Connect with us

ਅਪਰਾਧ

ਲੁਧਿਆਣਾ ਪੁਲਿਸ ਨੇ ਟਾਂਡਾ ਤੋਂ ਫੜਿਆ ਭਗੋੜਾ ਗੈਂ.ਗ.ਸ.ਟ.ਰ ਪੁਨੀਤ ਬੈਂਸ

Published

on

Ludhiana police caught the fugitive Gangster Punit Bains from Tanda

ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਕਈ ਮਾਮਲਿਆਂ ਵਿਚ ਫਰਾਰ ਚੱਲ ਰਹੇ ਗੈਂਗ/ਸਟਰ ਪੁਨੀਤ ਬੈਂਸ ਨੂੰ ਗ੍ਰਿਫਤਾਰ ਕੀਤਾ ਹੈ। ਸੀਆਈਏ-2 ਦੀ ਪੁਲਿਸ ਨੇ ਉਸ ਨੂੰ ਫੜਿਆ ਹੈ। ਪੁਨੀਤ ਬੈਂਸ ਸ਼੍ਰੀ ਅਮਰਨਾਥ ਯਾਤਰਾ ‘ਤੇ ਜਾ ਰਿਹਾ ਸੀ। ਇਸ ਦੌਰਾਨ ਵਿਚ ਰਸਤੇ ਹੀ ਪੁਲਿਸ ਨੇ ਉਸ ਨੂੰ ਦਬੋਚ ਲਿਆ। ਪੁਲਿਸ ਨੇ ਪੁਨੀਤ ਨੂੰ ਸ਼ਾਸਤਰੀ ਨਗਰ ਵਿਚ ਇਕ ਘਰ ‘ਤੇ ਗੋਲੀ/ਆਂ ਚਲਾਉਣ ਦੇ ਮਾਮਲੇ ਵਿਚ ਦਬੋਚਿਆ ਹੈ। ਲੰਬੇ ਪੁਲਿਸ ਤੋਂ ਪੁਲਿਸ ਨੂੰ ਇਸ ਬਦਮਾਸ਼ ਦੀ ਤਲਾਸ਼ ਸੀ।

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗ/ਸਟਰ ਰੋਪੜ ਜ਼ਰੀਏ ਸ਼੍ਰੀ ਅਮਰਨਾਥ ਯਾਤਰਾ ‘ਤੇ ਜਾਣ ਦੀ ਤਿਆਰੀ ਵਿਚ ਹੈ। ਮੁਲਜ਼ਮ ਦੀ ਲੋਕੇਸ਼ਨ ਟ੍ਰੇਸ ਕਰਕੇ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਟਾਂਡਾ ਕੋਲ ਫੜ ਲਿਆ। ਬਦਮਾਸ਼ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੇ ਉਸ ਦਾ 3 ਦਿਨ ਦਾ ਰਿਮਾਂਡ ਲਿਆ ਹੈ। ਬੈਂਸ ਦੇ ਹੋਰ ਸਾਥੀਆਂ ਦੀ ਭਾਲ ਵਿਚ ਲਗਾਤਾਰ ਪੁਲਿਸ ਦਬਿਸ਼ ਦੇ ਰਹੀ ਹੈ।

Facebook Comments

Trending