ਪੰਜਾਬੀ

ਲੁਧਿਆਣਾ ਪੁਲਿਸ ਨੇ ਮਨਾਇਆ ਵੈਲੇਨਟਾਈਨ ਡੇ, ਤਲਾਕ ਦੀ ਕਗਾਰ ‘ਤੇ ਪਹੁੰਚੇ 20 ਜੋੜਿਆਂ ਨੂੰ ਮੁੜ ਕੀਤਾ ਇੱਕ

Published

on

ਲੁਧਿਆਣਾ : ਲੁਧਿਆਣਾ ਵਿੱਚ ਪੰਜਾਬ ਪੁਲਿਸ ਨੇ ਵਧੀਆ ਤਰੀਕੇ ਨਾਲ ਵੈਲੇਨਟਾਈਨ ਡੇ ਮਨਾਇਆ। ਇਸ ਦੌਰਾਨ ਪੁਲਿਸ ਨੇ ਤਲਾਕ ਦੀ ਕਗਾਰ ‘ਤੇ ਖੜ੍ਹੇ ਜੋੜਿਆਂ ਦੇ ਕੇਸਾਂ ਨੂੰ ਸੁਲਝਾਉਂਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਮੁੜ ਇੱਕ ਕਰ ਦਿੱਤਾ। ਫਿਰੋਜ਼ਪੁਰ ਰੋਡ ‘ਤੇ ਸਥਿਤ ਪੀ.ਵੀ.ਆਰ ਵਿਖੇ ਮੂਵੀ ਡੇਟ ਦਾ ਪ੍ਰਬੰਧ ਕੀਤਾ ਗਿਆ ਸੀ। ਪੁਲਿਸ ਪ੍ਰਸ਼ਾਸਨ ਨੇ 20 ਜੋੜਿਆਂ ਲਈ ਮੂਵੀ ਡੇਟ ਦਾ ਇੰਤਜ਼ਾਮ ਕੀਤਾ ਗਿਆ। ਮਠਿਆਈਆਂ ਅਤੇ ਫੁੱਲ ਭੇਟ ਕਰਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਵੀ ਕਿਹਾ।

ਦੱਸ ਦਈਏ ਕਿ ਇਨ੍ਹਾਂ ਜੋੜਿਆਂ ਨੇ ਮਹਿਲਾ ਸੈੱਲ ‘ਚ ਇਕ-ਦੂਜੇ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਪੁਲਿਸ ਅਧਿਕਾਰੀਆਂ ਨੇ ਪਤੀ-ਪਤਨੀ ਦੀ ਕਾਊਂਸਲਿੰਗ ਕੀਤੀ ਅਤੇ ਉਨ੍ਹਾਂ ਨੂੰ ਦੁਬਾਰਾ ਜੀਵਨ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਦੂਰੀ ਵਧ ਗਈ ਸੀ ਪਰ ਪੁਲਿਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸਮਝਾ ਦਿੱਤਾ, ਜਿਸ ਤੋਂ ਬਾਅਦ ਅੱਜ ਮੂਵੀ ਡੇਟ ਰੱਖੀ ਗਈ।

Facebook Comments

Trending

Copyright © 2020 Ludhiana Live Media - All Rights Reserved.