Connect with us

ਲੁਧਿਆਣਾ ਸਿਟੀ ਨਿਊਜ਼

ਪਿਆਰ ‘ਚ ਧੋਖਾ ਮਿਲਿਆ ਤਾਂ ਬਣ ਗਿਆ ਭਿਖਾਰੀ, ਅੰਗਰੇਜ਼ੀ ਵਿਚ ਲੋਕਾਂ ਤੋਂ ਮੰਗਦਾ ਹੈ ਭੀਖ

Published

on

Ludhiana Beggar

ਲੁਧਿਆਣਾ ‘ਚ ਭਿਖਾਰੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਤੁਹਾਨੂੰ ਪਤਾ ਹੈ ਸ਼ਹਿਰ ਦੀਆਂ ਸੜਕਾਂ ਤੇ ਇਕ ਅਜਿਹਾ ਭਿਖਾਰੀ ਜੋ ਅੰਗਰੇਜ਼ੀ ‘ਚ ਲੋਕਾਂ ਤੋਂ ਭੀਖ ਮੰਗ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪਿਆਰ ‘ਚ ਧੋਖਾ ਮਿਲਣ ਤੋਂ ਬਾਅਦ ਇਹ ਸ਼ਖਸ ਹੁਣ ਭਿਖਾਰੀ ਬਣ ਗਿਆ ਹੈ ਤੇ ਲੋਕਾਂ ਤੋਂ ਅੰਗਰੇਜ਼ੀ ‘ਚ ਭੀਖ ਮੰਗਦਾ ਹੈ। ਅੰਗਰੇਜ਼ੀ ‘ਚ ਭੀਖ ਮੰਗਣ ਨਾਲ ਇਹ ਵਿਅਕਤੀ ਸੋਸ਼ਲ ਮੀਡਿਆ ‘ਤੇ ਛਾਇਆ ਹੋਇਆ ਹੈ।

Ludhiana Beggar

 

ਇਹ ਭੀਖ ਮੰਗਦੇ ਹੋਏ ਲੋਕਾਂ ਨੂੰ ਅੰਗਰੇਜ਼ੀ ਵਿਚ ਕਹਿੰਦਾ ਹੈ ਕਿ ਉਹ ਉਸ ਨੂੰ ਦੋ ਰੁਪਈਏ ਦੀ ਭੀਖ ਦੇ ਦੇਣ, ਜਿਸ ਨਾਲ ਉਹ ਵਿਦੇਸ਼ ਵਿਚ ਜਾ ਕੇ ਡੋਨਲਡ ਟਰੰਪ ਨਾਲ ਮੀਟਿੰਗ ਕਰ ਸਕੇ ਉਹ ਲੋਕਾਂ ਨੂੰ ਕਹਿੰਦਾ ਹੈ ਕਿ ਉਸ ਨੇ ਭੀਖ ਮੰਗ ਕੇ ਫਲਾਈਟ ਤੋਂ ਕੈਨੇਡਾ ਜਾਣਾ ਹੈ। ਇਸ ਭਿਖਾਰੀ ਦਾ ਕਹਿਣਾ ਹੈ ਕਿ ਉਸਦੀ ਇਸ ਹਾਲਤ ਦੀ ਜਿੰਮੇਵਾਰ ਇਕ ਕੁੜੀ ਹੈ ਉਹ ਉਸ ਕਰਕੇ ਭੇਖ ਮੰਗ ਰਿਹਾ ਹੈ।

Facebook Comments

Trending