Connect with us

ਪੰਜਾਬੀ

ਮਾਛੀਵਾੜੇ ਦਾ ਸਿਵਲ ਹਸਪਤਾਲ ਮੁੱਢਲੀਆਂ ਸਹੂਲਤਾਂ ਦੇਣ ਤੋਂ ਅਸਮਰਥ

Published

on

Machhiwara Civil Hospital unable to provide basic facilities

ਮਾਛੀਵਾੜਾ ਸਾਹਿਬ (ਲੁਧਿਆਣਾ ) : ਹਰ ਮਹੀਨੇ ਸਰਕਾਰੀ ਖ਼ਜ਼ਾਨੇ ‘ਚੋਂ ਲੱਖਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਮਾਛੀਵਾੜੇ ਦਾ ਸਿਵਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਅਜੇ ਕਈ ਮੁੱਢਲੀਆਂ ਸਹੂਲਤਾਂ ਦੇਣ ਤੋਂ ਅਸਮਰਥ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਅਕਸਰ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਮਰੀਜ਼ ਡਾਕਟਰਾਂ ਦੀ ਹੀ ਉਡੀਕ ਵਿਚ ਕਾਫੀ ਸਮਾਂ ਖੜ੍ਹੇ ਰਹਿੰਦੇ ਹਨ।

ਮਿਲੀ ਜਾਣਕਾਰੀ ਅਨੁਸਾਰ ਇਸ ਹਸਪਤਾਲ ਵਿਚ ਡਾਕਟਰਾਂ ਦੀ ਗਿਣਤੀ ਤੇ ਹੋਰ ਮੈਡੀਕਲ ਸਟਾਫ਼ ਦੀ ਜ਼ਰੂਰਤ ਅਨੁਸਾਰ ਕਰੀਬ 15 ਤੋਂ 20 ਸਿਹਤ ਕਰਮੀਆਂ ਦੀ ਜ਼ਰੂਰਤ ਹੈ, ਪਰ ਹਕੀਕਤ ਵਿਚ ਮਹਿਜ਼ ਤਿੰਨ ਡਾਕਟਰ ਤੇ 2 ਸਫ਼ਾਈ ਸੇਵਕਾਂ ਦੇ ਮੋਢਿਆਂ ‘ਤੇ ਹੀ ਦਿਨ-ਰਾਤ ਇਸ ਹਸਪਤਾਲ ਦਾ ਕੰਮ ਕਾਜ ਦੇਖਿਆ ਜਾਂਦਾ ਹੈ।

ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਕੋਈ ਮਰੀਜ਼ ਇੱਥੇ ਮਜ਼ਬੂਰੀ ਵੱਸ ਦਵਾਈ ਲੈਣ ਆਉਂਦਾ ਹੈ ਤਾਂ ਅਕਸਰ ਹਸਪਤਾਲ ਵਿਚੋਂ ਉਸ ਦੀ ਲੋੜ ਅਨੁਸਾਰ ਦਵਾਈ ਦੀ ਪੂਰਤੀ ਨਹੀਂ ਹੁੰਦੀ ਅਤੇ ਜੇਕਰ ਕਿਸੇ ਕਾਰਨ ਪੂਰਤੀ ਹੋ ਵੀ ਜਾਵੇ ਤਾਂ ਸਰਕਾਰੀ ਮਾਹੌਲ ‘ਚੋਂ ਮਿਲਣ ਵਾਲੀ ਇਹ ਦਵਾਈ ਬਾਜ਼ਾਰ ‘ਚੋਂ ਮਿਲਣ ਵਾਲੀਆਂ ਦਵਾਈਆਂ ਦੇ ਮੁਕਾਬਲੇ ਬਹੁਤ ਹੀ ਘੱਟ ਅਸਰਦਾਇਕ ਜਾਂ ਇੰਝ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦਵਾਈਆਂ ਦਾ ਫ਼ਾਰਮੂਲਾ ਕੁਝ ਜ਼ਿਆਦਾ ਕਾਰਗਰ ਸਾਬਤ ਨਹੀਂ ਹੁੰਦਾ।

ਕਈ ਵਾਰ ਆਵਾਜ਼ ਉਠਾਉਣ ਦੇ ਬਾਵਜੂਦ ਵੀ ਹਸਪਤਾਲ ਦਾ ਬੁਨਿਆਦੀ ਢਾਂਚਾ ਇਸੇ ਤਰ੍ਹਾਂ ਹੀ ਕਮਜ਼ੋਰ ਚੱਲਦਾ ਆ ਰਿਹਾ ਹੈ। ਮਰੀਜ਼ਾਂ ਨੂੰ ਪੇਸ਼ ਆਉਂਦੀਆਂ ਦਿੱਕਤਾਂ ਬਾਰੇ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਕੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਮੋਬਾਈਲ ‘ਤੇ ਸੰਪਰਕ ਨਹੀਂ ਹੋ ਸਕਿਆ।

Facebook Comments

Trending