Connect with us

ਪੰਜਾਬੀ

ਲੁਧਿਆਣਾ ਪੁਲਿਸ ਸਨੈਚਿੰਗ ਮਾਮਲਿਆਂ ਦੇ ਗ੍ਰਾਫ ਨੂੰ ਢਲਾਣ ਵੱਲ ਲਿਆਉਣ ‘ਚ ਹੋਈ ਸਫ਼ਲ

Published

on

Ludhiana Police succeeds in bringing down the graph of snatching cases

ਲੁਧਿਆਣਾ :  ਸੁਚਾਰੂ ਯੋਜਨਾਬੰਦੀ, ਰਣਨੀਤਕ ਗਸ਼ਤ ਅਤੇ ਸੰਭਾਵਿਤ ਵਾਰਦਾਤ ਵਾਲੀਆਂ ਥਾਵਾਂ ਜਾਂ ਹੌਟ ਸਪਾਟ ‘ਤੇ ਪੁਲਿਸ ਦੀ ਮੁਸਤੈਦੀ ਸਦਕਾ, ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਪ੍ਰਭਾਵਸ਼ਾਲੀ ਢੰਗ ਨਾਲ ਸਨੈਚਿੰਗ ਮਾਮਲਿਆਂ ਦੇ ਗ੍ਰਾਫ ਨੂੰ ਢਲਾਣ ਵੱਲ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸਦੇ ਤਹਿਤ ਪਿਛਲੇ 20 ਦਿਨਾਂ ‘ਚ ਪੁਲਿਸ ਵੱਲੋਂ ਸਰਫ 30 ਕੇਸ ਦਰਜ ਕੀਤੇ ਗਏ ਜੋ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਕਾਫੀ ਘੱਟ ਹਨ।

ਹੋਰ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਜਿਨ੍ਹਾਂ ਨੇ 22 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਿਆ ਸੀ, ਨੇ ਦੱਸਿਆ ਕਿ ਚੇਨ ਸਨੈਚਿੰਗ ਦੀਆਂ 30 ਘਟਨਾਵਾਂ ਵੱਖ-ਵੱਖ ਥਾਣਿਆਂ ਵਿੱਚ ਦਰਜ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 28 ਨੂੰ 64 ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਚੋਰੀ ਹੋਈ ਸੰਪਤੀ ਦੀ 100 ਫੀਸਦ ਬ੍ਰਾਮਦਗੀ ਨਾਲ ਸਫਲਤਾਪੂਰਵਕ ਹਲ ਕੀਤਾ ਹੈ।

ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਲੁਧਿਆਣਾ ਤੋਂ ਇਸ ਸਟ੍ਰੀਟ ਕ੍ਰਾਈਮ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਕਿਹਾ ਕਿ ਪੁਲਿਸ ਨੇ ਸਨੈਚਰਾਂ ਨੂੰ ਫੜਨ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ।

ਉਨ੍ਹਾਂ ਕਿਹਾ ਕਿ ਹਰ ਸਨੈਚਿੰਗ ਮਾਮਲੇ ਨੂੰ ਹੁਣ ਗੰਭੀਰਤਾ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਦਿਨ-ਰਾਤ ਕੰਮ ਕਰਦੀਆਂ ਹਨ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।

Facebook Comments

Trending