Connect with us

ਅਪਰਾਧ

ਲੁਧਿਆਣਾ ਬੰਬ ਧਮਾਕੇ ਮਾਮਲੇ ‘ਚ ਸ਼ੱਕੀ ਦੀ ਹੋਈ ਸ਼ਨਾਖਤ, ਪੰਜਾਬ ਪੁਲਿਸ ਦਾ ਬਰਖਾਸਤ ਮੁਲਾਜ਼ਮ ਸੀ ਮ੍ਰਿਤਕ

Published

on

Ludhiana bomb blast suspect identified, dismissed Punjab Police employee killed

ਲੁਧਿਆਣਾ : ਵੀਰਵਾਰ ਨੂੰ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਸ਼ੱਕੀ ਵਿਅਕਤੀ ਦੀ ਸ਼ਨਾਖਤ ਹੋ ਗਈ ਹੈ । ਵੀਰਵਾਰ ਨੂੰ ਤਫਤੀਸ਼ ਤੋਂ ਬਾਅਦ ਮ੍ਰਿਤਕ ਦੀ ਸ਼ਨਾਖਤ ਹੋਈ। ਭਰੋਸੇਯੋਗ ਸੂਤਰਾਂ ਦੇ ਮੁਤਾਬਕ ਮਰਨ ਵਾਲਾ ਵਿਅਕਤੀ ਪੰਜਾਬ ਪੁਲਿਸ ਦਾ ਬਰਖਾਸਤ ਮੁਲਾਜ਼ਮ ਗਗਨਦੀਪ ਸਿੰਘ ਹੈ।

ਕਾਬਲੇਗੌਰ ਹੈ ਕਿ ਗਗਨਦੀਪ ਸਿੰਘ ਦੇ ਖਿਲਾਫ ਕੁਝ ਸਾਲ ਪਹਿਲੋਂ ਖੰਨਾ ਵਿਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ । ਉਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਗਗਨਦੀਪ ਸਿੰਘ ਨੂੰ 2019 ਚਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ । ਸੂਤਰਾਂ ਦਾ ਕਹਿਣਾ ਹੈ ਕਿ ਧਮਾਕੇ ਵਾਲੀ ਥਾਂ ਤੋਂ ਇਕ ਟੁੱਟਿਆ ਹੋਇਆ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ।

ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੋਬਾਈਲ ਫੋਨ ਮ੍ਰਿਤਕ ਦਾ ਹੀ ਹੋ ਸਕਦਾ ਹੈ। ਮੁੱਢਲੀ ਜਾਂਚ ਦੇ ਦੌਰਾਨ ਮ੍ਰਿਤਕ ਨੂੰ ਹੀ ਸ਼ੱਕੀ ਮੰਨਿਆ ਜਾ ਰਿਹਾ ਹੈ, ਕਿਉਂਕਿ ਤਫ਼ਤੀਸ਼ ਦੇ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਜਾਂ ਤਾਂ ਵਿਸਫੋਟਕ ਲੈ ਕੇ ਜਾ ਰਿਹਾ ਸੀ ਜਾਂ ਉਹ ਆਤਮਘਾਤੀ ਹਮਲਾਵਰ ਹੋ ਸਕਦਾ ਹੈ।

Facebook Comments

Trending