Connect with us

ਪੰਜਾਬ ਨਿਊਜ਼

ਲੁਧਿਆਣਾ ‘ਚ ਖੁਦਾਈ ਦੌਰਾਨ ਮਿਲੇ 15 ਜ਼ਿੰਦਾ ਬੰਬ, ਪਿੰਡ ‘ਚ ਦਹਿਸ਼ਤ ਦਾ ਮਾਹੌਲ

Published

on

ਲੁਧਿਆਣਾ ਦੇ ਪਿੰਡ ਗਿੱਲ ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਜਦੋਂ ਜਮੀਨ ਦੀ ਖੁਦਾਈ ਦੌਰਾਨ ਜਿੰਦਾ ਬੰਬ ਮਿਲੇ। ਇਹ ਸੂਚਨਾ ਮਿਲਦੇ ਹੀ ਪੁਲਿਸ ਨੇ ਮੁਢਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਫਿਲਹਾਲ ਇਨ੍ਹਾਂ ਨੂੰ ਪੁਲਿਸ ਨੇ ਦੂਜੀ ਜਗ੍ਹਾ ਦੱਬ ਦਿਤਾ ਹੈ। ਦਸ ਦਈਏ ਕਿ ਪਿੰਡ ਗਿੱਲ ਦੇ ਈਸ਼ਵਰ ਨਗਰ ਚ ਮਹਿਲਾ ਗੁਰਮੀਤ ਕੌਰ ਨੇ ਇਹ ਜ਼ਮੀਨ ਖਰੀਦੀ ਸੀ।

ਉਹ ਮਕਾਨ ਬਣਵਾਉਣ ਲਈ ਨੀਂਹ ਦੀ ਖੁਦਾਈ ਕਰਵਾ ਰਹੀ ਸੀ। ਇਸ ਦੌਰਾਨ ਚਿਟੇ ਪਲਾਸਟਿਕ ਦੇ ਬੈਗ ਚ ਬੰਦ ਇਹ ਸਮਾਨ ਮਿਲਦਾ ਹੈ। ਮਿਲੀ ਜਾਣਕਾਰੀ ਅਨੁਸਾਰੀ ਪੁਲਿਸ ਨੂੰ ਮੌਕੇ ਤੋਂ 10-15 ਬੰਬ ਮਿਲੇ ਹਨ, ਜੋ ਕਿ ਜੰਗ ਲੱਗੇ ਹੋਏ ਸਨ, ਜਿਸ ਵਿੱਚ ਕਈ ਰਾਕੇਟ ਲਾਂਚਰ ਦੇ ਖੋਲ ਸਨ ਅਤੇ ਕਈ ਹੱਥਗੋਲੇ ਸਨ। ਥਾਣਾ ਡੇਹਲੋਂ ਇੰਚਾਰਜ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਸ਼ੱਕ ਹੈ ਕਿ ਹੋਰ ਵੀ ਖੁਦਾਈ ਦੌਰਾਨ ਇਸ ਤਰ੍ਹਾਂ ਦੇ ਬੰਬ ਮਿਲ ਸਕਦੇ ਹਨ।

ਇਸ ਲਈ ਸਵੇਰੇ ਫਿਰ ਤੋਂ ਖੁਦਾਈ ਕਰਵਾਈ ਜਾਵੇਗੀ ਫਿਲਹਾਲ ਜ਼ਿਆਦਾਤਰ ਖੋਲ ਹਨ। ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending