Connect with us

ਪੰਜਾਬੀ

ਮਾਧੁਰੀ ਦੀਕਸ਼ਿਤ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗੁਲਾਬੀ ਸਾੜ੍ਹੀ ’ਚ ਲੱਗ ਰਹੀ ਬੇਹੱਦ ਖੂਬਸੂਰਤ

Published

on

Madhuri Dixit's pictures came out, looking very beautiful in a pink saree

ਮਾਧੁਰੀ ਦੀਕਸ਼ਿਤ 90 ਦਹਾਕੇ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਲੋਕ ਅੱਜ ਵੀ ਅਦਾਕਾਰਾ ਦੀ ਖੂਬਸੂਰਤੀ ਦੇ ਦੀਵਾਨੇ ਹਨ। ਮਾਧੁਰੀ ਉਮਰ ਦੇ ਇਸ ਪੜਾਅ ’ਤੇ ਵੀ ਬਹੁਤ ਹੀ ਫ਼ੈਸ਼ਨੇਬਲ ਅਤੇ ਸਟਾਈਲਿਸ਼ ਹੈ। ਮਾਧੁਰੀ ਦੀ ਸਾੜੀ ਲੁੱਕ ਹਮੇਸ਼ਾ ਹੀ ਸੁਰਖੀਆਂ ’ਚ ਰਹਿੰਦੀ ਹੈ। ਪ੍ਰਸ਼ੰਸਕਾਂ ਨੂੰ ਮਾਧੁਰੀ ਦਾ ਹਰ ਲੁੱਕ ਪਸੰਦ ਹੈ ।

ਹਾਲ ਹੀ ’ਚ ਅਦਾਕਾਰਾ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਵਾਈਰਲ ਹੋ ਰਹੀਆਂ ਹਨ। ਜਿਸ ’ਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ’ਚ ਅਦਾਕਾਰਾ ਨੇ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਅਦਾਕਾਰਾ ਗੁਲਾਬੀ ਸਾੜ੍ਹੀ ’ਚ ਬੇਹੱਦ ਜੱਚ ਰਹੀ ਹੈ। ਮਾਧੁਰੀ ਦੇ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਖ਼ੁੱਲ੍ਹੇ ਵਾਲ ਛੱਡੇ ਹਨ। ਇਸ ਦੇ ਨਾਲ ਅਦਾਕਾਰਾ ਕੰਨਾਂ ’ਚ ਝੁਮਕੇ ਪਾਏ ਹੋਏ ਹਨ ਜੋ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ।

ਮਾਧੁਰੀ ਦੀਕਸ਼ਿਤ ਦੇ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਇਸ ਸਾਲ ਨੈੱਟਫ਼ਲਿਕਸ ’ਤੇ ਰਿਲੀਜ਼ ਹੋਈ ਵੈੱਬ ਸੀਰੀਜ਼ ‘ਦਿ ਫ਼ੇਮ ਗੇਮ’ ’ਚ ਨਜ਼ਰ ਆਈ। ਫ਼ੇਮ ਗੇਮ ’ਚ ਮਾਧੁਰੀ ਦੇ ਪ੍ਰਦਰਸ਼ਨ ਨੂੰ ਖੂਬ ਪਸੰਦ ਕੀਤਾ ਗਿਆ ਸੀ।

ਅਦਾਕਾਰਾ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਮਾਧੁਰੀ ਜਲਦ ਹੀ ਸ਼ੋਅ ‘ਝਲਕ ਦਿਖਲਾ ਜਾ 10’ ’ਚ ਜੱਜ ਕਰਨ ਆਉਣ ਵਾਲੀ ਹੈ। ਸ਼ੋਅ ’ਚ ਸ਼ਾਮਿਲ ਹੋਣ ਵਾਲਿਆਂ ’ਚ ਹਰਭਜਨ ਸਿੰਘ, ਟੋਨੀ ਕੱਕੜ, ਸੁਮਿਤ ਵਿਆਸ ਅਤੇ ਅਲੀ ਅਸਗਰ ਦੇ ਨਾਂ ਸਾਹਮਣੇ ਆਏ ਹਨ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।

Facebook Comments

Trending