Connect with us

ਇੰਡੀਆ ਨਿਊਜ਼

ਲੁਧਿਆਣਾ ਬਲਾਸਟ : ਧਮਾਕੇ ‘ਤੇ ਸਿਆਸਤ ਨਾ ਕਰਨ CM ਚੰਨੀ, ਡਿਪਟੀ ਸੀਐੱਮ ਰੰਧਾਵਾ ਤੇ ਸਿੱਧੂ – ਕੇਂਦਰੀ ਮੰਤਰੀ ਰਿਜਿਜੂ

Published

on

Ludhiana Blast: CM Channi, Deputy CM Randhawa And Sidhu Not To Do Politics On Blast - Union Minister Rijiju

ਲੁਧਿਆਣਾ :    ਲੁਧਿਆਣਾ ‘ਚ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉੱਥੇ ਹੀ ਉਨ੍ਹਾਂ ਦੇ ਨਾਲ ਮੰਤਰੀ ਸੋਮ ਪ੍ਰਕਾਸ਼, ਵਿਜੈ ਸਾਂਪਲਾ ਤੇ ਹੋਰ ਮੌਜੂਦ ਰਹੇ। ਉੱਥੇ ਹੀ ਜਾਇਜ਼ਾ ਲੈਣ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪੰਜਾਬ ਦੇ ਮੁੱਖਮੰਤਰੀ, ਗ੍ਰਹਿ ਮੰਤਰੀ ਤੇ ਪੰਜਾਬ ਕਾਂਗਰਸ ਪ੍ਰੈਜ਼ੀਡੈਂਟ ਨਵਜੋਤ ਸਿੱਧੂ ਨੂੰ ਕਿਹਾ ਕਿ ਉਹ ਲੁਧਿਆਣਾ ਬਸਾਟ ‘ਤੇ ਸਿਆਸਤ ਨਾ ਕਰਨ।

ਰਿਜਿਜੂ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਗੱਲਬਾਤ ਹੋਈ ਹੈ। ਸੈਂਟਰਲ ਤੇ ਸਟੇਟ ਏਜੰਸੀਆਂ ਮਿਲ ਕੇ ਕੰਮ ਕਰਨਗੀਆੰ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਸਿਵਲ ਹਸਪਤਾਲ ਜਾ ਕੇ ਮਰੀਜ਼ਾਂ ਦਾ ਹਾਲ ਜਾਣਿਆ।

ਇੱਥੇ ਧਮਾਕੇ ‘ਚ ਮਾਰੇ ਗਏ ਵਿਅਕਤੀ ਦੀ ਜਾਂਚ ਲਈ ਐਨਆਈਏ ਦੀ ਮਾਹਿਰ ਟੀਮ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੀ, ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਐਨਆਈਏ ਦੀ ਟੀਮ ਦੇ ਨਾਲ ਜ਼ਿਲ੍ਹਾ ਸੈਸ਼ਨ ਜੱਜ ਮਨੀਸ਼ ਸਿੰਘਲ, ਪੁਲੀਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੀ ਮੌਜੂਦ ਸਨ।

Facebook Comments

Trending