ਅਪਰਾਧ

ਲੁਧਿਆਣਾ ਪੁਲਿਸ ਨੇ 75 ਪੇਟੀਆਂ ਅੰਗਰੇਜ਼ੀ ਸ਼ਰਾਬ ਸਣੇ ਕੀਤਾ ਸਮੱਗਲਰ ਕਾਬੂ

Published

on

ਲੁਧਿਆਣਾ : ਮਹਾਂਨਗਰ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ 75 ਪੇਟੀਆਂ ਅੰਗਰੇਜ਼ੀ ਸ਼ਰਾਬ ਸਣੇ ਇੱਕ ਕਾਰ ਸਵਾਰ ਤਸਕਰ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੀ ਪੁਲਿਸ ਪਾਰਟੀ ਟੀ-ਪੁਆਇੰਟ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਨਾਕਾ ਬੰਦੀ ਕਰਕੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ASI ਦਿਨੇਸ਼ ਕੁਮਾਰ ਨੂੰ ਇਤਲਾਹ ਮਿਲੀ ਕਿ ਸੋਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੋਰਟ ਸਦੀਕ, ਜਲੰਧਰ ਜੋ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਇੱਕ ਚਿੱਟੇ ਰੰਗ ਦੀ ਕਾਰ ‘ਤੇ ਚੰਡੀਗੜ ਤੋਂ ਸ਼ਰਾਬ ਲੋਡ ਕਰਕੇ ਲੁਧਿਆਣਾ ਸ਼ਹਿਰ ‘ਚ ਸ਼ਰਾਬ ਦੀ ਸਪਲਾਈ ਦੇਣ ਆ ਰਿਹਾ ਹੈ।

ਦੋਸ਼ੀ ਨੂੰ ਨਾਕਾਬੰਦੀ ਕਰਕੇ ਦੋਸ਼ੀ ਸੋਨੂੰ ਨੂੰ 75 ਪੇਟੀਆਂ ਸ਼ਰਾਬ ਮਾਰਕਾ 999 POWAR STAR FINE WHISKY ਠੇਕਾ ਸ਼ਰਾਬ ਅੰਗਰੇਜੀ ਅਤੇ ਕਾਰ ਮਾਰਕਾ ਕਰੋਲਾ ਰੰਗ ਚਿੱਟਾ ਨੰਬਰੀ PB08AN4228 ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸਦੇ ਹੋਰ ਸਾਥੀਆਂ ਬਾਰੇ ਪੁੱਛ-ਗਿੱਛ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.