Connect with us

ਪੰਜਾਬ ਨਿਊਜ਼

ਲੁਧਿਆਣਾ ‘ਚ 5 ਤੋਂ 7 ਮਾਰਚ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ

Published

on

ਕੁਝ ਦਿਨ ਪਹਿਲਾ ਲੁਧਿਆਣਾ ਚ ਮੀਂਹ ਪੈਣ ਨਾਲ ਮੌਸਮ ਠੰਡਾ ਹੋ ਗਿਆ ਸੀ ਜਿਸ ਨਾਲ ਲੋਕਾਂ ਨੂੰ ਬਾਜ਼ਾਰ ਜਾਣ ਚ ਜਾਂ ਬੱਚਿਆਂ ਨੂੰ ਸਕੂਲ ਜਾਨ ਚ ਪਰੇਸ਼ਾਨੀ ਹੋਈ ਸੀ। ਦਸ ਦਈਏ ਕਿ ਇਕ ਵਾਰ ਫਿਰ ਮੌਸਮ ਬਦਲ ਸਕਦਾ ਹੈ ਅਤੇ 5 ਮਾਰਚ ਤੋਂ 7 ਮਾਰਚ ਤਕ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦਾ ਅਲਰਟ ਜਾਰੀ ਹੈ। 4 ਮਾਰਚ ਨੂੰ ਹੀ ਬੱਦਲ ਛਾ ਜਾਣਗੇ ਜਿਸ ਨਾਲ ਤਾਪਮਾਨ ਚ ਗਿਰਾਵਟ ਆਉਣ ਨਾਲ ਠੰਡ ਵੱਧ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਮੌਸਮ ਖੁਸ਼ਕ ਰਹੇਗਾ ਅਤੇ ਕਿਸੇ ਇਲਾਕੇ ਵਿਚ ਬੱਦਲ ਛਾ ਸਕਦੇ ਹਨ। ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾ ਚੱਲ ਸਕਦੀ ਹੈ। ਇਸ ਤੋਂ ਇਲਾਵਾ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਬਰਨਾਲਾ ਚ ਬਿਜਲੀ ਦੇ ਨਾਲ-ਨਾਲ ਤੇਜ਼ ਬਾਰਿਸ਼ ਹੋ ਸਕਦੀ ਹੈ ਤੇ ਕਿਸੇ ਕਿਸੇ ਇਲਾਕੇ ਚ ਬਰਫਬਾਰੀ ਵੀ ਹੋਵੇਗੀ।

Facebook Comments

Trending