ਪੰਜਾਬੀ

ਲੁਧਿਆਣਾ-ਚੰਡੀਗੜ੍ਹ ਦਾ ਸਫ਼ਰ ਹੋਇਆ ਮਹਿੰਗਾ, ਹੁਣ ਘੁਲਾਲ ਟੋਲ ਪਲਾਜ਼ਾ ‘ਤੇ ਦੇਣੇ ਪੈਣਗੇ 40 ਰੁਪਏ ਹੋਰ

Published

on

ਲੁਧਿਆਣਾ : ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਅੱਜ 1 ਅਪ੍ਰੈਲ, 2022 ਤੋਂ ਟੋਲ ਟੈਕਸ ਦੀ ਦਰ ਵਿੱਚ ਵਾਧਾ ਕੀਤਾ ਹੈ। ਇਸ ਤਹਿਤ ਲੁਧਿਆਣਾ-ਫਿਰੋਜ਼ਪੁਰ ਰੋਡ ਤੇ ਚੌਕੀਮਾਨ ਨੇੜੇ ਕਾਰ ਚਾਲਕਾਂ ਨੂੰ ਪੰਜ ਰੁਪਏ ਜ਼ਿਆਦਾ ਅਤੇ ਲੁਧਿਆਣਾ-ਚੰਡੀਗੜ੍ਹ ਹਾਈਵੇ ਤੇ ਘੁੱਲਾਲ ਟੋਲ ਪਲਾਜ਼ਾ ਤੇ 40 ਰੁਪਏ ਜ਼ਿਆਦਾ ਟੋਲ ਦੇਣਾ ਪੈਂਦਾ ਹੈ।

ਚੌਕੀਮਾਨ ਟੋਲ ਪਲਾਜ਼ਾ ‘ਤੇ ਕਾਰ ਚਾਲਕ ਨੂੰ ਹੁਣ 50 ਰੁਪਏ ਦੀ ਥਾਂ 55 ਰੁਪਏ ਦਾ ਟੋਲ ਟੈਕਸ ਦੇਣਾ ਪੈ ਰਿਹਾ ਹੈ, ਜਦਕਿ ਸਮਰਾਲਾ ਨੇੜੇ ਘੁਲਾਲ ਟੋਲ ਪਲਾਜ਼ਾ ‘ਤੇ ਕਾਰ ਚਾਲਕ ਨੂੰ ਹੁਣ 600 ਰੁਪਏ ਦੀ ਥਾਂ 100 ਰੁਪਏ ਟੋਲ ਟੈਕਸ ਦੇਣਾ ਪੈ ਰਿਹਾ ਹੈ। ਹਾਲਾਂਕਿ ਲਾਡੋਵਾਲ-ਸਾਊਥ ਸਿਟੀ ਬਾਈਪਾਸ ਤੇ ਕਾਰ ਚਾਲਕਾਂ ਦੇ ਵਨ-ਵੇ ਟੋਲ ਰੇਟ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਪਹਿਲਾਂ ਦੀ ਤਰ੍ਹਾਂ ਸਿਰਫ 35 ਰੁਪਏ ਹੀ ਹਨ ਪਰ ਇਥੇ ਵਾਪਸੀ ਸਫਰ ਤੇ ਲੱਗਣ ਵਾਲਾ ਟੋਲ ਹੁਣ ਪੰਜਾਹ ਦੀ ਥਾਂ 55 ਰੁਪਏ ਹੋ ਗਿਆ ਹੈ।

ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਟੋਲ ਟੈਕਸਾਂ ਵਿੱਚ ਵਾਧਾ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਸਮਰਾਲਾ ਨੇੜੇ ਘੁੱਲਾਲ ਟੋਲ ਪਲਾਜ਼ਾ ‘ਤੇ ਹੋਇਆ ਹੈ। ਇਸ ਤੋਂ ਇਲਾਵਾ ਲੁਧਿਆਣਾ-ਜਲੰਧਰ-ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇੱਥੇ ਕਾਰ ਚਾਲਕਾਂ ਨੂੰ ਪਹਿਲਾਂ ਦੀ ਤਰ੍ਹਾਂ ਸਿਰਫ 135 ਰੁਪਏ ਹੀ ਦੇਣੇ ਪੈਂਦੇ ਹਨ। ਇਸ ਟੋਲ ਪਲਾਜ਼ਾ ਦੇ ਰੇਟ ਸਤੰਬਰ ਦੇ ਮਹੀਨੇ ਵਿੱਚ ਸੋਧੇ ਜਾਂਦੇ ਹਨ।

Facebook Comments

Trending

Copyright © 2020 Ludhiana Live Media - All Rights Reserved.