ਪੰਜਾਬੀ

ਅਕਾਲੀ ਸਰਕਾਰ ਸਮੇਂ ਹਲਕੇ ਵਿਚ ਹੋਏ ਰਿਕਾਰਡ ਤੋੜ ਵਿਕਾਸ ਕਾਰਜਾਂ ਸਬੰਧੀ ਮੈਗਜ਼ੀਨ ਜਾਰੀ

Published

on

ਲੁਧਿਆਣਾ :   ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਪਿੰਡ ਮਲਕਪੁਰ ਬੇਟ ਵਿਖੇ ਪਿਛਲੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਹਲਕੇ ਵਿਚ ਹੋਏ ਰਿਕਾਰਡ ਤੋੜ ਵਿਕਾਸ ਕਾਰਜਾਂ ਤੇ ਲਿਖੇ ਗਏ ਮੈਗਜ਼ੀਨ ਨੂੰ ਜਾਰੀ ਕਰਦਿਆਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀਆਂ ਘੜੀਆਂ ਲੋਕ ਮਾਰੂ ਨੀਤੀਆਂ ਹੀ ਉਸ ਨੂੰ ਲੈ ਡੁੱਬਣਗੀਆਂਕੀਤਾ।

ਸ਼ਿਵਾਲਿਕ ਨੇ ਕਿਹਾ ਕਿ ਕਾਂਗਰਸ ਦੱਸੇ ਕਿ ਉਸ ਨੇ ਪੰਜਾਂ ਸਾਲਾਂ ਵਿਚ ਸੂਬੇ ਨੂੰ ਜਾਂ ਹਲਕਾ ਗਿੱਲ ਨੂੰ ਕੀ ਦਿੱਤਾ ਹੈ। ਹਲਕਾ ਗਿੱਲ ਦੇ ਲੋਕ ਅੱਜ ਕਾਂਗਰਸ ਦੇ ਵਿਧਾਇਕ ਵੈਦ ਨੂੰ ਸਵਾਲ ਕਰ ਰਹੇ ਹਨ ਕਿ ਉਹ ਦੱਸੇ ਕਿ ਹਲਕਾ ਗਿੱਲ ‘ਚ ਕਿਹੜੇ ਵਿਕਾਸ ਕਰਵਾਏ ਹਨ ਜਾਂ ਕਿਹੜੇ ਪ੍ਰੋਜੈਕਟ ਹਲਕੇ ਨੂੰ ਦਿੱਤੇ ਹਨ, ਜਿਸ ਦਾ ਸ਼ਾਇਦ ਹੁਣ ਉਨ੍ਹਾਂ ਕੋਲ ਕੋਈ ਜਵਾਬ ਹੀ ਨਹੀਂ ਹੈ।

ਸ਼ਿਵਾਲਿਕ ਨੇ ਮੈਗਜ਼ੀਨ ਵਿਚ ਪਿਛਲੀ ਅਕਾਲੀ ਸਰਕਾਰ ਸਮੇਂ ਜੋ ਹਲਕਾ ਗਿੱਲ ‘ਚ ਵੱਡੇ ਪ੍ਰੋਜੈਕਟ ਲਿਆਂਦੇ ਹਨ, ਜਿਸ ਵਿਚ 141 ਕਰੋੜ ਰੁਪਏ ਨਾਲ ਫੂਡ ਪਾਰਕ, 93 ਕਿਲੋਮੀਟਰ ਸੜਕਾਂ, ਤਿੰਨ ਬਿਜਲੀ ਗਰਿੱਡ, ਪੀਣ ਵਾਲੇ ਪਾਣੀ ਲਈ ਹਲਕੇ ‘ਚ 33 ਟਿਉਵਲ ਲਗਵਾਉਣ ਦੇ ਨਾਲ ਆਰ.ਓ. ਪਲਾਂਟ ਦਿੱਤੇ, ਹਲਕੇ ਵਿਚ ਸੜਕਾਂ ਦੇ ਜਾਲ ਵਿਛਾਏ ਅਤੇ ਹੋਰ ਵਿਕਾਸ ਕਾਰਜਾਂ ਦੇ ਪੂਰੇ ਵੇਰਵੇ ਉਕਤ ਮੈਗਜ਼ੀਨ ਵਿਚ ਦਿੱਤੇ ਗਏ ਹਨ।

ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਇਕਬਾਲ ਸਿੰਘ ਗਿੱਲ ਨੇ ਕਿਹਾ ਕਿ ਹਲਕਾ ਗਿੱਲ ਵਿਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਵਿਚ ਹਵਾ ਝੁੱਲ ਚੁੱਕੀ ਹੈ ਤੇ ਇਸ ਵਾਰ ਲੋਕ ਅਕਾਲੀ-ਬਸਪਾ ਗੱਠਜੋੜ ਦੇ ਹੱਕ ‘ਚ ਫਤਵਾ ਦੇਣਗੇ। ਇਸ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕਰਮਜੀਤ ਸਿੰਘ ਮਲਕਪੁਰ, ਜਥੇ: ਲਾਭ ਸਿੰਘ ਸੇਖੋਂ, ਦਰਸ਼ਨ ਸਿੰਘ ਗਰੇਵਾਲ ਸਮੇਤ ਹੋਰ ਅਕਾਲੀ ਵਰਕਰ ਵੀ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.