Connect with us

ਵਿਸ਼ਵ ਖ਼ਬਰਾਂ

ਚੰਦਰਮਾ ਗ੍ਰਹਿਣ ਅੱਜ, ਜਾਣੋ ਕਦੋਂ ਸ਼ੁਰੂ ਹੋਵੇਗਾ ਤੇ ਕਿੱਥੇ-ਕਿੱਥੇ ਦਿਖੇਗਾ

Published

on

ਸ਼ੁੱਕਰਵਾਰ ਯਾਨਿ 5 ਜੂਨ ਨੂੰ ਸਾਲ ਦਾ ਦੂਜਾ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ, ਜੋ ਭਾਰਤ ਵਿੱਚ ਵੀ ਦੇਖਿਆ ਜਾ ਸਕੇਗਾ। ਇਸ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ 10 ਜਨਵਰੀ ਨੂੰ ਲੱਗਿਆ ਸੀ।

ਇਹ ਚੰਦਰਮਾ ਗ੍ਰਹਿਣ 5 ਜੂਨ ਰਾਤ 11 ਵੱਜ ਕੇ 15 ਮਿੰਟ ‘ਤੇ ਸ਼ੁਰੂ ਹੋਵੇਗਾ ਅਤੇ 6 ਜੂਨ ਸ਼ਨੀਵਾਰ ਨੂੰ 2 ਵੱਜ ਕੇ 34 ਮਿੰਟ ‘ਤੇ ਖ਼ਤਮ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ 12 ਵੱਜ ਕੇ 54 ਮਿੰਟ ਵਿੱਚ ਗ੍ਰਹਿਣ ਦਾ ਅਸਰ ਸਭ ਤੋਂ ਵੱਧ ਰਹੇਗਾ।

ਆਪਣਾ ਜ਼ਿਲ੍ਹਾ ਸਰਚ ਕਰੋ

ਇਸ ਨੂੰ ਭਾਰਤ ਸਣੇ ਏਸ਼ੀਆ, ਯੂਰਪ, ਆਸਟ੍ਰੇਲੀਆ ਅਤੇ ਅਫਰੀਕਾ ਵਿੱਚ ਦੇਖਿਆ ਜਾ ਸਕੇਗਾ।

ਅੱਜ ਰਾਤ ਹੋਣ ਜਾ ਰਿਹਾ ਹੈ ਚੰਦਰਮਾ ਗ੍ਰਹਿਣ ਪੀਨੰਬ੍ਰਲ ਯਾਨਿ ਉੱਪ ਛਾਇਆ ਗ੍ਰਹਿਣ ਹੈ। ਯਾਨਿ ਪ੍ਰਿਥਵੀ ਦੇ ਮੁੱਖ ਪਰਛਾਵੇਂ ਤੋਂ ਬਾਹਰ ਦਾ ਹਿੱਸਾ ਚੰਦਰਮਾ ‘ਤੇ ਪਵੇਗਾ ਜਿਸ ਨਾਲ ਉਸ ਦੀ ਚਮਕ ਫਿੱਕੀ ਜਿਹੀ ਪੈ ਜਾਵੇਗੀ।

ਕੀ ਤੁਸੀਂ ਦੇਖ ਸਕੋਗੇ ਇਹ ਚੰਦਰਮਾ ਗ੍ਰਹਿਣ

ਵਿਗਿਆਨ ਪ੍ਰਸਾਰ ਵਿੱਚ ਸੀਨੀਅਰ ਵਿਗਿਆਨਕ ਟੀਵੀ ਵੈਂਕਟੇਸ਼ਵਰਨ ਮੁਤਾਬਕ, “ਇਹ ਉੱਪ ਛਾਇਆ ਗ੍ਰਹਿਣ ਹੈ, ਇਸ ਲਈ ਗ੍ਰਹਿਣ ਦਾ ਅਸਰ ਬਹੁਤ ਜ਼ਿਆਦਾ ਨਹੀਂ ਦਿਖੇਗਾ। ਚੰਦਰਮਾ ‘ਤੇ ਸਿਰਫ਼ ਹਲਕੀ ਜਿਹਾ ਪਰਛਾਵਾਂ ਪੈਂਦਾ ਦਿਖੇਗਾ, ਯਾਨਿ ਚੰਦਰਾ ਦਾ ਬਸ ਥੋੜ੍ਹਾ ਜਿਹਾ ਮਟਮੈਲਾ ਰੰਗ ਦਾ ਦਿਖੇਗਾ। ਨਾਲ ਹੀ, ਇਹ ਸਿਰਫ਼ ਚੰਦਰਮਾ ਦੇ 58 ਫੀਸਦ ਹਿੱਸੇ ਨੂੰ ਕਵਰ ਕਰੇਗਾ।”

Source BBC Punjabi

Facebook Comments

Advertisement

Trending