Connect with us

ਪੰਜਾਬ ਨਿਊਜ਼

ਲੁਧਿਆਣਾ ਦੇ ਡਾਕਟਰ ਨੇ ਬਣਾਈ ਕੋਰੋਨਾ ਵਾਇਰਸ ਦੀ ਦਵਾਈ, 15 ਦਿਨ ‘ਚ ਮਰੀਜ਼ ਠੀਕ ਕਰਨ ਦਾ ਕੀਤਾ ਦਾਅਵਾ

Published

on

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਦੇਸ਼ ਚ ਪੀੜਤ ਮਰੀਜਾਂ ਦੀ ਗਿਣਤੀ ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਪੰਜਾਬ ਵਿਚ ਸਾਰੇ ਕਾਲਜ, ਸ਼ਾਪਿੰਗ ਮਾਲ, ਜਿਮ ਆਦਿ 31 ਮਾਰਚ ਤਕ ਬੰਦ ਕਰਨ ਦੇ ਆਦੇਸ਼ ਦਿਤੇ ਗਏ ਹਨ ਅਤੇ ਲੋਕਾਂ ਨੂੰ ਹਰ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ। ਦਸ ਦਈਏ ਕਿ ਕੋਹਾੜਾ ਦੇ ਰਹਿਣ ਵਾਲੇ ਆਯੁਰਵੈਦਿਕ ਪ੍ਰਣਾਲੀ ਨਾਲ ਇਲਾਜ ਕਰਨ ਵਾਲੇ ਡਾਕਟਰ ਹਰਭਿੰਦਰ ਸਿੰਘ ਸਿੰਧੂ ਨੇ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਨਿਜਾਤ ਦਵਾਉਣ ਲਈ ਇਕ ਦਵਾਈ ਬਣਾਈ ਹੈ ਜਿਸ ਨਾਲ ਪੀੜਤ ਸਿਰਫ 15 ਦਿਨ ਵਿਚ ਤੰਦਰੁਸਤ ਹੋ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਰੀਜ਼ ਦਾ ਇਲਾਜ ਬਿਲਕੁੱਲ ਮੁਫ਼ਤ ਕੀਤਾ ਜਾਵੇਗਾ ਤੇ ਡਾਕਟਰ ਹਰਭਿੰਦਰ ਸਿੰਘ ਸਿੰਧੂ ਨੇ ਸਰਕਾਰ ਨੂੰ ਵੀ ਇਸ ਦਵਾਈ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੈਂਸਰ ਪੀੜਤ ਮਰੀਜਾਂ ਨੂੰ ਨਵਾਂ ਜੀਵਨ ਦਿਤਾ ਹੈ। ਇਸ ਤੋਂ ਬਾਅਦ ਸਰਬਤ ਦਾ ਭਲਾ ਚੈਰੀਟੇਬਲ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਇਸ ਕਾਰਜ ਸਬੰਧੀ ਡਾਕਟਰ ਹਰਭਿੰਦਰ ਸਿੰਘ ਨੂੰ ਹਰ ਸੰਭਵ ਸਹਿਯੋਗ ਦਿਤਾ ਜਾਵੇਗਾ।

Facebook Comments

Trending