ਅਪਰਾਧ

ਲੁਧਿਆਣਾ ਦੀ ਕ੍ਰਾਈਮ ਬ੍ਰਾਂਚ ਨੇ ਸਾਬਕਾ ਮੰਤਰੀ ਦੇ ਭਤੀਜੇ ਨੂੰ ਲਿਆ ਹਿਰਾਸਤ ‘ਚ

Published

on

ਲੁਧਿਆਣਾ : ਲੁਧਿਆਣਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਕਥਿਤ ਭੂਮਿਕਾ ਦੇ ਦੋਸ਼ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਕ ਦੇ ਕਤਲ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਨਾਲ ਉਸਦੇ ਸਬੰਧ ਲੁਧਿਆਣਾ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਉਣ ਤੋਂ ਬਾਅਦ ਕਾਹਲੋਂ ਛੁਪ ਗਿਆ ਸੀ। ਡੀਸੀਪੀ ਇਨਵੈਸਟੀਗੇਸ਼ਨ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ਵਿਚ ਪੁਲਿਸ ਨੂੰ ਮੁਲਜ਼ਮ ਸੰਦੀਪ ਦੇ ਸਿੰਘਪੁਰਾ ਇਲਾਕੇ ਵਿਚ ਲੁਕੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ।ਇਸੇ ਤਹਿਤ ਸੀਆਈਏ ਦੀ ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਸਿੰਘਪੁਰਾ ਇਲਾਕੇ ਤੋਂ ਕਾਬੂ ਕੀਤਾ।

ਡੀਸੀਪੀ ਬਰਾੜ ਨੇ ਆਖਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ , ਜਿਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ । ਪੁੱਛਗਿੱਛ ਦੇ ਦੌਰਾਨ ਉਸ ਦੀ ਮੂਸੇਵਾਲਾ ਦੇ ਕਤਲ ਵਿਚ ਅਸਲ ਸ਼ਮੂਲੀਅਤ ਦਾ ਖੁਲਾਸਾ ਹੋਵੇਗਾ। ਸੀਆਈਏ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਘੋੜਾ ਵਪਾਰੀ ਸਤਬੀਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਿਸ ਨੂੰ ਸੰਦੀਪ (ਜੋ ਕਿ ਇਕ ਸਟੱਡ ਫਾਰਮ ਦਾ ਮਾਲਕ ਵੀ ਹੈ) ਨੇ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰਾਂ ਨੂੰ ਬਚਾ ਲਈ ਹਥਿਆਰ ਭੇਜੇ ਸਨ।

Facebook Comments

Trending

Copyright © 2020 Ludhiana Live Media - All Rights Reserved.