Connect with us

ਪੰਜਾਬ ਨਿਊਜ਼

ਲੁਧਿਆਣਾ ਦੇ ਗੋਬਿੰਦ ਜਿਊਲਰਜ਼ ‘ਚ ਹੋਈ 1 ਕਿਲੋ ਸੋਨਾ ਚੋਰੀ ਦਾ ਮਾਮਲਾ ਸੁਲਝਿਆ, ਆਰੋਪੀ ਗ੍ਰਿਫਤਾਰ

Published

on

ਲੁਧਿਆਣਾ ਦੇ ਗਿੱਲ ਰੋਡ ਸਥਿਤ ਗੋਬਿੰਦ ਜਿਊਲਰਜ਼ ਚੋਂ 1 ਕਿਲੋ ਸੋਨਾ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਚ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ ਤੇ ਨੌਜਵਾਨ ਕੋਲ 203 ਗ੍ਰਾਮ ਸੋਨਾ ਤੇ ਦੇਸੀ ਕੱਟਾ ਵੀ ਬਰਾਮਦ ਹੋਇਆ ਹੈ। ਦਸ ਦਈਏ ਕਿ ਨੌਜਵਾਨ ਜਲਦੀ ਆਮਿਰ ਬਣਨਾ ਚਾਹੁੰਦਾ ਸੀ ਤੇ ਉਸਨੇ 2 ਅਣਜਾਣ ਲੋਕਾਂ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦਿਤਾ ਸੀ।

ਮਾਮਲੇ ਦੀ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ 4 ਮਾਰਚ ਨੂੰ ਦੁਪਹਿਰ 3 ਵਜੇ ਇਨ੍ਹਾਂ ਨੌਜਵਾਨਾਂ ਨੇ ਗੋਬਿੰਦ ਜਿਊਲਰਜ਼ ਚੋਂ 1 ਕਿਲੋ ਸੋਨਾ ਨੇ ਗਹਿਣੇ ਚੋਰੀ ਕੀਤੇ ਸਨ ਤੇ ਇਹ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਸੁਮਿਤ ਸੰਧੂ ਨਿਵਾਸੀ ਗੁਰਬਚਨ ਨਗਰ ਲੋਹਾਰਾ ਨੂੰ ਕਾਬੂ ਕੀਤਾ ਤੇ ਉਸ ਤੋਂ 203 ਗ੍ਰਾਮ ਸੋਨਾ ਤੇ ਦੇਸੀ ਕੱਟਾ ਵੀ ਬਰਾਮਦ ਹੋਇਆ। ਪੁੱਛਗਿੱਛ ਚ ਪਤਾ ਲੱਗਿਆ ਕਿ ਸੁਮਿਤ ਫ਼ੂਡ ਡਿਲੀਵਰੀ ਦਾ ਕੰਮ ਕਰਦਾ ਸੀ ਤੇ ਜਲਦੀ ਆਮਿਰ ਬਣਨਾ ਚਾਹੁੰਦਾ ਸੀ ਜਿਸ ਲਈ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ।

Facebook Comments

Trending