ਅਪਰਾਧ

ਲੁਧਿਆਣਾ ਪੁਲਿਸ ਵੱਲੋਂ ATM ‘ਤੇ ਲੁੱਟ-ਖੋਹ ਕਰਨ ਵਾਲਾ ਨੌਜਵਾਨ ਗ੍ਰਿਫਤਾਰ

Published

on

ਲੁਧਿਆਣਾ : ਥਾਣਾ ਫੋਕਲ ਪੁਆਇੰਟ ਲੁਧਿਆਣਾ ਦੀ ਪੁਲਿਸ ਪਾਰਟੀ ਪਾਸ ਰਾਜਾ ਬਾਬੂ ਪੁੱਤਰ ਨਗੀਨਾ ਮਹਾਤੋ ਵਾਸੀ ਗਣੇਸ਼ ਲਾਲਾ ਦਾ ਵਿਹੜਾ ਗਲੀ ਨੰਬਰ 3 ਗੁਰੂਬਾਗ ਕਾਲੋਨੀ ਜੀਵਨ ਨਗਰ ਥਾਣਾ ਫੋਕਲ ਪੁਆਇੰਟ ਲੁਧਿਆਣਾ ਨੇ ਹਾਜ਼ਰ ਆ ਕੇ ਦੱਸਿਆ ਕਿ ਮੈਂ ਐੱਸਬੀਆਈ ਬੈਂਕ ਦੇ ਏਟੀਐੱਮ ਮੁੰਡੀਆਂ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਪੈਸਾ ਜਮ੍ਹਾ ਕਰਾਉਣ ਲਈ ਗਿਆ ਜਿਥੇ ਦੋਸ਼ੀ ਰਜਿੰਦਰ ਕੁਮਾਰ ਉਰਫ ਰਾਜ ਮੈਨੂੰ ਧੱਕਾ ਮਾਰ ਕੇ ਜ਼ਬਰਦਸਤੀ 16,000 ਰੁਪਏ ਖੋਹ ਕੇ ਫਰਾਰ ਹੋ ਗਿਆ।

ਥਾਣਾ ਫੋਕਲ ਪੁਆਇੰਟ ਲੁਧਿਆਣਾ ਨੇ ਰਿਪੋਰਟ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ। ਦੌਰਾਨੇ ਤਫਤੀਸ਼ ਮੁਕੱਦਮਾ ਵਿਚ ਦੋਸ਼ੀ ਰਜਿੰਦਰ ਕੁਮਾਰ ਉਰਫ ਰਾਜ ਪੁੱਤਰ ਸੱਤ ਨਾਰਾਇਣ ਵਾਸੀ ਗਲੀ ਨੰਬਰ 6 ਮੁਹੱਲਾ ਗੋਬਿੰਦਸਰ ਡਾਬਾ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਹ ਕੀਤੇ 16 ਹਜ਼ਾਰ ਰੁਪਏ ਤੇ 34 ਏਟੀਐੱਮ ਕਾਰਡ ਬਰਾਮਦ ਕੀਤੇ ਗਏ। ਦੋਸ਼ੀ ਰਾਜਿੰਦਰ ਕੁਮਾਰ ਉਰਫ ਰਾਜ ਪਾਸੋਂ ਪੁੱਛਗਿਛ ਕੀਤੀ ਜਾ ਰਹੀ ਹੈ ਜਿਸ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਪਹਿਲਾਂ ਏਟੀਐੱਮ ‘ਤੇ ਜਾ ਕੇ ਖੜ੍ਹਾ ਹੋ ਜਾੰਦਾ ਸੀ ਜਦੋਂ ਵੀ ਕੋਈ ਅਣਜਾਨ ਵਿਅਕਤੀ ਏਟੀਐੱਮ ‘ਤੇ ਪੈਸੇ ਕਢਵਾਉਣ ਲਈ ਆਉਂਦਾ ਸੀ ਤਾਂ ਉਹ ਉਸ ਸਮੇਂ ਏਟੀਐੱਮ ਦਾ ਕੋਡ ਦੇਖ ਲੈਂਦਾ ਸੀ ਤੇ ਉਸ ਨੂੰ ਮਦਦ ਲਈ ਕਹਿੰਦਾ ਸੀ। ਫਿਰ ਉਸ ਵਿਅਕਤੀ ਦਾ ਏਟੀਐੱਮ ਕਾਰਡ ਬਦਲ ਕੇ ਆਪਣੇ ਕੋਲ ਰੱਖ ਲੈਂਦਾ ਸੀ ਤੇ ਉਸ ਨੂੰ ਕੋਈ ਡੰਮੀ ਏਟੀਐੱਮ ਕਾਰਡ ਦੇ ਦਿੰਦਾ ਸੀ ਤੇ ਬਾਹਰ ਜਾ ਕੇ ਕਿਸੇ ਹੋਰ ਏਟੀਐੱਮ ਤੋਂ ਉਸ ਦੇ ਪੈਸੇ ਕਢਵਾ ਲੈਂਦਾ ਸੀ।

Facebook Comments

Trending

Copyright © 2020 Ludhiana Live Media - All Rights Reserved.