ਅਪਰਾਧ

ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਕੀਤੀ ਸੀ ਗਲਤ ਟਿੱਪਣੀਆਂ – ਮਨੀਸ਼ਾ ਗੁਲਾਟੀ

Published

on

ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ ਹਨ। ਉਕਤ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੀਤਾ। ਗੁਲਾਟੀ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਮੈਚ ਤੋਂ ਬਾਅਦ ਕੁਝ ਲੋਕਾਂ ਵਲੋਂ ਵਿਰਾਟ ਕੋਹਲੀ ਸਮੇਤ ਪੂਰੀ ਟੀਮ ਦੇ ਖਿਲਾਫ਼ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।


ਉੱਥੇ ਹੀ ਉਨ੍ਹਾਂ ਕਿਹਾ ਕਿ ਦਰਸ਼ਕਾਂ ਅਤੇ ਖੇਡ ਪ੍ਰਸ਼ੰਸਕਾਂ ਨੂੰ ਇਹ ਹੱਕ ਹੈ ਕਿ ਆਪਣੀ ਚਹੇਤੇ ਖਿਡਾਰੀ ਬਾਰੇ ਉਸਾਰੂ ਅਲੋਚਨਾ ਕਰਨ ਪਰ ਇਹ ਹੱਕ ਨਹੀਂ ਹੈ ਕਿ ਜੇਕਰ ਕੋਈ ਟੀਮ ਇਕ ਮੈਚ ਹਾਰ ਗਈ ਜਾ ਫਿਰ ਸੀਰੀਜ਼ ਤੋਂ ਬਾਹਰ ਹੋ ਗਈ ਤਾਂ ਅਖੌਤੀ ਖੇਡ ਪ੍ਰਸ਼ੰਸਕ ਖਿਡਾਰੀ ਬਾਰੇ ਜਾਂ ਉਸ ਦੇ ਪਰਿਵਾਰ ਬਾਰੇ ਗਲਤ ਟਿੱਪਣੀਆਂ ਕਰਨ। ਗੁਲਾਟੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਧੀ ਬਾਰੇ, ਬੇਹੂਦਾ ਟਿੱਪਣੀਆਂ ਕੀਤੀਆਂ ਹਨ, ਉਨ੍ਹਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰਾਂ ਤੋਂ ਇਲਾਜ ਕਰਵਾਉਣ ਦੀ ਲੋੜ ਹੈ।

Facebook Comments

Trending

Copyright © 2020 Ludhiana Live Media - All Rights Reserved.