ਪੰਜਾਬੀ

ਲੁਧਿਆਣਾ (ਦਿਹਾਤੀ) ਪੁਲਿਸ ਵਲੋਂ ਸ਼ਹੀਦੀ ਦਿਵਸ ਸਾਈਕਲ ਰਾਈਡ 2022 ਦਾ ਆਯੋਜਨ 22-23 ਮਾਰਚ ਨੂੰ

Published

on

ਜਗਰਾਉਂ (ਲੁਧਿਆਣਾ) : ਡਾ ਕੇਤਨ ਪਾਟਿਲ ਬਾਲੀਰਾਮ, ਆਈ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੀ ਸੁਚੱਜੀ ਅਗਵਾਈ ਅਧੀਨ ਲੁਧਿਆਣਾ(ਦਿਹਾਤੀ) ਪੁਲਿਸ ਵੱਲੋਂ ਕਮਿਉਨਿਟੀ ਪੁਲਿਸਿੰਗ ਅਧੀਨ ਮਿਤੀ 22 ਅਤੇ 23 ਮਾਰਚ 2022 ਨੂੰ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ 23 ਮਾਰਚ, 2022 ਨੂੰ ਸ਼ਹੀਦੀ ਦਿਹਾੜੇ ਤੇ ਸ਼ਰਧਾਜਲੀ ਭੇਂਟ ਕਰਨ ਲਈ ਮਿਤੀ 22.03.2022 ਨੂੰ ਜਗਰਾਂਉ ਤੋਂ ਹੁਸੈਨੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੱਕ ਸਾਈਕਲ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਸਾਈਕਲ ਰੈਲੀ ਦਾ ਰੂਟ ਪਲਾਨ ਸਾਂਝਾ ਕਰਦਿਆਂ ਦੱਸਿਆ ਕਿ ਇਹ ਸਾਈਕਲ ਰੈਲੀ ਮਿਤੀ 22.03.2022 ਨੂੰ ਸਵੇਰੇ 07:00 ਵਜੇ ਆਰੰਭ ਹੋਵੇਗੀ ਜੋਕਿ ਪੁਲਿਸ ਲਾਈਨ ਲੁਧਿਆਣਾ (ਦਿਹਾਤੀ) ਤੋਂ ਨੇੜੇ ਗੁਰਦੁਆਰਾ ਬਾਬਾ ਜੋਗੀ ਪੀਰ ਪਿੰਡ ਕਿਲੀ ਚਹਿਲ ਤੋ ਚਲਦੀ ਹੋਈ ਸਕਾਈਰਿਗ ਪੈਲੇਸ ਨੇੜੇ ਪਿੰਡ ਮਹਿਣਾ, ਨੇੜੇ ਪਿੰਡ ਮਹਿਣਾ ਤੋ ਪੁਲਿਸ ਲਾਈਨ ਮੋਗਾ, ਵਾਈ.ਆਰ.ਐਸ. ਕਾਲਜ ਪਿੰਡ ਘੱਲ ਕਲਾਂ, ਘੱਲ ਕਲਾਂ ਤੋਂ ਪਿੰਡ ਦਾਰਾਪੁਰ ਨੇੜੇ ਗੁਰਦੁਆਰਾ ਸਾਹਿਬ, ਫਨ ਸਿਟੀ ਨੇੜੇ ਤਲਵੰਡੀ ਭਾਈ ਪੁੱਲ, ਗੁਰਦੁਆਰਾ ਸਾਹਿਬ ਪਿੰਡ ਮਿਸਰੀ ਵਾਲਾ, ਗੁਰਦੁਆਰਾ ਸ੍ਰੀ ਵਜੀਦਪੁਰ ਸਾਹਿਬ ਤੋ ਹੁੰਦੀ ਹੋਈ 23.03.2022 ਨੂੰ ਭਾਰਤ ਪਾਕਿ ਬਾਰਡਰ ਤੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਪਹੁੰਚਕੇ ਸ਼ਹੀਦਾ ਨੂੰ ਸ਼ਰਧਾਜਲੀ ਭੇਂਟ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਰਾਤ ਦੀ ਸਟੇਅ ਮਿਤੀ 22-03-2022 ਨੂੰ ਜਗਰਾਉਂ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਵਜੀਦਪੁਰ ਸਾਹਿਬ ਪਿੰਡ ਵਜੀਦਪੁਰ ਨੇੜੇ ਫਿਰੋਜ਼ਪੁਰ (ਤਕਰੀਬਨ 82 ਕਿਲੋਮੀਟਰ) ਵਿਖੇ ਹੋਵੇਗੀ। ਇਸ ਸਾਈਕਲ ਰੈਲੀ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਨੋਜਵਾਨਾਂ ਤੋਂ ਇਲਾਵਾ ਪਦਮ ਸ. ਬਲਵੀਰ ਸਿੰਘ ਸੀਚੇਵਾਲ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਸ. ਜੋਰਾਵਰ ਸਿੰਘ ਸੰਧੂ ਅਤੇ ਸ. ਐਸ.ਪੀ.ਐਸ ਪਰਮਾਰ, ਆਈ.ਪੀ.ਐਸ, ਆਈ.ਜੀ.ਪੀ, ਲੁਧਿਆਣਾ ਰੇਂਜ ਵੀ ਸ਼ਾਮਲ ਹੋਣਗੇ।

ਇਸ ਰੈਲੀ ਵਿੱਚ ਹਿੱਸਾ ਲੈਣ ਲਈ ਚਾਹਵਾਨ ਕੋਈ ਵੀ ਵਿਅਕਤੀ ਡੀ.ਐਸ.ਪੀ. ਹਰਸ਼ਪ੍ਰੀਤ ਸਿੰਘ ਨਾਲ ਮੋਬਾਇਲ ਨੰਬਰ 96460-10117, ਡੀ.ਐਸ.ਪੀ. ਦਲਜੀਤ ਸਿੰਘ ਨਾਲ 79734-98284 ਜਾਂ ਕੰਟਰੋਲ ਰੂਮ 85560-19100 ‘ਤੇ ਸੰਪਰਕ ਕਰ ਸਕਦਾ ਹੈ। ਭਾਗ ਲੈਣ ਵਾਲਿਆਂ ਦੀ ਸਹੂਲਤ ਲਈ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਰਿਫਰੈਸ਼ਮੈਂਟ, ਠਹਿਰਣ, ਮੁੱਢਲੀ ਸਹਾਇਤਾ, ਸਾਈਕਲ ਮੁਰੰਮਤ, ਐਂਬੂਲੈਂਸ ਆਦਿ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾ ਚੁੱਕਾ ਹੈ’।

 

Facebook Comments

Trending

Copyright © 2020 Ludhiana Live Media - All Rights Reserved.