ਪੰਜਾਬੀ

ਨਹੀਂ ਰਹੇ ਮਹਾਭਾਰਤ ਦੇ ‘ਸ਼ਕੁਨੀ ਮਾਮਾ’ ਗੁਫੀ ਪੇਂਟਲ, 78 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

Published

on

ਮਹਾਭਾਰਤ ‘ਚ ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 78 ਸਾਲ ਦੀ ਉਮਰ ‘ਚ ਦੁਨੀਆਂ ਨੂੰ ਅਲਵਿਦਾ ਕਹਿ ਗਏ। ਪੇਂਟਲ ਪਿਛਲੇ ਕਈ ਦਿਨਾਂ ਤੋਂ ਮੁੰਬਈ ਅੰਧੇਰੀ ਦੇ ਹਸਪਤਾਲ ‘ਚ ਭਰਤੀ ਸਨ। ਪੇਂਟਲ ਦੇ ਕੋ-ਸਟਾਰ ਸੁਰਿੰਦਰ ਉਨ੍ਹਾਂ ਨੇ ਮੌਤ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਅਨੁਸਾਰ ਜਦੋਂ ਗੁਫੀ ਦੀ ਸਿਹਤ ਵਿਗੜੀ ਉਸ ਸਮੇਂ ਉਹ ਫਰੀਦਾਬਾਦ ਵਿੱਚ ਸਨ। ਉਨ੍ਹਾਂ ਨੂੰ ਪਹਿਲਾਂ ਫਰੀਦਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਫਿਰ ਮੁੰਬਈ ਲਿਆਂਦਾ ਗਿਆ। ਗੁਫੀ ਨੇ 1975 ‘ਚ ‘ਰਫੂ ਚੱਕਰ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਹ 80 ਦੇ ਦਹਾਕੇ ਵਿੱਚ ਕਈ ਫਿਲਮਾਂ ਅਤੇ ਟੀਵੀ ਸ਼ੋਆਂ ਵਿੱਚ ਨਜ਼ਰ ਆਏ।

ਗੁਫੀ ਪੇਂਟਲ ਨੂੰ ਅਸਲੀ ਪਛਾਣ 1988 ਵਿੱਚ ਬੀਆਰ ਚੋਪੜਾ ਦੇ ਸੁਪਰਹਿੱਟ ਸ਼ੋਅ ‘ਮਹਾਭਾਰਤ’ ਤੋਂ ਮਿਲੀ। ਉਸਨੇ ਸ਼ੋਅ ਵਿੱਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਇਆ ਸੀ। ਗੁਫੀ ਨੂੰ ਆਖਰੀ ਵਾਰ ਸਟਾਰ ਭਾਰਤ ਦੇ ਸ਼ੋਅ ‘ਜੈ ਕਨ੍ਹਈਆ ਲਾਲ ਕੀ’ ‘ਚ ਦੇਖਿਆ ਗਿਆ ਸੀ। ਅਦਾਕਾਰੀ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ, ਗੁਫੀ ਪੈਂਟਲ ਆਰਮੀ ਵਿੱਚ ਸੀ।

Facebook Comments

Trending

Copyright © 2020 Ludhiana Live Media - All Rights Reserved.