Connect with us

ਕਰੋਨਾਵਾਇਰਸ

ਦੁਬਈ ਤੋਂ ਪਰਤਿਆ ਲੁਧਿਆਣਾ ਦਾ ਕਾਰੋਬਾਰੀ ਮਿਲਿਆ ਪਾਜ਼ੇਟਿਵ, ਕੋਚੀ ਏਅਰਪੋਰਟ ’ਤੇ 14 ਦਿਨਾਂ ਲਈ ਕੀਤਾ ਗਿਆ ਆਈਸੋਲੇਟ

Published

on

Ludhiana businessman returns from Dubai, positive, isolated at Kochi airport for 14 days

ਲੁਧਿਆਣਾ : ਦੁਬਈ ਤੋਂ ਪਰਤਿਆ ਲੁਧਿਆਣਾ ਦੇ ਹੈਬੋਵਾਲ ਇਲਾਕੇ ਦਾ ਰਹਿਣ ਵਾਲਾ ਕਾਰੋਬਾਰੀ ਕੇਰਲ ਦੇ ਕੋਚੀ ਏਅਰਪੋਰਟ ਤੇ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਪਾਜ਼ੇਟਿਵ ਯਾਤਰੀ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ। ਉੱਥੇ ਦੋ ਹਫ਼ਤੇ ਰਹਿਣ ਤੋਂ ਬਾਅਦ ਲੁਧਿਆਣਾ ਪਰਤ ਰਿਹਾ ਸੀ। ਦੁਬਈ ਤੋਂ ਕੋਚੀ ਪਹੁੰਚਣ ’ਤੇ ਏਅਰਪੋਰਟ ’ਤੇ ਹੋਈ ਜਾਂਚ ’ਚ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।

ਸਿਵਲ ਸਰਜਨ ਡਾ. ਐੱਸਪੀ ਸਿੰਘ ਦਾ ਕਹਿਣਾ ਹੈ ਕਿ ਉਸ ਯਾਤਰੀ ਦੇ ਸੈਂਪਲ ਦੀ ਜੀਨੋਮ ਸੀਕਵੈਂਸਿੰਗ ਕਰਵਾਈ ਜਾ ਰਹੀ ਹੈ। ਰਿਪੋਰਟ ਆਉਣ ਦੇ ਬਾਅਦ ਹੀ ਪਤਾ ਲੱਗੇਗਾ ਕਿ ਉਹ ਓਮੀਕ੍ਰੋਨ ਵੈਰੀਐਂਟ ਨਾਲ ਇਨਫੈਕਟਿਡ ਹੈ ਜਾਂ ਨਹੀਂ। ਯਾਤਰੀ ਦੇ ਘਰ ਸਿਹਤ ਵਿਭਾਗ ਦੀ ਟੀਮ ਭੇਜੀ ਸੀ। ਉਹ ਇਕੱਲਾ ਹੀ ਦੁਬਈ ਗਿਆ ਸੀ।

ਵਿਦੇਸ਼ ਤੋਂ ਪਰਤਣ ਵਾਲੇ ਪਾਜ਼ੇਟਿਵ ਲੋਕਾਂ ਨੂੰ ਏਅਰਪੋਰਟ ’ਤੇ ਹੀ ਆਈਸੋਲੇਟ ਕਰ ਲਿਆ ਜਾ ਰਿਹਾ ਹੈ। ਨੈਗੇਟਿਵ ਆਉਣ ਵਾਲੇ ਯਾਤਰੀਆਂ ਦੇ ਅੱਠ ਦਿਨਾਂ ਬਾਅਦ ਸਿਹਤ ਵਿਭਾਗ ਸੈਂਪਲ ਲਵੇਗਾ।

Facebook Comments

Trending