ਅਪਰਾਧ

ਲੁਧਿਆਣਾ ਪੁਲਿਸ ਵੱਲੋਂ ਬੀਤੇ ਦਿਨੀ ਹੋਈ ਲੁੱਟ ਦਾ ਮਾਮਲਾ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕੀਤਾ ਕਾਬੂ

Published

on

ਲੁਧਿਆਣਾ :  ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, IPS ਕਮਿਸ਼ਨਰ ਪੁਲਿਸ ਲੁਧਿਆਣਾ ਜੀ ਨੇ ਦੱਸਿਆ ਕਿ ਰਾਧਾ ਮੋਹਨ ਥਾਪਰ ਜਿਨ੍ਹਾਂ ਦੀ ਸਿਵਾ ਹੋਜਰੀ ਨਾਮ ਪਰ ਇੰਡਸਟਰੀਅਲ ਏਰੀਆ A ਨੇੜੇ ਆਰ.ਕੇ ਰੋਡ ਲੁਧਿਆਣਾ ਵਿੱਖੇ ਫੈਕਟਰੀ ਹੈ। ਨਾਮਲੂਮ ਵਿਅਕਤੀਆਂ ਵੱਲੋਂ ਜੋ ਕਿ 2 ਮੋਟਰ ਸਾਈਕਲਾਂ ਪਰ ਸਵਾਰ ਹੋ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਪਾਸੋਂ 9 ਲੱਖ 50 ਹਾਜਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।ਜਿਸ ਨੂੰ ਸੀ.ਆਈ.ਏ ਸਟਾਫ-1 ਵੱਲੋਂ ਟਰੇਸ ਕਰਕੇ 03 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੁੱਟ ਕੀਤੀ ਰਕਮ 2,72000/- ਰੁਪਏ ਬ੍ਰਾਂਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਵਾਰਦਾਤ ਤੋਂ ਤੁਰੰਤ ਬਾਅਦ ਮੋਕਾ ਪਰ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਅਤੇ ਥਾਣਾ ਮੋਤੀ ਨਗਰ ਦੀ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਸੀ ਅਤੇ ਆਦੇਸ਼ ਦਿੱਤੇ ਗਏ ਸਨ ਕਿ ਮੁਕੱਦਮਾ ਵਿੱਚ ਨਾਮਲੂਮ ਵਿਅਕਤੀਆਂ ਦਾ ਸੁਰਾਗ ਲਗਾ ਕੇ ਹਰ ਹਾਲਤ ਵਿੱਚ ਮੁੱਕਦਮਾ ਟਰੇਸ ਕੀਤਾ ਜਾਵੇ। ਸੀ.ਆਈ.ਏ. ਸਟਾਫ-1 ਦੀ ਟੀਮ ਵੱਲੋਂ ਮੁੱਕਦਮੇ ਨੂੰ ਪ੍ਰੋਫੈਸ਼ਨਲ ਅਤੇ ਸਾਇੰਟੀਫਿਕ ਢੰਗ ਨਾਲ ਤਫਤੀਸ਼ ਕਰਦੇ ਹੋਏ 48 ਘੰਟਿਆਂ ਦੇ ਅੰਦਰ ਅੰਦਰ 02 ਦੋਸ਼ੀਆਨ ਨੂੰ ਮਕਾਨ ਨੰਬਰ 591 ਸੈਕਟਰ 25 ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਸੀ ਅਤੇ ਇੱਕ ਦੋਸ਼ੀ ਨੂੰ ਮੁਕੱਦਮਾ ਵਿੱਚ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਹੈ।

ਦੋਸ਼ੀਆਨ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗਿੱਲ ਨਹਿਰ ਵਿੱਚ ਸਬੂਤ ਖੁਰਦਬੁਰਦ ਕਰਨ ਲਈ ਸੁੱਟ ਦਿੱਤੇ ਸਨ, ਗੋਤਾਖੋਰਾਂ ਦੀ ਮਦਦ ਨਾਲ ਬ੍ਰਾਂਮਦ ਕਰ ਲਏ ਹਨ। ਦੋਸ਼ੀਆਨ ਦੀ ਪੁੱਛਗਿੱਛ ਤੋਂ ਇਨ੍ਹਾਂ ਦੇ 03 ਹੋਰ ਸਾਥੀਆਨ ਦੇ ਨਾਮ ਪਤੇ ਐਡਰੈਸ ਤਸਦੀਕ ਹੋ ਚੁੱਕੇ ਹਨ। ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.