਲੀ ਅਕਾਲੀ ਆਗੂ ‘ਤੇ ਭਰੋਸਾ ਕਰ ਰਹੇ ਹਨ। ਇਸ ਦੌਰਾਨ ਗਰੇਵਾਲ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੇ ਲੋਕ ਪਿਛਲੇ 10 ਸਾਲਾਂ ਦੌਰਾਨ ਕਾਂਗਰਸੀ ਵਿਧਾਇਕ ਦੇ ਰਾਜ ਨੂੰ ਸਹਿ ਚੁੱਕੇ ਹਨ ਅਤੇ ਉਹ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹਨ।

Facebook Comments

Trending

Copyright © 2020 Ludhiana Live Media - All Rights Reserved.