Connect with us

ਕਰੋਨਾਵਾਇਰਸ

ਲੁਧਿਆਣਾ ਜਵੈਲਰਜ਼ ਐਸੋਸੀਏਸ਼ਨ ਨੇ ਆਪਣੇ 45 ਸਾਲ ਤੋਂ ਘੱਟ ਉਮਰ ਦੇ ਕਾਮਿਆਂ ਅਤੇ ਖਪਤਕਾਰਾਂ ਲਈ ਵੈਕਸੀਨ ਕੀਤੀ ਸਪਾਂਸਰ

Published

on

Ludhiana Jewelers Association sponsors vaccines for its workers and consumers under 45 years of age

ਲੁਧਿਆਣਾ :   ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਲੁਧਿਆਣਾ ਜਵੈਲਰਜ਼ ਐਸੋਸੀਏਸ਼ਨ ਨੇ ਸ਼ਨੀਵਾਰ ਨੂੰ ਆਪਣੇ ਮੈਂਬਰਾਂ, ਵਰਕਰਾਂ ਅਤੇ ਖਪਤਕਾਰਾਂ ਲਈ ਵੈਕਸੀਨ ਸਪਾਂਸਰ ਕੀਤੀ ਅਤੇ ਸਥਾਨਕ ਸਤਲੁਜ ਕਲੱਬ ਵਿਖੇ ਟੀਕਾਕਰਨ ਕੈਂਪ ਵੀ ਲਗਾਇਆ।
18 ਤੋਂ 44 ਸਾਲ ਦੇ ਵਿਅਕਤੀਆਂ ਲਈ ਟੀਕਾਕਰਨ ਕੈਂਪ ਦੀ ਸ਼ੁਰੂਆਤ ਕਰਦਿਆਂ ਵਿਧਾਨ ਸਭਾ ਮੈਂਬਰ ਸੁਰਿੰਦਰ ਡਾਵਰ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਵੈਲਰ ਐਸੋਸੀਏਸ਼ਨ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਹੋਰ ਵਪਾਰਕ ਸੰਸਥਾਵਾਂ ਅਤੇ ਲੋਕਾਂ ਨੂੰ ਵੀ ਇਸ ਉਮਰ ਵਰਗ ਦੇ ਲੋੜਵੰਦ ਲੋਕਾਂ ਲਈ ਵੈਕਸੀਨ ਦਾਨ ਕਰਨ ਦੀ ਪ੍ਰੇਰਨਾ ਮਿਲੇਗੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਹਿਲਾਂ ਹੀ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਹੁਣ ਸਮੇਂ ਦੀ ਲੋੜ ਹੈ ਕਿ 45 ਸਾਲ ਤੋਂ ਘੱਟ ਉਮਰ ਦੇ ਲੋੜਵੰਦ ਲੋਕਾਂ ਲਈ ਵੈਕਸੀਨ ਸਪਾਂਸਰ ਕਰ ਕੇ ਉਨ੍ਹਾਂ ਦਾ ਸਾਥ ਦਿੱਤਾ ਜਾਵੇ, ਜੋ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਕੋਵਿਡ 19 ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਾਏਗਾ । ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦੀ ਇਕ ਮਹਾਨ ਅਤੇ ਬੇਮਿਸਾਲ ਸੇਵਾ ਹੈ। ਉਨ੍ਹਾਂ ਹੋਰਨਾਂ ਮਾਰਕਿਟ, ਹੋਟਲ ਮਾਲਕਾਂ, ਰੈਸਟੋਰੈਂਟਾਂ, ਗਾਰਮੈਂਟ ਐਸੋਸੀਏਸ਼ਨਾਂ ਨੂੰ ਵੀ ਆਪਣੇ 18 ਤੋਂ 44 ਸਾਲ ਦੇ ਮੈਂਬਰਾਂ ਅਤੇ ਵਰਕਰਾਂ ਲਈ ਵੈਕਸੀਨ ਸਪਾਂਸਰ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਆਪਣੇ ਕਰਮਚਾਰੀਆਂ ਲਈ ਜੀਵਨ ਰੱਖਿਅਕ ਵੈਕਸੀਨ ਸਪਾਂਸਰ ਕਰ ਕੇ ਉਨ੍ਹਾਂ ਦੀ ਸਿਹਤ ਅਤੇ ਭਲਾਈ ਨੂੰ ਪਹਿਲ ਦੇਣ ਵਾਲੇ ਲੋਕਾਂ ਨੂੰ ਇਤਿਹਾਸ ਹਮੇਸ਼ਾ ਯਾਦ ਰੱਖੇਗਾ। ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਫਿਲਹਾਲ ਵੈਕਸੀਨ ਦੀ ਲੋੜ ਹੈ ਨਾ ਕਿ ਕੰਸਨਟਰੇਟਰਜ਼, ਮਾਸਕ, ਸੈਨੇਟਾਈਜ਼ਰ, ਆਕਸੀਜਨ ਸਿਲੰਡਰ ਦੀ ਕਿਉਂਕਿ ਸਥਿਤੀ ਹੁਣ ਆਮ ਵਰਗੀ ਹੁੰਦੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦੇ ਤੇਜ਼ੀ ਨਾਲ ਟੀਕਾਕਰਨ ਨਾਲ ਜਨ ਸਮੂਹ ਦੀ ਪ੍ਰਤੀਰੋਧੀ ਸ਼ਕਤੀ ਯਕੀਨੀ ਬਣੇਗੀ, ਜੋ ਇਸ ਲਹਿਰ ਨੂੰ ਰੋਕੇਗੀ।
ਉਨ੍ਹਾਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਲੱਬ ਵਿੱਚ ਬੂਟਾ ਵੀ ਲਗਾਇਆ।

Facebook Comments

Advertisement

ਤਾਜ਼ਾ

Farmers block Delhi-Ludhiana highway over DAP fertilizer Farmers block Delhi-Ludhiana highway over DAP fertilizer
ਖੇਤੀਬਾੜੀ6 mins ago

ਡੀਏਪੀ ਖਾਦ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ-ਲੁਧਿਆਣਾ ਮੁੱਖ ਮਾਰਗ ਕੀਤਾ ਜਾਮ

ਸੰਗਰੂਰ : ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਲਾਏ ਗਏ ਕਿਸਾਨ ਮੇਲੇ ਦਾ ਸਵਾਦ ਉਸ...

Foreign-funded terrorist arrested, ammunition and pistol recovered Foreign-funded terrorist arrested, ammunition and pistol recovered
ਅਪਰਾਧ17 mins ago

ਵਿਦੇਸ਼ਾਂ ਤੋਂ ਵਿੱਤੀ ਮਦਦ ਹਾਸਲ ਕਰਨ ਵਾਲਾ ਅੱਤਵਾਦੀ ਗ੍ਰਿਫ਼ਤਾਰ, ਗੋਲਾ ਬਾਰੂਦ ਤੇ ਪਿਸਤੌਲ ਬਰਾਮਦ

ਸੰਗਰੂਰ : ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਲਖਵੀਰ ਸਿੰਘ ਲੱਖਾ ਵਾਸੀ ਲਹਿਰਾ, ਜ਼ਿਲ੍ਹਾ...

ਪੰਜਾਬ ਨਿਊਜ਼48 mins ago

ਸ਼੍ਰੀ ਵਾਲਮੀਕਿ ਤੀਰਥ ਅਸਥਾਨ ਨਤਮਸਤਕ ਹੋਏ CM ਚੰਨੀ, ਬੇਘਰਿਆਂ ਨੂੰ 5-5 ਮਰਲੇ ਦੇ ਪਲਾਟਾਂ ਸਮੇਤ ਕੀਤੇ 4 ਵੱਡੇ ਐਲਾਨ

ਅੰਮ੍ਰਿਤਸਰ : ਭਗਵਾਨ ਵਾਲਮੀਕਿ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਮੌਕੇ ਰਾਜ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਚਰਨਜੀਤ...

Navjot Singh Sidhu, 58, was greeted by several leaders including CM Channi of Punjab Navjot Singh Sidhu, 58, was greeted by several leaders including CM Channi of Punjab
ਪੰਜਾਬ ਨਿਊਜ਼2 hours ago

58 ਦੇ ਹੋਏ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਸੀਐੱਮ ਚੰਨੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਵਧਾਈ

ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ 58 ਸਾਲ ਦੇ ਹੋ ਗਏ ਹਨ। ਪੰਜਾਬ ਕਾਂਗਰਸ ਨੇ ਨਵਜੋਤ...

CM Charanjit Channi arrives in Batala for the last prayers of Shaheed Mandeep Singh CM Charanjit Channi arrives in Batala for the last prayers of Shaheed Mandeep Singh
ਪੰਜਾਬ ਨਿਊਜ਼2 hours ago

ਬਟਾਲਾ ’ਚ ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ’ਚ ਪਹੁੰਚੇ ਸੀਐਮ ਚਰਨਜੀਤ ਚੰਨੀ

ਬਟਾਲਾ : ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਸੂਰਨਕੋਟ ਚ ਹੋਏ ਮੁਕਾਬਲੇ ਦੌਰਾਨ ਸ਼ਹਾਦਤ ਪ੍ਰਾਪਤ ਕਰ ਚੁੱਕੇ ਸ਼ਹੀਦ ਮਨਦੀਪ ਸਿੰਘ...

Navjot Sidhu launches second missile - Sukhbir Badal Navjot Sidhu launches second missile - Sukhbir Badal
ਪੰਜਾਬ ਨਿਊਜ਼3 hours ago

ਨਵਜੋਤ ਸਿੱਧੂ ਦੂਜੀ ਮਿਜ਼ਾਈਲ ਕਰ ਰਿਹੈ ਤਿਆਰ – ਸੁਖਬੀਰ ਬਾਦਲ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਮੇਟੀ ਅਹੁੱਦੇ ਤੋਂ ਅਸਤੀਫਾ ਦੇ ਚੁੱਕੇ...

The Supreme Court will set aside the case of driving and subsequent violence The Supreme Court will set aside the case of driving and subsequent violence
ਇੰਡੀਆ ਨਿਊਜ਼3 hours ago

ਗੱਡੀ ਚੜ੍ਹਾਉਣ ਤੇ ਉਸ ਤੋਂ ਬਾਅਦ ਹੋਈ ਹਿੰਸਾ ਦੇ ਕੇਸ ਨੂੰਵੱਖ ਵੱਖ ਕਰੇਗਾ ਸੁਪਰੀਮ ਕੋਰਟ, ਸੁਣਵਾਈ ਟਲੀ

ਨਵੀਂ ਦਿੱਲੀ : ਸੁਪਰੀਮ ਕੋਰਟ ‘ਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਇਸ ਮਹੀਨੇ ਦੀ ਸ਼ੁਰੂਆਤ ‘ਚ ਹੋਈ ਹਿੰਸਕ ਘਟਨਾ...

The AAP delegation sought funds from CM Channy for their respective constituencies The AAP delegation sought funds from CM Channy for their respective constituencies
ਪੰਜਾਬ ਨਿਊਜ਼3 hours ago

AAP ਦੇ ਵਫ਼ਦ ਨੇ CM ਚੰਨੀ ਤੋਂ ਆਪੋ-ਆਪਣੇ ਹਲਕਿਆਂ ਲਈ ਮੰਗਿਆ ਫੰਡ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੱਤਾਧਾਰੀ ਕਾਂਗਰਸ ਉਪਰ ਸੂਬੇ...

Advocated by the Education Minister to make regional languages ​​the main subject in the respective states Advocated by the Education Minister to make regional languages ​​the main subject in the respective states
ਇੰਡੀਆ ਨਿਊਜ਼4 hours ago

ਸਿੱਖਿਆ ਮੰਤਰੀ ਵੱਲੋਂ ਖੇਤਰੀ ਭਾਸ਼ਾਵਾਂ ਨੂੰ ਸਬੰਧਤ ਸੂਬਿਆਂ ‘ਚ ਮੁੱਖ ਵਿਸ਼ਾ ਬਣਾਉਣ ਦੀ ਕੀਤੀ ਵਕਾਲਤ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵੱਲੋਂ ਦਸਵੀਂ ਤੇ ਬਾਰ੍ਹਵੀਂ...

10 lakh jewelery looted by holding a pistol on a goldsmith's shop 10 lakh jewelery looted by holding a pistol on a goldsmith's shop
ਅਪਰਾਧ4 hours ago

ਸੁਨਿਆਰੇ ਦੀ ਕਨਪਟੀ ’ਤੇ ਪਿਸਤੌਲ ਰੱਖ ਕੇ ਲੁੱਟੇ 10 ਲੱਖ ਦੇ ਗਹਿਣੇ

ਲੁਧਿਆਣਾ : ਹੈਬੋਵਾਲ ਦੇ ਹੰਬੜਾਂ ਰੋਡ ‘ਤੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ ਜਿਊਲਰ ਨੂੰ ਗਨ ਪੁਆਇੰਟ ’ਤੇ ਲੈ ਕੇ 10 ਲੱਖ...

Commencement of road construction work at Mohalla Gurmail Nagar Luhara Commencement of road construction work at Mohalla Gurmail Nagar Luhara
ਪੰਜਾਬੀ4 hours ago

ਮੁਹੱਲਾ ਗੁਰਮੇਲ ਨਗਰ ਲੁਹਾਰਾ ਵਿਖੇ ਸੜਕ ਉਸਾਰੀ ਦੇ ਕਾਰਜ ਦੀ ਸ਼ੁਰੂਆਤ

ਲੁਧਿਆਣਾ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਇਨ੍ਹਾਂ ਵਿਚਾਰਾਂ...

Kular honors city president Dang at Halqa Atam Nagar Kular honors city president Dang at Halqa Atam Nagar
ਪੰਜਾਬੀ4 hours ago

ਕੁਲਾਰ ਵੱਲੋ ਸ਼ਹਿਰੀ ਪ੍ਰਧਾਨ ਡੰਗ ਦਾ ਹਲਕਾ ਆਤਮ ਨਗਰ ਵਿਖੇ ਸਨਮਾਨ

ਲੁਧਿਆਣਾ : ਸ਼ੋ੍ਮਣੀ ਅਕਾਲੀ ਦਲ ਟੇ੍ਡ ਅਤੇ ਇੰਡਸਟਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਵੱਲੋਂ ਅਕਾਲੀ ਜਥਾ ਲੁਧਿਆਣਾ...

Trending