ਪੰਜਾਬੀ

ਭਗਵੰਤ ਮਾਨ ਦੀ ਕੈਬਨਿਟ ‘ਚ ਲੁਧਿਆਣਾ ਦੀ ਫਿਰ ਅਣਦੇਖੀ, ਸਰਬਜੀਤ ਕੌਰ ਮਾਣੂੰਕੇ ਦੇ ਨਾਂ ਦੀ ਸੀ ਚਰਚਾ

Published

on

ਜਗਰਾਓਂ / ਲੁਧਿਆਣਾ : ਆਪ ਵਲੋਂ ਜਿਲਾ ਲੁਧਿਆਣਾ ਨੂੰ ਫਿਰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ। ਜਗਰਾਓਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਦੁੂਜੀ ਵਾਰ ਵੀ ਕੈਬਨਿਟ ’ਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਦੇ ਕੈਬਨਿਟ ’ਚ ਸ਼ਾਮਲ ਹੋਣ ਦੇ ਚਰਚੇ ਜ਼ੋਰਾਂ ’ਤੇ ਸਨ ਪਰ ਉਨ੍ਹਾਂ ਨੂੰ ਸਵੇਰੇ ਹੀ ਇਸ ਵਾਰ ਵੀ ਮੰਤਰੀ ਮੰਡਲ ਵਿਚ ਜਗ੍ਹਾ ਨਾ ਦੇਣ ਦੀ ਸੂਹ ਲੱਗ ਗਈ ਸੀ। ਮਾਣੂਕੇ ਇਸ ਵਾਰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਪੂਰੀ ਆਸ ਵਿਚ ਸਨ ਤੇ ਇਸ ਵਾਰ ਵੀ ਪਹਿਲੀ ਵਾਰ ਵਾਂਗ ਹੀ ਪਾਰਟੀ ਵੱਲੋਂ ਉਨ੍ਹਾਂ ਨੂੰ ਪਿੱਛੇ ਛੱਡ ਦੇਣ ਦਾ ਮਲਾਲ ਉਨ੍ਹਾਂ ਦੇ ਚਿਹਰੇ ’ਤੇ ਸਾਫ਼ ਝਲਕ ਰਿਹਾ ਸੀ।

ਇਸ ਤੋਂ ਪਹਿਲਾਂ ਵੀ ਪਹਿਲੇ ਮੰਤਰੀ ਮੰਡਲ ਦੇ ਗਠਨ ਮੌਕੇ ਵਿਧਾਇਕਾ ਮਾਣੂੰਕੇ ਦਾ ਨਾਮ ਚੋਟੀ ’ਤੇ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਲਾਉਣ, ਫਿਰ ਉਪ ਸਪੀਕਰ ਲਾਉਣ ਦੀ ਚਰਚਾ ਜ਼ੋਰਾਂ ’ਤੇ ਸੀ। ਪਰ ਇਨ੍ਹਾਂ ਵਿਚੋਂ ਉਨ੍ਹਾਂ ਨੂੰ ਕੋਈ ਅਹੁਦਾ ਨਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ਦੇ ਵਿਸਥਾਰ ਮੌਕੇ ਜਗ੍ਹਾ ਮਿਲਣ ਦੀ ਮਜ਼ਬੂਤ ਦਾਅਵੇਦਾਰੀ ਮੰਨੀ ਜਾ ਰਹੀ ਸੀ। ਫਿਲਹਾਲ ਵਿਧਾਇਕਾ ਚਾਹੇ ਨਾਰਾਜ਼ਗੀ ਨਹੀਂ ਜਿਤਾ ਰਹੇ ਪਰ ਉਹ ਇਸ ਵਾਰ ਨਾਰਾਜ਼ ਤੇ ਨਿਰਾਸ਼ ਹਨ।

ਕਾਂਗਰਸ ਸਰਕਾਰ ਮੌਕੇ ਅਖੀਰਲੇ ਸਮੇਂ ’ਚ ਚੋਣਾਂ ਦੇ ਨੇੜੇ ਜਿਹੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਚਰਚਿਆਂ ਨੇ ਇਕ ਵਾਰ ਕਾਫ਼ੀ ਜੋਰ ਫਡ਼੍ਹਿਆ। ਇਸ ਦੌਰਾਨ ਉਹ ਕੁਝ ਦਿਨ ਇਕ ਤਰ੍ਹਾਂ ਆਗਿਆਤਵਾਸ ਵਿਚ ਵੀ ਰਹੇ। ਜਿਸ ਕਾਰਨ ਇਹ ਚਰਚੇ ਮੀਡੀਆ ਵਿਚ ਸੁਰਖੀਆਂ ਬਣੇ। ਹਾਲਾਂਕਿ ਉਨ੍ਹਾਂ ਨੇ ਕੁਝ ਸਮੇਂ ਬਾਅਦ ਮੀਡੀਆ ਵਿਚ ਹੀ ਇਨ੍ਹਾਂ ਚਰਚਿਆਂ ਦਾ ਜੰਮ ਕੇ ਵਿਰੋਧ ਕੀਤਾ ਤੇ ਅਜਿਹੀਆਂ ਖ਼ਬਰਾਂ ਛਾਪਣ ਵਾਲਿਆਂ ਨੂੰ ਕਾਨੂੰਨੀ ਨੋਟਿਸ ਵੀ ਭੇਜੇ।

 

Facebook Comments

Trending

Copyright © 2020 Ludhiana Live Media - All Rights Reserved.