Connect with us

ਅਪਰਾਧ

ਲੁਧਿਆਣਾ: ਬੁੱਢੇ ਨਾਲੇ ‘ਚੋਂ ਮਿਲਿਆ ਨਵਜੰਮਿਆ ਭਰੂਣ, ਜਾਂਚ ‘ਚ ਜੁਟੀ ਪੁਲਿਸ

Published

on

ਲੁਧਿਆਣਾ: ਬਿਹਾਰੀ ਕਲੋਨੀ ਦੇ ਬਾਹਰ ਨਿਕਲਦੇ ਇੱਕ ਬੁੱਢੇ ਨਾਲੇ ਵਿੱਚੋਂ ਮਿਲੇ ਨਵਜੰਮੇ ਬੱਚੇ ਦੇ ਭਰੂਣ ਨੂੰ ਕੁੱਤੇ ਪਾੜ ਰਹੇ ਸਨ। ਇਲਾਕਾ ਵਾਸੀਆਂ ਅਨੁਸਾਰ ਨਵਜੰਮਿਆ ਭਰੂਣ ਇੱਕ ਬੰਦ ਪਲਾਸਟਿਕ ਦੇ ਲਿਫਾਫੇ ਵਿੱਚ ਸੀ, ਜੋ ਬੁੱਢੇ ਨਾਲੇ ਵਿੱਚ ਤੈਰ ਰਿਹਾ ਸੀ। ਮੌਕੇ ‘ਤੇ ਇਕੱਠੇ ਹੋਏ ਕੁੱਤੇ ਨਵਜੰਮੇ ਬੱਚੇ ਦੇ ਭਰੂਣ ਨੂੰ ਪਾੜ ਰਹੇ ਸਨ। ਇਸ ਦੌਰਾਨ ਮੌਕੇ ਤੋਂ ਲੰਘ ਰਹੇ ਰਾਹਗੀਰਾਂ ਨੇ ਡੰਡਿਆਂ ਨਾਲ ਕੁੱਤਿਆਂ ਨੂੰ ਭਜਾ ਦਿੱਤਾ ਅਤੇ ਮਾਮਲੇ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਨਵਜੰਮੇ ਭਰੂਣ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending