Connect with us

ਅਪਰਾਧ

ਕੋਰੋਨਾ ਵਾਇਰਸ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਲੁਧਿਆਣਾ ਪੁਲਿਸ ਹੋਈ ਸਖ਼ਤ

Published

on

Ludhiana police cracks down on violators of corona virus instructions

ਲੁਧਿਆਣਾ : ਆਮ ਜਨਤਾ ਦੀ ਸਿਹਤਯਾਬੀ ਨੂੰ ਪਹਿਲ ਦਿੰਦਿਆਂ ਲੁਧਿਆਣਾ ਪੁਲਿਸ ਕੋਰੋਨਾ ਮਹਾਮਾਰੀ ਸਬੰਧੀ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ । ਇਸ ਹਫ਼ਤੇ ਲੁਧਿਆਣਾ ਪੁਲਿਸ ਨੇ ਉਲੰਘਣਾ ਕਰਨ ਵਾਲੇ 12 ਵਿਅਕਤੀਆਂ ਖ਼ਿਲਾਫ਼ 9 ਕੇਸ ਦਰਜ ਕੀਤੇ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਚੱਲ ਰਹੇ ਕਰਫਿਊ ਵਿਚ ਵੀ ਪੁਲਿਸ ਨੇ ਸ਼ਹਿਰ ਦੇ ਚੌਕਾਂ ਵਿੱਚ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਸ਼ਕਲ ਸਮੇਂ ਵਿਚ ਪਬਲਿਕ ਸਹਿਯੋਗ ਦੇਵੇ ਤਾਂ ਜੋ ਭਿਆਨਕ ਮਹਾਮਾਰੀ ‘ਤੇ ਕਾਬੂ ਪਾਇਆ ਜਾ ਸਕੇ ।

ਪੁਲਿਸ ਕਮਿਸ਼ਨਰ ਅਨੁਸਾਰ ਪਿਛਲੇ ਹਫ਼ਤੇ ਦੌਰਾਨ ਵਿਸ਼ੇਸ਼ ਮੁਹਿੰਮ ਚਲਾ ਕੇ 12 ਵਿਅਕਤੀਆਂ ਦੇ ਖਿਲਾਫ 9 ਮੁਕੱਦਮੇ ਦਰਜ ਕੀਤੇ ਗਏ ਹਨ । ਗਸ਼ਤ ਦੇ ਦੌਰਾਨ ਪੁਲਿਸ ਨੇ ਪਾਇਆ ਕਿ ਧੂਰੀ ਲਾਈਨ ਇਲਾਕੇ ਵਿਚ ਤਾਰਾ ਚੰਦ ਮੁਖੀਆ ਨਾਂ ਦੇ ਵਿਅਕਤੀ ਨੇ ਰਾਤ ਵੇਲੇ ਚੱਲ ਰਹੇ ਕਰਫਿਊ ਦੌਰਾਨ ਆਪਣੀ ਸਬਜ਼ੀ ਦੀ ਦੁਕਾਨ ਖੋਲ੍ਹੀ । ਇਸੇ ਤਰ੍ਹਾਂ ਕਰਫਿਊ ਦੀ ਉਲੰਘਣਾ ਕਰਦਿਆਂ ਹਰਪ੍ਰੀਤ ਸਿੰਘ ਨੇ ਚੰਡੀਗੜ੍ਹ ਰੋਡ ‘ਤੇ ਪਾਪੂਲਰ ਚਿਕਨ ਨਾਂ ਦਾ ਕਾਰਨਰ ਗਾਹਕਾਂ ਲਈ ਖੋਲ੍ਹਿਆ। ਮੁਲਜ਼ਮ ਨੇ ਕੋਰੋਨਾ ਮਹਾਮਾਰੀ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੀ ਦੁਕਾਨ ‘ਤੇ ਭੀੜ ਲਗਾਈ ਹੋਈ ਸੀ। ਦੇਰ ਰਾਤ ਨੂੰ ਦੰਡੀ ਸਵਾਮੀ ਚੌਂਕ ਵਿਚ ਮੋਹਿਤ ਨਾਮ ਦਾ ਵਿਅਕਤੀ ਨੈਚਰਲ ਸੂਪ ਨਾਮ ਦੀ ਦੁਕਾਨ ਖੋਲ੍ਹ ਕੇ ਗਾਹਕਾਂ ਨੂੰ ਖਾਣ ਪੀਣ ਦਾ ਸਾਮਾਨ ਭੇਜ ਰਿਹਾ ਸੀ । ਨਾਈਟ ਕਰਫਿਊ ਦੇ ਦੌਰਾਨ ਗਸ਼ਤ ਕਰਦੀ ਹੋਈ ਪੁਲਿਸ ਨੇ ਪਾਇਆ ਕਿ ਰਾਤ ਸਵਾ ਦੋ ਵਜੇ ਦੇ ਕਰੀਬ ਰੇਖੀ ਚੌਂਕ ਵਿੱਚ ਟੇਡੀ ਰੋਡ ਦਾ ਰਹਿਣ ਵਾਲਾ ਤਜਿੰਦਰ ਸਿੰਘ ਹੁੱਲੜਬਾਜ਼ੀ ਕਰ ਰਿਹਾ ਸੀ। ਕਰਫਿਊ ਦੇ ਦੌਰਾਨ ਹੀ ਸਰਾਭਾ ਨਗਰ ਇਲਾਕੇ ਵਿਚ ਸੁਨੀਲ ਕੁਮਾਰ ਨਾਮ ਦਾ ਨੌਜਵਾਨ ਕੱਪੜੇ ਦੀ ਦੁਕਾਨ ਖੋਲ੍ਹ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸੀ ।

ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ਵਿਚ ਰਾਜ ਕੁਮਾਰ ਨਾਮ ਦੇ ਵਿਅਕਤੀ ਨੇ ਆਪਣੀ ਡੇਅਰੀ ਖੋਲ੍ਹੀ ਹੋਈ ਸੀ । ਨਾਈਟ ਕਰਫਿਊ ਦੇ ਦੌਰਾਨ ਹੰਬੜਾ ਰੋਡ ਤੇ ਇਕ ਅਣਪਛਾਤਾ ਵਿਅਕਤੀ ਆਈਸਕ੍ਰੀਮ ਵੇਚ ਰਿਹਾ ਸੀ। ਪੱਖੋਵਾਲ ਰੋਡ ‘ਤੇ ਭਰਤ ਕੁਮਾਰ ,ਅਭਿਸ਼ੇਕ ਕੁਮਾਰ ਅਤੇ ਨਾਮਰਾਜ ਨਿਊਪਾਨੀ ਨਾਮ ਦੇ ਵਿਅਕਤੀ ਨਾਈਟ ਕਰਫਿਊ ਦੇ ਦੌਰਾਨ ਸਬਜ਼ੀ ਵੇਚ ਰਹੇ ਸਨ ।ਲੁਧਿਆਣਾ ਪੁਲਿਸ ਨੇ ਇਸ ਹਫ਼ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ 12 ਵਿਅਕਤੀਆਂ ਖਿਲਾਫ਼ 9 ਮੁਕੱਦਮੇ ਦਰਜ ਕੀਤੇ । ਪੁਲਿਸ ਕਮਿਸ਼ਨਰ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਮਹਾਂਮਾਰੀ ਦੇ ਵਧਦੇ ਪ੍ਰਕੋਪ ਤੋਂ ਬਚਣ ਲਈ ਲੋਕ ਮਾਸਕ ਪਾ ਕੇ ਰੱਖਣ, ਜ਼ਿਆਦਾ ਇਕੱਠ ਕਰਨ ਵਾਲੇ ਸਥਾਨਾਂ ‘ਤੇ ਨਾ ਜਾਣ ਅਤੇ ਬਾਹਰ ਦੇ ਖਾਣ ਪੀਣ ਤੋਂ ਪਰਹੇਜ਼ ਕੀਤਾ ਜਾਵੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੋਰ ਸਖ਼ਤੀ ਵਧਾਵੇਗੀ ।

Facebook Comments

Advertisement

ਤਾਜ਼ਾ

Sharanjit Dhillon announces new organizational structure to strengthen SAD-BJP Sharanjit Dhillon announces new organizational structure to strengthen SAD-BJP
ਪੰਜਾਬ ਨਿਊਜ਼1 day ago

ਸ਼੍ਰੋਅਦ ਦੀ ਮਜ਼ਬੂਤੀ ਲਈ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਜਲਦੀ- ਸ਼ਰਨਜੀਤ ਢਿੱਲੋਂ

ਸਮਰਾਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਸਮਰਾਲਾ ਦੀ ਵਾਂਗਡੋਰ ਪਰਮਜੀਤ ਸਿੰਘ ਢਿੱਲੋਂ ਦੇ ਹੱਥ ਦੇਣ ਤੋਂ ਬਾਅਦ...

DC orders probe into non-delivery of bodies at exorbitant cost DC orders probe into non-delivery of bodies at exorbitant cost
ਕਰੋਨਾਵਾਇਰਸ1 day ago

ਡੀਸੀ ਵੱਲੋਂ ਵੱਧ ਖ਼ਰਚਾ ਲੈਣ ‘ਤੇ ਲਾਸ਼ ਹਵਾਲੇ ਨਾ ਕਰਨ ਸਬੰਧੀ ਘਟਨਾ ਦੀ ਜਾਂਚ ਦੇ ਹੁਕਮ

ਐੱਸਏਐੱਸ ਨਗਰ : ਇਕ ਨਿੱਜੀ ਹਸਪਤਾਲ ਵੱਲੋਂ ਕੋਵਿਡ ਦੇ ਇਲਾਜ ਲਈ ਵਧੇਰੇ ਖ਼ਰਚਾ ਲੈਣ ਅਤੇ ਬਿੱਲਾਂ ਦੀ ਅਦਾਇਗੀ ਤੋਂ ਬਿਨ੍ਹਾਂ...

Residents of Sachdeva Colony, Barnhara on the streets Residents of Sachdeva Colony, Barnhara on the streets
ਪੰਜਾਬ ਨਿਊਜ਼1 day ago

ਸਚਦੇਵਾ ਕਾਲੋਨੀ ਬਾਰਨਹਾੜਾ ਵਾਸੀ ਉਤਰੇ ਸੜਕਾਂ ‘ਤੇ

ਲੁਧਿਆਣਾ : ਪਿੰਡ ਬਾਰਨਹਾੜਾ ਦੀ ਹਦੂਦ ਅੰਦਰ ਪੈਂਦੀ ਸਚਦੇਵਾ ਕਾਲੋਨੀ ਦੇ ਨਿਵਾਸੀਆਂ ਵੱਲੋਂ ਸਿਵਲ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ...

Wall built at Mandi Gate to stop installation of seizures in Ludhiana Wall built at Mandi Gate to stop installation of seizures in Ludhiana
ਕਰੋਨਾਵਾਇਰਸ1 day ago

ਲੁਧਿਆਣਾ ‘ਚ ਫੜੀਆਂ ਲਗਾਉਣ ਨੂੰ ਰੋਕਣ ਲਈ ਮੰਡੀ ਗੇਟ ‘ਤੇ ਬਣਾਈ ਗਈ ਕੰਧ

ਬਹਾਦਰਕੇ ਰੋਡ ਤੇ ਸਬਜ਼ੀ ਮੰਡੀ ਚ ਰਿਟੇਲ ਫੜੀ ਬਾਜ਼ਾਰ ਖੋਲ੍ਹਣ ਦਾ ਫੈਸਲਾ ਸ਼ਨੀਵਾਰ ਨੂੰ ਲਿਆ ਜਾਵੇਗਾ। ਸਥਾਨਕ ਮਾਰਕੀਟ ਕਮੇਟੀ ਨੇ...

In District Ludhiana again 14591 samples were taken today, the cure rate of patients was 80.59% In District Ludhiana again 14591 samples were taken today, the cure rate of patients was 80.59%
ਕਰੋਨਾਵਾਇਰਸ1 day ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 14591 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 80.59% ਹੋਈ

ਲੁਧਿਆਣਾ :    ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ...

Changed rules for second dose in Punjab, now have to wait 90 days Changed rules for second dose in Punjab, now have to wait 90 days
ਕਰੋਨਾਵਾਇਰਸ1 day ago

ਪੰਜਾਬ ‘ਚ ਦੂਸਰੀ ਡੋਜ਼ ਲਈ ਬਦਲਿਆ ਨਿਯਮ, ਹੁਣ 90 ਦਿਨ ਕਰਨਾ ਪਵੇਗਾ ਇੰਤਜ਼ਾਰ

ਬਠਿੰਡਾ : ਕੋਰੋਨਾ ਨੂੰ ਹਰਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਕਮਜ਼ੋਰ ਹੁੰਦੀ ਜਾ...

BJP reacts strongly to making Malerkotla a district BJP reacts strongly to making Malerkotla a district
ਇੰਡੀਆ ਨਿਊਜ਼1 day ago

ਭਾਜਪਾ ਵਲੋਂ ਆਇਆ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ‘ਤੇ ਸਖ਼ਤ ਪ੍ਰਤੀਕਰਮ

ਮਿਲੀ ਜਾਣਕਾਰੀ ਅਨੁਸਾਰ ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ ‘ਤੇ ਵੱਖੋ –...

Thikri patrols start in about a dozen villages of Tarn Taran, no entry without corona test or vaccination Thikri patrols start in about a dozen villages of Tarn Taran, no entry without corona test or vaccination
ਕਰੋਨਾਵਾਇਰਸ1 day ago

ਤਰਨਤਾਰਨ ਦੇ ਦਰਜਨ ਦੇ ਕਰੀਬ ਪਿੰਡਾਂ ‘ਚ ਠੀਕਰੀ ਪਹਿਰਾ ਸ਼ੁਰੂ, ਬਿਨਾ ਕੋਰੋਨਾ ਟੈਸਟ ਜਾਂ ਵੈਕੀਨੇਸ਼ਨ ਦੇ ਨਹੀਂ ਹੋਵੇਗੀ ਐਂਟਰੀ

ਤਰਨਤਾਰਨ : ਪਿੰਡਾਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਸਰਕਾਰ ਵੱਲੋਂ ਬਾਹਰੀ ਵਿਅਕਤੀਆਂ ਦੇ ਬਿਨਾ ਜਾਂਚ ਪਿੰਡਾਂ ਵਿਚ ਦਾਖਲੇ...

In Ludhiana, speeding tipper hits labourer, breaks down on the spot In Ludhiana, speeding tipper hits labourer, breaks down on the spot
ਦੁਰਘਟਨਾਵਾਂ1 day ago

ਲੁਧਿਆਣਾ ‘ਚ ਤੇਜ਼ ਰਫ਼ਤਾਰ ਟਿੱਪਰ ਨੇ ਮਜ਼ਦੂਰ ਨੂੰ ਮਾਰੀ ਟੱਕਰ,ਮੌਕੇ ‘ਤੇ ਤੋੜਿਆ ਦਮ

ਲੁਧਿਆਣਾ ਦੇ ਤਾਜਪੁਰ ਰੋਡ ਤੇ ਸੜਕ ਪਾਰ ਕਰ ਰਹੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਇਕ ਪ੍ਰਵਾਸੀ ਮਜ਼ਦੂਰ ਨੂੰ ਕੁਚਲ ਦਿੱਤਾ।...

Opposition to sending BBMB medical staff to Delhi Opposition to sending BBMB medical staff to Delhi
ਇੰਡੀਆ ਨਿਊਜ਼1 day ago

ਬੀਬੀਐੱਮਬੀ ਮੈਡੀਕਲ ਸਟਾਫ ਨੂੰ ਦਿੱਲੀ ਭੇਜਣ ਦਾ ਵਿਰੋਧ

ਰੋਪੜ : ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਜ਼ਿਲ੍ਹਾ ਇੰਟਕ ਦੇ ਨੇਤਾਵਾਂ ਨੇ ਬੀਬੀਐੱਮਬੀ ਹਸਪਤਾਲ ਦੇ ਮਿੰਨੀ ਹਸਪਤਾਲ ਵਿੱਚ ਕੰਮ...

Grocery traders not satisfied with curfew relaxation time in Khanna, Ludhiana Grocery traders not satisfied with curfew relaxation time in Khanna, Ludhiana
ਕਰੋਨਾਵਾਇਰਸ1 day ago

ਲੁਧਿਆਣਾ ਦੇ ਖੰਨਾ ਵਿੱਚ ਕਰਫਿਊ ਵਿੱਚ ਢਿੱਲ ਦੇ ਸਮੇਂ ਤੋਂ ਸੰਤੁਸ਼ਟ ਨਹੀਂ ਕਰਿਆਨਾ ਵਪਾਰੀ

ਕਰਿਆਨਾ ਵਪਾਰੀ ਦੇ ਮੁੱਖ ਬਾਜ਼ਾਰ ਰੇਲਵੇ ਰੋਡ ‘ਤੇ ਸ਼ੁੱਕਰਵਾਰ ਨੂੰ ਏਰੀਆਨਾ ਸ਼ੇਪਕੀਪਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ। ਕੋਵਿਡ 19 ਨਿਯਮਾਂ ਦੇ...

Employees deliver free meals, lunch and dinner to Corona patients at the hotel. Employees deliver free meals, lunch and dinner to Corona patients at the hotel.
ਕਰੋਨਾਵਾਇਰਸ1 day ago

ਇਸ ਹੋਟਲ ‘ਚ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਬਣ ਰਿਹਾ ਖਾਣਾ, ਲੰਚ ਤੇ ਡਿਨਰ ਘਰ ਪਹੁੰਚਾਉਂਦੇ ਨੇ ਮੁਲਾਜ਼ਮ

ਚੰਡੀਗੜ੍ਹ   : ਸੈਕਟਰ-35 ਸਥਿਤ ਹੋਟਲ ਸ਼੍ਰੀ ਸੁਵਰਣ ਕੋਰੋਨਾ ਮਰੀਜ਼ਾਂ ਦੇ ਘਰ ਖਾਣਾ ਪਹੁੰਚਾ ਰਿਹਾ ਹੈ। ਹੋਟਲ ਤੋਂ ਰੋਜ਼ਾਨਾ 150-200 ਮਰੀਜ਼ਾਂ...

Trending