Connect with us

ਵਿਸ਼ਵ ਖ਼ਬਰਾਂ

ਕੀ ਤੁਸੀਂ ਕਦੇ ਦੇਖਿਆ ਹੈ ਅੱਗ ਦਾ ਝਰਨਾ ? ਦੇਖ ਰਹਿ ਜਾਵੋਗੇ ਹੈਰਾਨ

Published

on

ਤੁਸੀਂ ਕਈ ਵਾਟਰਫਾਲ ਦੇਖੇ ਹੋਣਗੇ ਪਰ ਕੀ ਤੁਸੀਂ ਕਦੇ ਫਾਇਰਫਾਲ (ਅੱਗ ਦਾ ਝਰਨਾ) ਦੇਖਿਆ ਹੈ? ਹੈਰਾਨ ਨਾ ਹੋਵੋ! ਇਹ ਅਸਲ ਵਿੱਚ ਅੱਗ ਦਾ ਝਰਨਾ ਨਹੀਂ ਬਲਕਿ ਇੱਕ ਪਾਣੀ ਦਾ ਝਰਨਾ ਹੀ ਹੈ। ਇਹ ਝਰਨਾ Yosemite National Park, California ‘ਚ ਹੈ। ਜਿੱਥੇ ਜਦੋਂ ਸੂਰਜ ਡੁੱਬਦਾ ਹੈ, ਕੁਦਰਤ ਦਾ ਇਹ ਖੂਬਸੂਰਤ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਦਰਅਸਲ ਜਦੋਂ ਸੂਰਜ ਦੀਆਂ ਕਿਰਨਾਂ ਸਿੱਧਾ ਝਰਨੇ ਤੇ ਡਿੱਗਦੀਆਂ ਹਨ, ਤਾਂ ਇਹ ਅੱਗ ਵਾਂਗ ਚਮਕਦਾ ਹੈ ਅਤੇ ਅਜਿਹਾ ਲਗਦਾ ਹੈ ਕਿ ਇਹ ਇੱਕ ਜੁਆਲਾਮੁਖੀ ਦਾ ਲਾਵਾ ਹੈ ਜੋ ਪਹਾੜੀ ਤੋਂ ਹੇਠਾਂ ਡਿੱਗ ਰਿਹਾ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਹਰ ਸਾਲ ਫਰਵਰੀ ਦੇ ਆਸ ਪਾਸ ਇਹ ਝਰਨਾ ਲਾਲ ਅਤੇ ਸੰਤਰੀ ਚਮਕਦਾ ਵੇਖਿਆ ਜਾਂਦਾ ਹੈ ਅਤੇ ਇਹ ਦੋ ਵਾਰ ਹੁੰਦਾ ਹੈ। ਇਸ ਨੂੰ ‘ਯੋਸੇਮਿਟੀ ਫਾਇਰਫਾਲ’ ਵੀ ਕਿਹਾ ਜਾਂਦਾ ਹੈ। ਇਹ ਝਰਨਾ 2000 ਫੁੱਟ ਤੋਂ ਹੇਠਾਂ ਡਿੱਗਦਾ ਹੈ। ਇਹ ਝਰਨਾ ਇੰਨਾ ਖੂਬਸੂਰਤ ਹੈ ਕਿ ਲੋਕ ਇਸ ਨੂੰ ਦੇਖਣ ਲਈ ਦੂਰੋਂ-ਦੂਰੋਂ ਆਉਂਦੇ ਹਨ। ਇਹ ਰਾਸ਼ਟਰੀ ਪਾਰਕ ਦੁਨੀਆਂ ਦਾ ਸਭ ਤੋਂ ਆਕਰਸ਼ਕ ਸਥਾਨ ਹੈ, ਜਿਸ ਨੂੰ ਦੇਖਣ ਲਈ ਸਾਲਾਨਾ ਲਗਭਗ ਸਾਢੇ ਤਿੰਨ ਲੱਖ ਲੋਕ ਆਉਂਦੇ ਹਨ ਅਤੇ ਇਸ ‘ਚ ਸਭ ਤੋਂ ਆਕਰਸ਼ਕ ਚੀਜ਼ ਫਾਇਰਫਾਲ ਹੀ ਹੈ।

Source: abpsanjha

Facebook Comments

Advertisement

Trending